Arvind Kejriwal: ਅਰਵਿੰਦ ਕੇਜ਼ਰੀਵਾਲ ਨੇ ਮੰਗੇ 7 ਦਿਨ ਹੋਰ !

Arvind Kejriwal
ਫਾਈਲ ਫੋਟੋ।

ਨਵੀਂ ਦਿੱਲੀ (ਏਜੰਸੀ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਆਪਣੀ ਅੰਤਰਿਮ ਜਮਾਨਤ ’ਚ 7 ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਇਹ ਅਰਜੀ ਦਾਖਲ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ 10 ਮਈ ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 21 ਦਿਨਾਂ ਲਈ ਅੰਤਰਿਮ ਜਮਾਨਤ ਦਿੱਤੀ ਸੀ। (Arvind Kejriwal)

ਇਹ ਵੀ ਪੜ੍ਹੋ : 107 ਸਾਲਾ ਕਰਤਾਰ ਕੌਰ ਤੇ 103 ਸਾਲਾ ਸੁਸ਼ੀਲਾ ਨੇ ਘਰ ਬੈਂਠਿਆਂ ਪਾਈ ਵੋਟ

ਉਸ ਦੀ ਅੰਤਰਿਮ ਜਮਾਨਤ 1 ਜੂਨ ਨੂੰ ਖਤਮ ਹੋ ਰਹੀ ਹੈ ਤੇ ਉਸ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਜਰੀਵਾਲ ਨੇ ਆਪਣੀ ਪਟੀਸ਼ਨ ’ਚ ਹਵਾਲਾ ਦਿੱਤਾ ਕਿ ਉਨ੍ਹਾਂ ਨੂੰ ਪੀਈਟੀ-ਸੀਟੀ ਸਕੈਨ ਤੇ ਹੋਰ ਟੈਸਟ ਕਰਵਾਉਣੇ ਹਨ, ਇਸ ਲਈ ਇਨ੍ਹਾਂ ਸਿਹਤ ਜਾਂਚਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਅੰਤਰਿਮ ਜਮਾਨਤ 7 ਦਿਨਾਂ ਤੱਕ ਵਧਾਈ ਜਾਣੀ ਚਾਹੀਦੀ ਹੈ। (Arvind Kejriwal)

LEAVE A REPLY

Please enter your comment!
Please enter your name here