ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦਾ ਦੌਰਾ

ਫਾਜ਼ਿਲਕਾ :  ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦੌਰੇ ਦੌਰਾਨ। ਤਸਵੀਰ :  (ਰਜਨੀਸ਼ ਰਵੀ )

(ਰਜਨੀਸ਼ ਰਵੀ) ਫਾਜ਼ਿਲਕਾ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦਾ ਦੌਰਾ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੇ ਮੈਂਬਰ ਸੰਤੋਸ਼ ਸਨੇਹੀ ਮਾਨ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ। ( Fazilka News) ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਜਤਿੰਦਰ ਕੌਰ, ਜਗਮੋਹਨ ਸਿੰਘ ਸਾਂਘੇ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਮੈਡਮ ਅਰਚਨਾ ਕੰਬੋਜ, ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੱਜ ਸ਼੍ਰੀ ਅਮਨਦੀਪ ਸਿੰਘ ਵੀ ਸ਼ਾਮਲ ਰਹੇ।

ਮੀਟਿੰਗ ਵਿੱਚ ਵਕੀਲਾਂ ਨੇ ਮੁਫਤ ਕਾਨੂੰਨੀ ਸੇਵਾਵਾਂ ਦੇ ਕੇਸਾਂ ਨਾਲ ਜੁੜੇ ਅਨੁਭਾਵਾ ਬਾਰੇ ਦੱਸਿਆ

ਮੈਡਮ ਸੰਤੋਸ਼ ਸਨੇਹੀ ਮਾਨ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਫਰੰਟ ਆਫਿਸ ਅਤੇ ਲੀਗਲ ਏਡ ਕਾਉਂਸਲ ਸਿਸਟਮ ਆਫਿਸ ਦੀ ਜਾਂਚ ਪੜਤਾਲ ਕੀਤੀ। ਇਸ ਦੇ ਨਾਲ ਹੀ ਲੀਗਲ ਏਡ ਡੀਫੈਂਸ ਕਾਉਂਸਲ ਆਫਿਸ ਦੇ ਸਰਕਾਰੀ ਵਕੀਲ ਦੇ ਨਾਲ ਅਨੇਕ ਵਿਸ਼ਿਆ ’ਤੇ ਚਰਚਾ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣਿਆ। ਉਹਨਾਂ ਨੇ ਪੈਨਲ ਦੇ ਵਕੀਲਾਂ ਨਾਲ ਵੀ ਮੀਟਿੰਗ ਕੀਤੀ, ਮੀਟਿੰਗ ਵਿੱਚ ਵਕੀਲਾਂ ਨੇ ਮੁਫਤ ਕਾਨੂੰਨੀ ਸੇਵਾਵਾਂ ਦੇ ਕੇਸਾਂ ਨਾਲ ਜੁੜੇ ਅਨੁਭਾਵਾ ਬਾਰੇ ਦੱਸਿਆ। ( Fazilka News)

ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ, ਲੰਮੇ ਇੰਤਜ਼ਾਰ ਤੋਂ ਬਾਅਦ ਸਰਕਾਰ ਦੇਣ ਜਾ ਰਹੀ ਐ ਤੋਹਫਾ

 Fazilka News
ਫਾਜ਼ਿਲਕਾ :  ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦੌਰੇ ਦੌਰਾਨ। ਤਸਵੀਰ :  (ਰਜਨੀਸ਼ ਰਵੀ )

ਇਸ ਤੋਂ ਬਾਅਦ ਮੈਡਮ ਸੰਤੇਸ਼ ਸਨਹੀ ਮਾਨ ਵੱਲੋਂ ਅਬੋਹਰ ਵਿੱਚ ਸਥਿਤ ਮਾਤਰ ਛਾਇਆ ਅਨਾਥ ਆਸ਼ਰਮ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਬੱਚਿਆਂ ਨਾਲ ਸਮਾਂ ਬਤੀਤ ਕੀਤਾ ਅਤੇ ਨਾਲਸਾ ਦੀਆਂ ਸਕੀਮਾਂ ਅਤੇ ਬੱਚਿਆਂ ਨੂੰ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਨਿਪਟਾਰਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਇਆ ਇਹ ਵੀ ਦੱਸਿਆ ਕਿ ਲੀਗਲ ਏਡ ਡੀਫੈਂਸ ਕਾਉਂਸ਼ਲ ਸਿਸਟਮ ਪੂਰੇ ਦੇਸ਼ ਭਰ ਵਿੱਚ ਖੋਲ ਦਿੱਤਾ ਗਿਆ ਹੈ ਜਿੱਥੇ ਦੋਸ਼ੀ ਨੂੰ ਵੀ ਸਰਕਾਰ ਦੁਆਰਾ ਮੁਫਤ ਵਕੀਲ ਮਿਲ ਸਕਦਾ ਹੈ। ( Fazilka News)