Team India: ਵਿਰਾਟ ਨੂੰ ਮਿਲਣ ਵਾਲੀ ਸੀ ਟੈਸਟ ਕਪਤਾਨੀ? ਆਖਿਰ ਕਿਉਂ ਬਦਲਿਆ ਟੀਮ ਪ੍ਰਬੰਧਨ ਦਾ ਫੈਸਲਾ, ਜਾਣੋ

Virat Kohli

Virat Kohli Denied Captaincy: ਸਪੋਰਟਸ ਡੈਸਕ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਉਨ੍ਹਾਂ ਦੀ ਰਿਟਾਇਰਮੈਂਟ ’ਤੇ ਬੀਸੀਸੀਆਈ ਤੇ ਟੀਮ ਪਬੰਧਨ ਸੰਬੰਧੀ ਰਿਪੋਰਟਾਂ ’ਚ ਕਈ ਖੁਲਾਸੇ ਹੋ ਰਹੇ ਹਨ, ਜੋ ਹੈਰਾਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ, ਅਸਟਰੇਲੀਆਈ ਦੌਰੇ ’ਤੇ ਰਵੀਚੰਦਰਨ ਅਸ਼ਵਿਨ ਦੇ ਸੰਨਿਆਸ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਸੰਬੰਧ ’ਚ, ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਕਿ ਕੋਹਲੀ ਨੂੰ ਸੰਕੇਤ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਦਸੰਬਰ-ਜਨਵਰੀ ’ਚ ਅਸਟਰੇਲੀਆਈ ਦੌਰੇ ਦੌਰਾਨ ਦੁਬਾਰਾ ਭਾਰਤੀ ਕ੍ਰਿਕੇਟ ਟੀਮ ਦਾ ਟੈਸਟ ਕਪਤਾਨ ਬਣਾਇਆ ਜਾ ਸਕਦਾ ਹੈ। Virat Kohli Denied Captaincy

ਇਹ ਖਬਰ ਵੀ ਪੜ੍ਹੋ : Lucknow Bus Fire Accident: ਭਿਆਨਕ ਹਾਦਸਾ, ਚੱਲਦੀ ਸਲੀਪਰ ਬੱਸ ’ਚ ਲੱਗੀ ਅੱਗ, 5 ਜ਼ਿੰਦਾ ਸੜੇ

ਹਾਸਲ ਹੋਏ ਵੇਰਵਿਆਂ ਮੁਤਬਕ ਕਿਹਾ ਗਿਆ ਹੈ ਕਿ ਕੋਹਲੀ ਨੂੰ ਕਪਤਾਨੀ ਵਿੱਚ ਵਾਪਸੀ ਬਾਰੇ ਸੰਕੇਤ ਦਿੱਤਾ ਗਿਆ ਸੀ। ਇਹ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਐਡੀਲੇਡ ’ਚ ਦੂਜੇ ਟੈਸਟ ’ਚ ਭਾਰਤ ਦੀ ਹਾਰ ਤੋਂ ਬਾਅਦ ਹੋਇਆ। ਰਿਪੋਰਟ ਅਨੁਸਾਰ, ਘੱਟੋ-ਘੱਟ ਉਨ੍ਹਾਂ ਦੇ ਕਰੀਬੀ ਮੰਨਦੇ ਹਨ ਕਿ ਉਨ੍ਹਾਂ ਨੂੰ ਸੰਕੇਤ ਦਿੱਤਾ ਗਿਆ ਸੀ ਕਿ ਐਡੀਲੇਡ ਤੋਂ ਬਾਅਦ ਉਨ੍ਹਾਂ ਨੂੰ ਕਪਤਾਨੀ ਦਿੱਤੀ ਜਾਵੇਗੀ, ਪਰ ਫਿਰ ਅਚਾਨਕ ਹਾਲਾਤ ਬਦਲ ਗਏ। ਇਸ ਤੋਂ ਬਾਅਦ ਭਾਰਤ ਸੀਰੀਜ਼ ਹਾਰ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟੀਮ ਪ੍ਰਬੰਧਨ ਦੇ ਅੰਦਰ ਅਚਾਨਕ ਸੁਰ ਬਦਲ ਗਈ। ਟੀਮ ਪ੍ਰਬੰਧਨ ਤੇ ਬੀਸੀਸੀਆਈ ਦੇ ਅੰਦਰ ਚਰਚਾ ਸੀ।

ਇੱਕ ਨੌਜਵਾਨ ਕਪਤਾਨ ਲੱਭਿਆ ਜਾਣਾ ਚਾਹੀਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਹਲੀ ਨੂੰ ਕਪਤਾਨ ਬਣਾਏ ਜਾਣ ਦੀ ਉਮੀਦ ਸੀ ਤੇ ਬੀਸੀਸੀਆਈ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਫਰਵਰੀ ’ਚ ਦਿੱਲੀ ਲਈ ਰਣਜੀ ਟਰਾਫੀ ਮੈਚ ਵੀ ਖੇਡਿਆ ਸੀ ਪਰ ਅਪਰੈਲ ’ਚ, ਕੋਹਲੀ ਨੂੰ ਕਿਹਾ ਗਿਆ ਸੀ ਕਿ ਉਹ ਸਿਰਫ਼ ਇੱਕ ਖਿਡਾਰੀ ਵਜੋਂ ਹੀ ਜਾਰੀ ਰਹੇਗਾ। ਫਿਰ ਸਟਾਰ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ। ਦਰਅਸਲ, ਸਾਬਕਾ ਭਾਰਤੀ ਕ੍ਰਿਕੇਟਰ ਤੇ ਰਾਸ਼ਟਰੀ ਚੋਣਕਾਰ ਸਰਨਦੀਪ ਸਿੰਘ, ਜੋ ਕਿ ਦਿੱਲੀ ਟੀਮ ਦੇ ਕੋਚ ਵੀ ਹਨ, ਨੇ ਹਾਲ ਹੀ ’ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। Virat Kohli Denied Captaincy

ਉਨ੍ਹਾਂ ਕਿਹਾ, ‘ਸੰਨਿਆਸ ਦਾ ਕੋਈ ਸੰਕੇਤ ਨਹੀਂ ਸੀ।’ ਇਹ ਕਿਧਰੇ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮੈਂ ਕੁਝ ਦਿਨ ਪਹਿਲਾਂ ਉਸ ਨਾਲ ਗੱਲ ਕਰ ਰਿਹਾ ਸੀ, ਪਰ ਮੈਨੂੰ ਕੋਈ ਸੰਕੇਤ ਨਹੀਂ ਮਿਲਿਆ ਕਿ ਉਹ ਇਸ ਬਾਰੇ ਸੋਚ ਰਿਹਾ ਸੀ। ਜਿਸ ਤਰ੍ਹਾਂ ਉਹ ਆਈਪੀਐਲ ’ਚ ਖੇਡ ਰਿਹਾ ਹੈ, ਉਹ ਸ਼ਾਨਦਾਰ ਫਾਰਮ ’ਚ ਹਨ। ਸਰਨਦੀਪ ਨੇ ਕਿਹਾ, ‘ਮੈਂ ਉਸਨੂੰ ਪੁੱਛਿਆ ਕਿ ਕੀ ਉਹ ਟੈਸਟ ਮੈਚਾਂ ਤੋਂ ਪਹਿਲਾਂ ਕਾਉਂਟੀ ਕ੍ਰਿਕੇਟ ਖੇਡੇਗਾ।’ ਉਸਨੇ ਕਿਹਾ ਕਿ ਉਹ ਟੈਸਟ ਸੀਰੀਜ਼ (ਇੰਗਲੈਂਡ ਵਿਰੁੱਧ) ਤੋਂ ਪਹਿਲਾਂ ਭਾਰਤ ‘ਏ’ ਲਈ ਦੋ ਮੈਚ ਖੇਡਣਾ ਚਾਹੁੰਦਾ ਹੈ।

ਇਹ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ। ਅਚਾਨਕ ਸਾਨੂੰ ਸੁਣਿਆ ਕਿ ਉਹ ਹੁਣ ਟੈਸਟ ਕ੍ਰਿਕੇਟ ਨਹੀਂ ਖੇਡਣਗੇ। ਫਿਟਨੈਸ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਹੈ। ਫਾਰਮ ਨਾਲ ਵੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਅਸਟਰੇਲੀਆ ਖਿਲਾਫ਼ ਪਹਿਲੇ ਹੀ ਟੈਸਟ ’ਚ ਸੈਂਕੜਾ ਵੀ ਜੜਿਆ ਪਰ ਉਹ ਸੰਤੁਸ਼ਟ ਨਹੀਂ ਸਨ। ਰਣਜੀ ਟਰਾਫੀ ਦੌਰਾਨ, ਉਹ ਕਹਿ ਰਹੇ ਸਨ ਕਿ ਉਹ ਇੰਗਲੈਂਡ ’ਚ ਤਿੰਨ-ਚਾਰ ਸੈਂਕੜੇ ਲਗਾਉਣਾ ਚਾਹੁੰਦੇ ਹਨ ਕਿਉਂਕਿ ਉਹ ਟੀਮ ਦਾ ਸਭ ਤੋਂ ਸੀਨੀਅਰ ਖਿਡਾਰੀ ਹੈ। Virat Kohli Denied Captaincy