ਵਿਰਾਟ ਕੋਹਲੀ ਦੀ ਵਿਰਾਟ ਛਾਲ, ਸਮਿੱਥ ਨੇੜੇ ਪੁੱਜ

Virat Kohli's, Virat Shield, Smith, Approached

ਵਿਰਾਟ ਕੋਹਲੀ ਅਤੇ ਸਟੀਵਨ ਸਮਿੱਥ ਦਰਮਿਆਨ ਹੁਣ ਸਿਰਫ ਇੱਕ ਅੰਕ ਦਾ ਫਰਕ

ਏਜੰਸੀ /ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪੂਨੇ ‘ਚ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ‘ਚ ਆਪਣੀ ਨਾਬਾਦ 254 ਦੌੜਾਂ ਦੀ ਰਿਕਾਰਡ ਤੋੜ ਪਾਰੀ ਦੀ ਬਦੌਲਤ ਆਈਸੀਸੀ ਦੀ ਸੋਮਵਾਰ ਨੂੰ ਜਾਰੀ ਤਾਜਾ ਟੈਸਟ ਰੈਂਕਿੰਗ ‘ਚ 37 ਅੰਕਾਂ ਦੀ ਲੰਮੀ ਛਾਲ ਲਾਈ ਹੈ ਅਤੇ ਉਹ ਅਸਟਰੇਲੀਆ ਦੇ ਸਟੀਵਨ ਸਮਿੱਥ ਦਾ ਤਾਜ਼ ਖੋਹਣ ਨੇੜੇ ਪਹੁੰਚ ਗਏ ਹਨ ਰਨ ਮਸ਼ੀਨ ਵਿਰਾਟ ਆਪਣੇ ਦੂਜੇ ਸਥਾਨ ‘ਤੇ ਕਾਇਮ ਹਨ ਪਰ ਉਹ ਨਾਬਾਦ ਦੂਹਰੇ ਸੈਂਕੜੇ ਦੇ ਦਮ ‘ਤੇ ਉਹ 899 ਅੰਕਾਂ ਤੋਂ 37 ਅੰਕਾਂ ਦੀ ਛਾਲ ਲਾ ਕੇ 936 ਅੰਕਾਂ ‘ਤੇ ਪਹੁੰਚ ਗਏ ਹਨ ਵਿਰਾਟ ਤੇ ਸਮਿੱਥ ਦਰਮਿਆਨ ਹੁਣ ਸਿਰਫ ਇੱਕ ਅੰਕ ਦਾ ਫਾਸਲਾ ਰਹਿ ਗਿਆ ਹੈ ਅਤੇ ਭਾਰਤੀ ਕਪਤਾਨ ਤੀਜੇ ਟੈਸਟ ‘ਚ ਸਮਿੱਥ ਤੋਂ ਨੰਬਰ ਇੱਕ ਦਾ ਤਾਜ਼ ਖੋਹ ਸਕਦੇ ਹਨ ਉਹ ਟੈਸਟ ਰੈਂਕਿੰਗ ‘ਚ ਨੰਬਰ ਵੰਨ ਬਣਨ ਤੋਂ ਦੋ ਅੰਕ ਪਿੱਛੇ ਰਹਿ ਗਏ ਹਨ ।

ਨੰਬਰ ਵੰਨ ‘ਤੇ ਹਾਲੇ ਵੀ ਅਸਟਰੇਲੀਆਈ ਦਿੱਗਜ ਸਮਿੱਥ ਹਨ ਜਿਨ੍ਹਾਂ ਦੇ ਖਾਤੇ ‘ਚ 937 ਅੰਕ ਹਨ ਭਾਰਤੀ  ਕਪਤਾਨ ਦੀ ਇਹ ਸਰਵਸ੍ਰੇਸ਼ਠ ਰੈਂਕਿੰਗ ਹੈ ਅਤੇ ਉਹ ਆਲਟਾਈਮ ਸਰਵਸ੍ਰੇਸ਼ਠ ਰੈਂਕਿੰਗ ਦੇ ਮਾਮਲੇ ‘ਚ 11ਵੇਂ ਨੰਬਰ ‘ਤੇ ਪਹੁੰਚ ਗਏ ਹਨ ਆਲਟਾਈਮ ਸਰਵਸ੍ਰੇਸ਼ਠ ਰੈਂਕਿੰਗ ਦੇ ਮਾਮਲੇ ‘ਚ ਦਿੱਗਜ ਓਪਨਰ ਸੁਨੀਲ ਗਵਾਸਕਰ 916 ਅੰਕਾਂ ਅਤੇ 24ਵੇਂ ਸਥਾਨ ਨਾਲ ਕਾਫੀ ਪਿੱਛੇ ਰਹਿ ਗਏ ਹ ਵਿਰਾਟ ਪਹਿਲੇ ਟੈਸਟ ‘ਚ ਫਲਾਪ ਹੋਣ ਤੋਂ ਬਾਅਦ  ਜਨਵਰੀ 2018 ਤੋਂ ਬਾਅਦ ਪਹਿਲੀ ਵਾਰ ਆਈਸੀਸੀ ਟੈਸਟ ਰੈਂਕਿੰਗ ‘ਚ 900 ਅੰਕਾਂ ਤੋਂ ਹੇਠਾਂ ਆਏ ਸੀ।

ਪੂਣੇ ‘ਚ ਦੂਹਰੇ ਸੈਂਕੜੇ ਨਾਲ ਵਿਰਾਟ ਫਿਰ ਤੋਂ 900 ਅੰਕਾਂ ਦੇ ਪਾਰ ਪਹੁੰਚ ਗਏ ਆਈਸੀਸੀ ਦੀ ਆਲਟਾਈਮ ਰੈਂਟਿੰਗ ‘ਚ ਅਸਟਰੇਲੀਆ ਦੇ ਸਰ ਡਾਨ ਬ੍ਰੈਡਮੈਨ 961 ਅੰਕਾਂ ਨਾਲ ਸਿਖਰ ‘ਤੇ ਹਨ ਮਅੰਕ ਅਗਰਵਾਲ ਨੇ ਨੇ ਅੱਠ ਸਥਾਨਾਂ ਦੀ ਛਾਲ ਲਾਈ ਹੈ ਅਤੇ ਉਹ 657 ਰੇਟਿੰਗ ਅੰਕਾਂ ਨਾਲ ਆਪਣੇ ਸਰਵਸ੍ਰੇਸ਼ਠ 17ਵੇਂ ਸਥਾਨ ‘ਤੇ ਪਹੁੰਚ ਗਏ ਹਨ ਰੋਹਿਤ ਸ਼ਰਮਾ ਪੰਜ ਸਥਾਨ ਡਿੱਗ ਕੇ 17ਵੇਂ ਤੋਂ 22ਵੇਂ ਸਥਾਨ ‘ਤੇ ਖਿਸਕ ਗਏ ਹਨ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ 12 ਸਾਲ ਦੀ ਲੰਮੀ ਛਾਲ ਲਾਈ ਹੈ ਅਤੇ ਉਹ 551 ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਨਾਲ 52ਵੇਂ ਤੋਂ 40ਵੇਂ ਸਥਾਨ ‘ਤੇ ਪਹੁੰਚ ਗਏ ਹਨ ਅਜਿੰਕਿਹਾ ਰਹਾਣੇ ਇੱਕ ਸਥਾਨ ਦਾ ਸੁਧਾਰ ਕਰਕੇ ਨੌਵੇਂ ਸਥਾਨ ‘ਤੇ ਪਹੁੰਚ ਗਏ ਹਨ।

ਭਾਰਤੀ ਗੇਦਬਾਜ਼ਾਂ ਨੂੰ ਵੀ ਰੈਂਕਿੰਗ ‘ਚ ਮਿਲਿਆ ਫਾਇਦਾ

ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਤਿੰਨ ਸਥਾਨ ਦੇ ਸੁਧਾਰ ਨਾਲ ਸਾਂਝੇ 10ਵੇਂ ਤੋਂ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ ਉਮੇਸ਼ ਯਾਦਵ ਨੇ ਛੇ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 31ਵੇਂ  ਤੋਂ 25ਵੇਂ ਸਥਾਨ ‘ਤੇ ਪਹੁੰਚ ਗਏ ਹਨ ਮੁਹੰਮਦ ਸ਼ਮੀ ਦਾ 16ਵਾਂ ਸਥਾਨ ਕਾਇਮ ਹੈ ਜਦੋਂਕਿ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੋ ਸਥਾਨ ਡਿੱਗ ਕੇ 14ਵੇਂ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਇੱਕ ਸਥਾਨ ਡਿੱਗ ਕੇ 21ਵੇਂ ਸਥਾਨ ‘ਤੇ ਪਹੁੰਚ ਗਏ ਹਨ ਅਸਟਰੇਲੀਆ ਦੇ ਪੈਟ ਕਮਿੰਸ ਪਹਿਲੇ, ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਦੂਜੇ ਅਤੇ ਭਾਰਤ ਦੇ ਜਸਪ੍ਰੀਤ ਬੁਮਰਾਹ ਤੀਜੇ ਸਥਾਨ ‘ਤੇ ਬਣੇ ਹੋਏ ਹਨ ਆਲਰਾਊਂਡਰ ਰੈਂਕਿੰਗ ‘ਚ ਜਡੇਜਾ ਦੂਜੇ ਅਤੇ ਅਸ਼ਵਿਨ ਪੰਜੇਂ ਸਥਾਨ ‘ਤੇ ਹਨ ਵੈਸਟਇੰਡੀਜ਼ ਦੇ ਜੇਸਨ ਹੋਲਡਰ ਟਾਪ ‘ਤੇ ਬਣੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।