ICC Awards : ਸਟਾਰ ਵਿਰਾਟ ਕੋਹਲੀ ਚੌਥੀ ਵਾਰ ICC One Day Cricketer of the Year, ਖਵਾਜ਼ਾ ਟੈਸਟਾਂ ’ਚ, ਸੂਰਿਆ ਕੁਮਾਰ ਟੀ20 ਦੇ ਸਰਬੋਤਮ ਖਿਡਾਰੀ

ICC Awards

ਕੰਮਿਸ ਕ੍ਰਿਕੇਟਰ ਆਫ ਦਿ Year | ICC Awards

  • ਕੰਮਿਸ ਨੇ ਅਸਟਰੇਲੀਆ ਨੂੰ 2 ਆਈਸੀਸੀ ਟਰਾਫੀਆਂ ਜਿੱਤਵਾਈਆਂ

ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਸਾਲ 2023 ਲਈ ਪੁਰਸਕਾਰ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਨੂੰ ਚੌਥੀ ਵਾਰ ਆਈਸੀਸੀ ਵਨਡੇ ਕ੍ਰਿਕੇਟਰ ਆਫ ਦਿ ਈਅਰ ਚੁਣਿਆ ਗਿਆ ਹੈ, ਜਦਕਿ ਸੂਰਿਆਕੁਮਾਰ ਯਾਦਵ ਸਾਲ ਦੇ ਟੀ-20 ਕ੍ਰਿਕੇਟਰ ਬਣੇ ਹਨ। ਅਸਟਰੇਲੀਆ ਦੇ ਸਲਾਮੀ ਬੱਲੇਬਾਜ ਉਸਮਾਨ ਖਵਾਜਾ ਟੈਸਟ ’ਚ ਸਰਵੋਤਮ ਖਿਡਾਰੀ ਰਹੇ। ਅਸਟਰੇਲੀਆ ਦੇ ਮੌਜ਼ੂਦਾ ਕਪਤਾਨ ਪੈਟ ਕਮਿੰਸ ਪਿਛਲੇ ਸਾਲ ਆਈਸੀਸੀ ਕ੍ਰਿਕੇਟਰ ਆਫ ਦਿ ਈਅਰ ਬਣੇ ਸਨ। (ICC Awards)

MSG Bhartiya Khel Gaon ’ਚ ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਕਰ ਦਿੱਤਾ ਕਮਾਲ, ਵੇਖੋ LIVE ਨਜ਼ਾਰਾ

ਜਦੋਂ ਕਿ ਨੈਟਲੀ ਸੀਵਰ ਬਰੰਟ ਨੂੰ ਮਹਿਲਾ ਵਰਗ ’ਚ ਇਹ ਐਵਾਰਡ ਮਿਲਿਆ ਸੀ। ਕਮਿੰਸ ਨੇ ਪਿਛਲੇ ਸਾਲ ਆਪਣੀ ਟੀਮ ਦੇ 2 ਆਈਸੀਸੀ ਟੂਰਨਾਮੈਂਟ ਜਿੱਤੇ ਹਨ। ਇਨ੍ਹਾਂ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਸ਼ਾਮਲ ਹਨ। ਕੰਗਾਰੂ ਟੀਮ ਨੇ ਦੋਵੇਂ ਵਾਰ ਫਾਈਨਲ ’ਚ ਭਾਰਤੀ ਟੀਮ ਨੂੰ ਹਰਾਇਆ। ਆਈਸੀਸੀ ਨੇ ਵੀਰਵਾਰ ਨੂੰ 13 ਸ਼੍ਰੇਣੀਆਂ ’ਚ ਪੁਰਸਕਾਰ ਵੰਡੇ। ਇਨ੍ਹਾਂ ’ਚ ਟੈਸਟ, ਇੱਕਰੋਜ਼ਾ ਅਤੇ ਟੀ-20 ਟੀਮ ਆਫ ਦਿ ਈਅਰ ਦੇ ਨਾਲ ਤਿੰਨੋਂ ਫਾਰਮੈਟਾਂ ਲਈ ਪੁਰਸ਼ ਅਤੇ ਮਹਿਲਾ ਕ੍ਰਿਕੇਟਰ ਆਫ ਦਿ ਈਅਰ ਦੇ ਨਾਂਅ ਜਾਰੀ ਕੀਤੇ ਗਏ ਹਨ। (ICC Awards)

ਕੋਹਲੀ 5 ਸਾਲ ਬਾਅਦ ਵਨਡੇ ਪਲੇਅਰ ਆਫ ਦਿ ਈਅਰ ਬਣੇ | ICC Awards

ਵਿਰਾਟ ਕੋਹਲੀ ਚੌਥੀ ਵਾਰ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਬਣੇ। ਇਸ ਤੋਂ ਪਹਿਲਾਂ ਉਹ 2012, 2017 ਅਤੇ 2018 ’ਚ ਵੀ ਇਹ ਐਵਾਰਡ ਜਿੱਤ ਚੁੱਕੇ ਹਨ। 2020 ’ਚ, ਆਈਸੀਸੀ ਨੇ ਉਨ੍ਹਾਂ ਦਹਾਕੇ ਦੇ ਸਰਵੋਤਮ ਵਨਡੇ ਖਿਡਾਰੀ ਦਾ ਪੁਰਸਕਾਰ ਵੀ ਦਿੱਤਾ।

ਪੈਟ ਕਮਿੰਸ ਨੇ ਆਸਟਰੇਲੀਆ ਲਈ 2 ਆਈਸੀਸੀ ਟਰਾਫੀਆਂ ਜਿੱਤੀਆਂ

ਸਾਲ 2023 ਪੈਟ ਕਮਿੰਸ ਲਈ ਸ਼ਾਨਦਾਰ ਸਾਲ ਰਿਹਾ। ਇਸ ਦੀ ਸ਼ੁਰੂਆਤ ਓਵਲ ਵਿਖੇ ਡਬਲਯੂਟੀਸੀ ਫਾਈਨਲ ’ਚ ਭਾਰਤ ’ਤੇ ਜੋਰਦਾਰ ਜਿੱਤ ਨਾਲ ਹੋਈ, ਇਸ ਤੋਂ ਬਾਅਦ ਇੰਗਲੈਂਡ ’ਚ ਏਸੇਜ ਨੂੰ ਬਰਕਰਾਰ ਰੱਖਣ ਅਤੇ ਵਿਸ਼ਵ ਕੱਪ ’ਚ ਟੀਮ ਦੀ ਸ਼ਾਨਦਾਰ ਵਾਪਸੀ ਲਈ ਅਗਵਾਈ ਕੀਤੀ। ਵਿਸ਼ਵ ਕੱਪ ’ਚ ਟੀਮ ਨੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਲਗਾਤਾਰ ਨੌਂ ਮੈਚ ਜਿੱਤ ਕੇ ਰਿਕਾਰਡ ਛੇਵੀਂ ਵਾਰ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਜਿੱਤਿਆ। (ICC Awards)