ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ

Villagers,Liquor Wine, Contract, Road

ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ

ਗੁਰਜੀਵਨ ਸਿੱਧੂ/ਨਥਾਣਾ। ਨਥਾਣਾ ਬਲਾਕ ਦੇ ਪਿੰਡ ਨਾਥਪੁਰਾ ਦੇ ਲੋਕਾਂ ਨੇ ਸੜਕ ਤੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਧਰਨਾ ਲਗਾਇਆ। ਧਰਨਾਕਾਰੀਆਂ ਮਹਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਪਿੰਡ ਨਾਥਪੁਰਾ ਦੇ ਮੁੱਖ ਬੱਸ ਅੱਡੇ ਤੋਂ ਪਿੰਡ ਨਾਥਪੁਰਾ ਨੂੰ ਜਾਣ ਵਾਲੀ ਲਿੰਕ ਸੜਕ ‘ਤੇ ਸਥਿਤ ਹੈ ਅਤੇ ਸ਼ਾਮ ਸਮੇਂ ਜਦ ਲੜਕੀਆਂ ਸ਼ਹਿਰ ਪੜ੍ਹਾਈ ਕਰਕੇ ਵਾਪਸ ਮੁੱਖ ਅੱਡੇ ‘ਤੇ ਬੱਸ ਵਿੱਚੋਂ ਉੱਤਰ ਕੇ ਪਿੰਡ ਵੱਲ ਆਉਂਦੀਆਂ ਹਨ ਤਾਂ ਰਸਤੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬੀਆਂ ਦਾ ਬੋਲਬਾਲਾ ਹੁੰਦਾ ਹੈ, ਜਿਸ ਕਾਰਨ ਪਿੰਡ ਨਾਥਪੁਰਾ ਦੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਾਬ ਦਾ ਠੇਕਾ ਪਿੰਡ ਨੂੰ ਆਉਣ-ਜਾਣ ਵਾਲੀ ਇਸ ਲਿੰਕ ਸੜਕ ਤੋਂ ਹਟਾਉਣ ਦਾ ਫੈਸਲਾ ਕਰਦਿਆਂ ਠੇਕੇ ਅੱਗੇ ਧਰਨਾ ਲਗਾ ਦਿੱਤਾ। (Liquor Wine)

ਉਨ੍ਹਾਂ ਕਿਹਾ ਕਿ ਜਦ ਤੱਕ ਇਹ ਸ਼ਰਾਬ ਦਾ ਠੇਕਾ ਇਸ ਸੜਕ ਤੋਂ ਹਟਾਇਆ ਨਹੀਂ ਜਾਂਦਾ, ਠੇਕੇ ਨੂੰ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ ਅਤੇ ਧਰਨਾ ਜਾਰੀ ਰਹੇਗਾ। ਸ਼ਾਮ ਸਮੇਂ ਧਰਨਾਕਾਰੀਆਂ ਕੋਲ ਪੁੱਜੇ ਥਾਣਾ ਨਥਾਣਾ ਮੁਖੀ ਨਰਿੰਦਰ ਕੁਮਾਰ ਨੇ ਧਰਨਾਕਾਰੀਆਂ ਦੀ ਸਮੱਸਿਆ ਸੁਣਦਿਆਂ ਕਿਹਾ ਕਿ ਪਿੰਡ ਦੀ ਨਗਰ ਪੰਚਾਇਤ ਤੋਂ ਸ਼ਰਾਬ ਦਾ ਠੇਕਾ ਇਸ ਸੜਕ ਤੋਂ ਚੁਕਵਾਉਣ ਦਾ ਮਤਾ ਪਵਾਕੇ ਦਿਓ ਤਾਂ ਇਸ ਜਗ੍ਹਾ ਤੋਂ ਸ਼ਰਾਬ ਦਾ ਠੇਕਾ ਹਟਾ ਦਿੱਤਾ ਜਾਵੇਗਾ। ਇਸ ਭਰੋਸੇ ਲੋਕਾਂ ਨੇ ਧਰਨਾ ਚੁੱਕ ਦਿੱਤਾ। (Liquor Wine)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।