ਵਿਜੈ ਸਾਂਪਲਾ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇਣ ’ਤੇ ਚੁੱਕੇ ਸਵਾਲ

Vijay Sampla

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਸਵਾਲ ਉਠਾਏ ਹਨ। ਉਹ ਇੱਥੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਲੁਧਿਆਣਾ ਪਹੁੰਚੇ ਸਨ। (Vijay Sampla)

ਸਾਂਪਲਾ ਨੇ ਕਿਹਾ ਕਿ ਦੇਸ਼ ਅੰਦਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਾਨੂੰਨ ਨੇ ਕਿਸੇ ਨੇਤਾ ਤੇ ਆਮ ਆਦਮੀ ਦੇ ਲਈ ਅਲੱਗ ਕਾਨੂੰਨ ਬਣਾਇਆ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅੱਜ ਤੱਕ ਕਦੇ ਵੀ ਕੈਟੇਰਾਈਜੇਸ਼ਨ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਬੰਦ ਵੋਟਰ ਨੂੰ ਵੋਟ ਪਾਉਣ ਤੱਕ ਦਾ ਵੀ ਹੱਕ ਨਹੀਂ ਹੈ। ਫ਼ਿਰ ਪ੍ਰਚਾਰ ਕਰਨ ਦਾ ਹੱਕ ਕਿਵੇਂ ਦਿੱਤਾ ਜਾ ਸਕਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦੇ ਜਮਾਨਤ ’ਤੇ ਆਉਣ ਨਾਲ ਪੰਜਾਬ ਅੰਦਰ ਚੋਣਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਦੇਸ਼ ਅੰਦਰ ਮੋਦੀਮਈ ਹੋ ਚੁੱਕਾ ਹੈ। (Vijay Sampla)

Also Read : ਕੇਜਰੀਵਾਲ ਨੂੰ ਰਾਹਤ, ਮਿਲੀ ਅੰਤਰਿਮ ਜਮਾਨਤ

ਜਿਸ ਦਾ ਪ੍ਰਮਾਣ ਅੱਜ ਦੇ ਭਰਵੇਂ ਇਕੱਠ ਤੋਂ ਲੁਧਿਆਣਾ ’ਚ ਵੀ ਪ੍ਰਤੱਖ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਪਹਿਲੀ ਵਾਰ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਲੜ੍ਹਨ ਜਾ ਰਹੀ ਹੈ, ਜਿਸ ’ਚ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ‘ਆਪ’ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 13-0 ਦੇ ਨਾਅਰੇ ਦੇ ਸਵਾਲ ਦੇ ਜਵਾਬ ਵਿੱਚ ਸਾਂਪਲਾ ਨੇ ਕਿਹਾ ਕਿ ‘13-0 ਨਹੀਂ ਭਗਵੰਤ ਮਾਨ ਇਹ ਤੇਰਾ ਜੀਰੋ ਹੈ’।