ਵਿਜੀਲੈਂਸ ਨੇ ਸਬ ਇੰਸਪੈਕਟਰ ਨੂੰ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

Vigilance,  Sub-inspector, Arrested , Bribe |

10 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਲਿਆ ਗਿਆ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਚੌਂਕੀ ਮਾਡਲ ਟਾਊਨ ਦੇ ਸਬ ਇੰਸਪੈਕਟਰ ਨੂੰ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸਐਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਸ਼ਾਦੀਪੁਰ ਜ਼ਿਲ੍ਹਾ ਪਟਿਆਲਾ ਦੀ ਪਤਨੀ ਖ਼ਿਲਾਫ਼ ਇੱਕ ਸ਼ਿਕਾਇਤ ਸੰਦੀਪ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਨਰੇਲ ਖੇੜਾ ਜ਼ਿਲ੍ਹਾ ਸਰਸਾ ਵੱਲੋਂ ਐਸਐਸਪੀ ਪਟਿਆਲਾ ਨੂੰ ਦਿੱਤੀ ਗਈ ਸੀ। Vigilance

 ਐਸਐਸਪੀ ਪਟਿਆਲਾ ਵੱਲੋਂ ਉਕਤ ਸ਼ਿਕਾਇਤ ਥਾਣਾ ਸਿਵਲ ਲਾਈਨ ਦੇ ਇੰਚਾਰਜ ਨੂੰ ਭੇਜੀ ਗਈ ਸੀ ਅਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਵੱਲੋਂ ਚੌਕੀ ਮਾਡਲ ਟਾਊਨ ਦੇ ਇੰਚਾਰਜ ਸਬ ਇੰਸਪੈਕਟਰ ਮੇਵਾ ਸਿੰਘ ਨੂੰ ਵੈਰੀਫਿਕੇਸ਼ਨ ਲਈ ਸੌਂਪੀ ਗਈ ਪਰ ਉਕਤ ਸਬ ਇੰਸਪੈਕਟਰ ਮੇਵਾ ਸਿੰਘ ਵੱਲੋਂ ਗੁਰਜੰਟ ਸਿੰਘ ਨੂੰ ਕਿਹਾ ਗਿਆ ਕਿ ਉਸ ਖਿਲਾਫ ਇੱਕ ਸ਼ਿਕਾਇਤ ਆਈ ਹੈ ਜੇਕਰ ਉਹ ਉਸਨੂੰ ਰਿਸ਼ਵਤ ਦੇ 50 ਹਜ਼ਾਰ ਨਹੀਂ ਦੇਵੇਗਾ ਤਾਂ ਉਹ ਉਸ ਖਿਲਾਫ ਰਿਪੋਰਟ ਬਣਾ ਕੇ ਭੇਜੇਗਾ ਉਸ ਵੱਲੋਂ ਤਰਲੇ-ਮਿੰਨਤਾਂ ਕਰਨ ਤੋਂ ਬਾਅਦ ਸੌਦਾ 20 ਹਜ਼ਾਰ ਵਿੱਚ ਤੈਅ ਹੋ ਗਿਆ।

ਉਕਤ ਸਬ ਇੰਸਪੈਕਟਰ ਨੇ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਪਹਿਲਾਂ ਹੀ ਲੈ ਲਏ ਸਨ ਅਤੇ ਪੰਦਰਾਂ ਹਜ਼ਾਰ ਰੁਪਏ ਬਾਕੀ ਸਨ ਅੱਜ ਪੰਦਰਾਂ ਹਜ਼ਾਰ ਵਿੱਚੋਂ 10 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਵੱਲੋਂ ਰੰਗੇ ਹੱਥੀਂ ਫੜ ਲਿਆ ਗਿਆ ਐਸਐਸਪੀ ਨੇ ਦੱਸਿਆ ਕਿ ਉਕਤ ਸਬ ਇੰਸਪੈਕਟਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।