ਜਾਮੀਆ ਹਿੰਸਾ ‘ਚ ਪੁਲਿਸ ਫਾਇਰਿੰਗ ਦੀ ਵੀਡੀਓ ਵਾਇਰਲ

CAA, FIR 8 Thousand, People, Gujarat

ਪੁਲਿਸ ਨੇ ਗੋਲੀਬਾਰੀ ਦੀ ਘਟਨਾ ਨੂੰ ਸਿਰੇ ਤੋਂ ਨਕਾਰਿਆ
ਜਾਂਚ ਕੇ ਬਾਅਦ ਹੀ ਦੱਸ ਸਕਦੇ ਹਾਂ : ਪੁਲਿਸ ਕਮਿਸ਼ਨਰ

ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ (ਸੀਏਏ) Citizenship Amendment Act ਦੇ ਖਿਲਾਫ਼ ਨਿਊੁ ਫਰੈਂਡਸ ਕਲੋਨੀ ਅਤੇ ਜਾਮੀਆ ਯੂਨੀਵਰਸਿਟੀ ਦੇ ਕੋਲ ਹੋਈਆਂ ਹਿੰਸਕ ਝੜਪਾਂ ‘ਚ ਪੁਲਿਸ ਵੱਲੋਂ ਗੋਲੀ ਚਲਾਈ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਦੱਖਣੀ ਪੂਰਬੀ ਦਿੱਲੀ ਦੇ ਪੁਲਿਸ ਕਮਿਸ਼ਨਰ ਚਿਨਮਅ ਵਿਸ਼ਾਲ ਨੇ ਕਿਹਾ ਕਿ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਫ਼ੈਸਲੇ ‘ਤੇ ਪਹੁੰਚ ਸਕਦੇ ਹਾਂ।

ਵੀਰਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਹੀ ਲਗਾਤਾਰ ਪੁਲਿਸ ‘ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਜਾ ਰਾ ਹੈ ਪਰ ਪੁਲਿਸ ਗੋਲੀਬਾਰੀ ਦੀ ਘਟਨਾ ਨੂੰ ਸਿਰੇ ਤੋਂ ਨਕਾਰ ਰਹੀ ਹੈ।  ਪੁਲਿਸ ਵੱਲੋਂ ਗੋਲੀ ਚਲਾਏ ਜਾਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੋਲੀ ਫੈਮਿਲੀ ‘ਚ ਇਲਾਜ਼ ਕਰਵਾ ਰਹੇ ਹਿੱਕ ਜਖ਼ਮੀ ਦੀ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹਾਲਾਂਕਿ ਬਾਅਦ ਵਿੱਚ ਡਾਕਟਰਾਂ ਨੇ ਕਿਹਾ ਕਿ ਇਲਾਜ਼ ਦੇ ਸ਼ੁਰੂਆਤ ‘ਚ ਮਰੀਜ਼ ਵੱਲੋਂ ਜੋ ਲਿਖਵਾਇਆ ਜਾਦਾ ਹੈ ਉਸ ਨੂੰ ਹੀ ਰਿਪੋਰਟ ‘ਚ ਲਿਖਿਆ ਜਾਂਦਾ ਹੇ।

ਵਾਇਰਲ ਵੀਡੀਓ ‘ਚ ਤਿੰਨ ਪੁਲਿਸ ਮੁਲਾਜਮ ਭੀੜ ਦੀ ਪੱਥਰਬਾਜ਼ੀ ਤੋਂ ਬਚਾਅ ਦਾ ਯਤਨ ਕਰ ਰਹੇ ਹਨ ਇਸ ਦੌਰਾਨ ਇੱਕ ਪੁਲਿਸ ਮੁਲਾਜਮ ਆਪਣੇ ਪਿਸਤੌਲ ਤੋਂ ਫਾਇਰਿੰਗ ਕਰ ਰਿਹਾ ਹੈ। ਜਾਮੀਆ ‘ਚ ਐਤਵਾਰ ਨੂੰ ਹੋਈਆਂ ਹਿੰਸਕ ਝੜਪਾਂ ‘ਚ ਜਖ਼ਮੀ ਘੱਟ ਤੋਂ ਘੱਟ ਤਿੰਨ ਜਣਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੋਲੀ ਲੱਗੀ ਹੈ, ਪਰ ਦਿੱਲੀ ਪੁਲਿਸ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਲੋਕਾਂ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਕਿਸੇ ਤਰ੍ਹਾਂ ਦੀ ਫਾਇਰਿੰਗ ਨਹੀਂ ਕੀਤੀ।

Citizenship Amendment Act (CAA)

  • ਇਸ ਮਾਮਲੇ ‘ਚ ਕੀਦਰੀ ਗ੍ਰਹਿ ਮੰਤਰਾਲੇ ਨੇ ਵੀ ਦਿੱਲੀ ਪੁਲਿਸ ਦਾ ਬਚਾਅ ਕੀਤਾ।
  • ਕਿਹਾ, ਉਸ ਦਿਨ ਪੁਲਿਸ ਨੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਜਾਂ ਫਾਇਰੰਗ ਨਹੀਂ ਕੀਤੀ।
  •  ਇਲਾਜ਼ ਦੇ ਸ਼ੁਰੂਆਤ ‘ਚ ਮਰੀਜ਼ ਵੱਲੋਂ ਜੋ ਲਿਖਵਾਇਆ ਜਾਦਾ ਹੈ ਉਸ ਨੂੰ ਹੀ ਰਿਪੋਰਟ ‘ਚ ਲਿਖਿਆ ਜਾਂਦਾ ਹੇ : ਡਾਕਟਰ
  • ਤਿੰਨ ਜਣਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੋਲੀ ਲੱਗੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here