ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਕੁੱਲ ਜਹਾਨ ਸੰਯੁਕਤ ਰਾਸ਼ਟਰ ...

    ਸੰਯੁਕਤ ਰਾਸ਼ਟਰ ਪ੍ਰੀਸ਼ਦ ਸੀਰੀਆ ਦੇ ਇਦਲਿਬ ‘ਤੇ ਕਰੇਗਾ ਚਰਚਾ

    United Nations, Council, Discuss, Syria, Idlib

    ਸੰਯੁਕਤ ਰਾਸ਼ਟਰ, ਏਜੰਸੀ।

    ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਸੀਰੀਆ ਦੇ ਇਦਲਿਬ ਪ੍ਰਾਂਤ ਦੀ ਸਥਿਤੀ ‘ਤੇ ਚਰਚਾ ਹੋਵੇਗੀ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਸੀਰੀਆਈ ਸਰਕਾਰ ਨੂੰ ਇਦਲਿਬ ‘ਚ ਸੰਭਾਵਿਤ ਸੈਨਿਕ ਹਮਲੇ ਨਾਲ ਪਹਿਲਾਂ ਰਾਸਾਇਣਕ ਹਥਿਆਰਾਂ ਦਾ ਉਪਯੋਗ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਇਦਲਿਬ ‘ਚ ਸੰਭਾਵਿਤ ਸਰਕਾਰੀ ਹਮਲੇ ਨਾਲ ਵੱਡੇ ਪੈਮਾਨੇ ‘ਤੇ ਮਨੁੱਖੀ ਨੁਕਸਾਨ ਹੋ ਸਕਦੀ ਹੈ।

    ਸ੍ਰੀਮਤੀ ਹੇਲੀ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਉਸਦੀ ਸਹਿਯੋਗੀ ਰੂਸ ਅਤੇ ਇਰਾਨ ਦਾ ਜਿਕਰ ਕਰਦੇ ਹੋਏ ਕਿਹਾ, ਇਹ ਇਕ ਦੁੱਖਦਾਈ ਸਥਿਤੀ ਹੈ, ਅਤੇ ਜੇ ਇਹ ਸੀਰੀਆ ਨੂੰ ਹਾਸਲ ਕਰਨ ਦਾ ਮਾਰਗ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰ ਉਹ ਇਸ ਰਾਸਾਇਣਕ ਹਥਿਆਰਾਂ ਨਾਲ ਨਹੀਂ ਕਰ ਸਕਦੇ ਹਨ। ਉਹ ਆਪਣੇ ਲੋਕਾਂ ‘ਤੇ ਹਮਲਾ ਨਹੀਂ ਕਰ ਸਕਦੇ ਹਨ ਅਤੇ ਅਸੀਂ ਇਸ ਲਈ ਪਿੱਛੇ ਹਟਣ ਵਾਲੇ ਨਹੀਂ ਹਾਂ।

    ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੀਰੀਆ ਦੇ ਰਾਸ਼ਟਪਤੀ ਅਤੇ ਉਸਦੇ ਸਹਿਯੋਗੀ ਇਰਾਨ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਬਿਨਾ ਸੋਚੇ-ਸਮਝੇ ਅੱਤਵਾਦੀਆਂ ਨੂੰ ਗੜ ਇਦਲਿਬ ‘ਤੇ ਹਮਲਾ ਨਾ ਕੀਤਾ ਜਾਵੇ। ਇਸ ਕਦਮ ਨਾਲ ਵੱਡੀ ਗਿਣਤੀ ‘ਚ ਆਮ ਲੋਕ ਮਰ ਸਕਦੇ ਹਨ।

    ਸੀਰੀਆਈ ਅਬਜ਼ਰਵੇਟਰੀ ਆਫ ਹਿਊਮਨ ਰਾਈਟਸ ਅਤੇ ਇਕ ਵਿਰੋਧੀ ਸੂਤਰ ਅਨੁਸਾਰ ਰੂਸ ਤੇ ਸੀਰੀਆ ਜਹਾਜਾਂ ਨੇ ਮੰਗਲਵਾਰ ਨੂੰ ਵਿਰੋਧੀਆਂ ਦੇ ਅੰਤਿਮ ਮੁੱਖ ਗੜ੍ਹ ਇਦਲਿਬ ਦੇ ਪੱਛਮੀ ਛੋਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸੀਰੀਆ ਸਰਕਾਰ ਦੇ ਇੱਕ ਆਗੂ ਨੇ ਇਹ ਵੀ ਕਿਹਾ ਕਿ ਇਦਲਿਬ ਦੀ ਘੇਰਾਬੰਦੀ ਸ਼ਾਇਦ ਬਲਪੂਰਵਕ ਹੱਲ ਹੋ ਜਾਏਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here