ਅਣਪਛਾਤਿਆਂ ਨੇ ਘਰ ਬਾਹਰ ਖੜੀ ਕਾਰ ਨੂੰ ਤੇਲ ਛਿੜਕੇ ਕੀਤਾ ਅੱਗ ਹਵਾਲੇ, ਮਾਮਲਾ ਦਰਜ਼

Ludhiana News
(ਸੰਕੇਤਕ ਫੋਟੋ)।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸ਼ਹਿਰ ਦੇ ਹੈਬੋਵਾਲ ਖੁਰਦ ਦੇ ਇਲਾਕੇ ’ਚ ਅਣਪਛਾਤਿਆਂ ਨੇ ਇੱਕ ਘਰ ਦੇ ਬਾਹਰ ਖੜੀ ਕਰੂਜ ਕਾਰ ਨੂੰ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਤੇ ਸ਼ਿਕਾਇਤ ਪਿੱਛੋਂ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਕਾਰ ਮਾਲਕ ਮਾਨਿਕ ਕਿ੍ਰਸਨ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਨੇ ਦੱਸਿਆ ਕੁੱਝ ਦਿਨ ਪਹਿਲਾਂ ਉਸਨੇ ਰਾਤ ਵੇਲੇ ਆਪਣੀ ਕਰੂਜ ਕਰ ਹੈਬੋਵਾਲ ਖੁਰਦ ਵਿਖੇ ਆਪਣੇ ਦੋਸਤ ਦੇ ਘਰ ਦੇ ਬਾਹਰ ਖੜੀ ਕੀਤੀ ਸੀ। ਜਦ ਅਗਲੀ ਸਵੇਰ ਉਹ ਕਾਰ ਲੈਣ ਪਹੁੰਚਿਆਂ ਤਾਂ ਦੇਖਿਆ ਕਿ ਕਾਰ ਬੁਰੀ ਤਰਾਂ ਸੜੀ ਹੋਈ ਸੀ। ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਅਣਪਛਾਤਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।

ਜਾਂਚ ਅਧਿਕਾਰੀ ਏ ਐਸ ਆਈ ਅਮਰੀਕ ਸਿੰਘ ਮੁਤਾਬਕ ਪੁਲਿਸ ਵੱਲੋਂ ਕਾਰ ਮਾਲਕ ਮਾਨਿਕ ਕਿ੍ਰਸਨ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ/ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’

LEAVE A REPLY

Please enter your comment!
Please enter your name here