ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’

Apprentice Linemen's Union

ਟਾਵਰ ਤੇ ਚੜ੍ਹਿਆ ਨੂੰ ਤੀਜਾ ਦਿਨ ਹੋਇਆ, ਪ੍ਰਸ਼ਾਸਨ ਨਾਲ ਮੀਟਿੰਗ ਦੇ ਬਾਵਜ਼ੂਦ ਨਹੀਂ ਬਣੀ ਗੱਲ (Apprentice Linemen’s Union)

ਯੂਨੀਅਨ ਦੇ ਆਗੂ ਭਰਤੀ ਦੀ ਮੰਗ ਪੂਰੀ ਕਰਵਾਉਣ ਦੇ ਰੋਅ ’ਚ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਰਤੀ ਦੀ ਮੰਗ ਨੂੰ ਲੈ ਕੇ ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਬਿਜਲੀ ਦੀ ਹਾਈਵੋਲਟੇਜ਼ ਟਾਵਰ ਉੱਪਰ ਚੜ੍ਹ ਕੇ ਆਪਣਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਪ੍ਰਸ਼ਾਸਨ ਦੇ ਰਵੱਈਏ ਤੋਂ ਅੱਕ ਕੇ ਦੋ ਲੜਕੀਆਂ ਵੀ ਟਾਵਰ ’ਤੇ ਚੜ੍ਹ ਗਈਆਂ ਅਤੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇੱਧਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਲਾਈਨਮੈਂਨਾਂ ਦੇ ਪ੍ਰਦਰਸ਼ਨ ’ਤੇ ਬਾਜ ਅੱਖ ਰੱਖੀ ਹੋਈ ਹੈ। (Apprentice Linemen’s Union)

ਜਾਣਕਾਰੀ ਅਨੁਸਾਰ ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ (Apprentice Linemen’s Union) ਦੇ ਕਾਰੁਕੰਨਾਂ ਦਾ ਟਾਵਰ ’ਤੇ ਸੰਘਰਸ਼ ਤੀਜੇ ਦਿਨ ਵਿੱਚ ਪੁੱਜ ਗਿਆ ਹੈ ਅਤੇ ਇਨ੍ਹਾਂ ਧਰਨਾਕਾਰੀਆਂ ਨੇ ਸਵੇਰ ਵੇਲੇ ਐਲਾਨ ਕੀਤਾ ਸੀ ਕਿ ਜੇਕਰ ਪ੍ਰਸ਼ਾਸਨ ਜਾਂ ਮੈਨੇਜਮੈਂਟ ਜੇਕਰ ਉਨ੍ਹਾਂ ਦੀਆ ਮੰਗਾਂ ਨਹੀਂ ਮੰਨਦੀ ਤਾਂ ਉਹ ਸਾਰੇ ਜਣੇ ਹੀ ਟਾਵਰਾਂ ’ਤੇ ਚੜ੍ਹ ਜਾਣਗੇ, ਜਿਸ ਉਪਰੰਤ ਇਨ੍ਹਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਐਸਡੀਐੱਮ ਪਟਿਆਲਾ ਡਾ. ਇਸਮਤ ਵਿਜੈ ਸਿੰਘ ਤੇ ਹੋਰ ਅਧਿਕਾਰੀ ਦੋ ਵਾਰ ਧਰਨੇ ਵਾਲੀ ਥਾਂ ’ਤੇ ਪੁੱਜੇ ਪਰ ਕੋਈ ਸਹਿਮਤੀ ਨਾ ਬਣਨ ਕਾਰਨ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਅਪ੍ਰੈਂਟਸ਼ਿਪ ਲਾਈਨਮੈਨ ਸੰਘਰਸ਼ ਯੂਨੀਅਨ ਦੇ ਦਰਜਨ ਤੋਂ ਵੱਧ ਨੌਜਵਾਨ 66ਕੀਵੀ ਲਾਈਨ ਦੇ ਟਾਵਰ ’ਤੇ ਹੀ ਡਟੇ ਹੋਏ ਹਨ।

ਇਹ ਵੀ ਪੜ੍ਹੋ : ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਕਾਰੋਬਾਰੀ ਨੂੰ ਐਲਾਨਿਆ ਭਗੌੜਾ

ਇਸ ਤੋਂ ਪਹਿਲਾਂ ਇਨ੍ਹਾਂ ਧਰਨਾਕਾਰੀਆਂ ’ਚੋਂ ਕੁਝ ਨੌਜਵਾਨਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਵੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕੰਵਲਦੀਪ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਪਟਿਆਲਾ ਵੱਲੋਂ ਪਹੁੰਚ ਕੇ ਗੱਲਬਾਤ ਕੀਤੀ ਗਈ ਸੀ ਪਰ ਐੱਸਡੀਐੱਮ ਮੁੱਖ ਮੰਤਰੀ ਜਾਂ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਤਾਂ ਦਿੰਦੇ ਸਨ ਪਰ ਮੀਟਿੰਗ ਬਾਰੇ ਮੁੱਖ ਮੰਤਰੀ ਦਫ਼ਤਰ ਜਾਂ ਡਿਪਟੀ ਕਮਿਸ਼ਨਰ ਵੱਲੋਂ ਲਿਖਤੀ ਭਰੋਸਾਂ ਦੇਣ ਤੋਂ ਨਾਂਹ ਕਰਕੇ ਆਪਣੇ ਤੌਰ ’ਤੇ ਲਿਖ ਕੇ ਦੇਣ ਦੀ ਗੱਲ ਕਰ ਰਹੇ ਸਨ, ਜਿਸ ਨੂੰ ਯੂਨੀਅਨ ਨੇ ਨਕਾਰਦਿਆਂ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਲਗਾਤਾਰ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸਿਰਫ਼ ਉਨ੍ਹਾਂ ਦੇ ਸੰਘਰਸ਼ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸੰਬਧਿਤ ਕਾਰਕੁੰਨਾਂ ਵੱਲੋਂ ਪੱਕਾ ਧਾਰਿਆ ਹੋਇਆ ਹੈ, ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀ ਭਰਤੀ ਵਾਲੀ ਮੰਗ ਨੂੰ ਮਨਜ਼ੁੂਰ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਇਸ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਜਿਕਰਯੋਗ ਹੈ ਕਿ ਅਪ੍ਰੈਂਟਸ਼ਿਪ ਲਾਈਨਮੈਨ ਸੰਘਰਸ ਯੂਨੀਅਨ ਵੱਲੋਂ ਨਵੀਂ ਭਰਤੀ ਨੂੰ ਲੈਕੇ ਸੋਮਵਾਰ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਪੱਕਾ ਧਰਨਾ ਲਗਾਇਆ ਗਿਆ ਸੀ, ਜਿਸ ਨੂੰ ਇਨ੍ਹਾਂ ਧਰਨਾਕਾਰੀਆਂ ਦੀ ਮੰਗਲਵਾਰ ਨੂੰ ਮੈਨੇਜਮੈਂਟ ਨਾਲ ਬੈਠਕ ਬੇਸਿੱਟਾ ਰਹਿਣ ਉਪਰੰਤ ਮਾਲ ਰੋਡ ਜਾਮ ਕਰਨ ਦੀ ਕੋਸ਼ਿਸ ਕਰਨ ’ਤੇ ਪੁਲਿਸ ਨੇ ਇਨ੍ਹਾਂ ਨੂੰ ਲਾਠੀਚਾਰਜ ਕਰਦਿਆਂ ਖਦੇੜ ਦਿੱਤਾ ਗਿਆ ਸੀ, ਜਿਸ ਉਪਰੰਤ ਇਹ ਧਰਨਾਕਾਰੀ ਨੌਜਵਾਨ ਬਡੂੰਗਰ ਸਥਿਤ ਹਾਈਵੋਲਟੇਜ਼ ਟਾਵਰ ’ਤੇ ਜਾ ਚੜ੍ਹੇ ਸਨ ਅਤੇ ਤੀਜੇ ਦਿਨ ਵੀ ਉਥੇ ਹੀ ਡਟੇ ਹੋਏ ਹਨ।