10 ਸਾਲ ਦਾ ਬੱਚਾ ਹੋਇਆ ਜਖ਼ਮੀ
ਨਵੀਂ ਦਿੱਲੀ (ਏਜੰਸੀ)। Delhi Crime: ਦਿੱਲੀ ਦੇ ਸ਼ਾਹਦਰਾ ਇਲਾਕੇ ’ਚ ਦੀਵਾਲੀ ਦੇ ਜਸ਼ਨ ਦੌਰਾਨ 40 ਸਾਲਾ ਵਿਅਕਤੀ ਆਕਾਸ਼ ਸ਼ਰਮਾ ਤੇ ਉਸ ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ’ਚ ਉਸ ਦਾ 10 ਸਾਲ ਦਾ ਬੇਟਾ ਵੀ ਜ਼ਖਮੀ ਹੋ ਗਿਆ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
Read This : IND vs NZ: ਮੁੰਬਈ ਟੈਸਟ ਦੇ ਪਹਿਲੇ ਦਿਨ ਲੰਚ ਤੱਕ ਭਾਰਤ ਨਿਊਜੀਲੈਂਡ ’ਤੇ ਭਾਰੀ
ਇਸ ਦੇ ਮੁਤਾਬਕ 16 ਸਾਲ ਦਾ ਲੜਕਾ ਸ਼ੂਟਰ ਲੈ ਕੇ ਸਕੂਟਰ ’ਤੇ ਆਕਾਸ਼ ਦੇ ਘਰ ਪਹੁੰਚਿਆ। ਉਸ ਨੇ ਪਹਿਲਾਂ ਆਕਾਸ਼ ਦੇ ਪੈਰ ਛੂਹੇ ਤੇ ਫਿਰ ਉਸ ਨੂੰ ਦੀਵਾਲੀ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਨਾਬਾਲਗ ਮੁਲਜ਼ਮ ਨਾਲ ਸਕੂਟਰ ’ਤੇ ਆਏ ਵਿਅਕਤੀ ਨੇ ਆਕਾਸ਼ ’ਤੇ 5 ਰਾਊਂਡ ਫਾਇਰ ਕੀਤੇ। ਇਸ ਗੋਲੀਬਾਰੀ ’ਚ ਆਕਾਸ਼, ਉਸ ਦਾ ਭਤੀਜਾ ਰਿਸ਼ਭ ਸ਼ਰਮਾ (16) ਤੇ ਉਸ ਦਾ ਪੁੱਤਰ ਕ੍ਰਿਸ਼ ਸ਼ਰਮਾ (10) ਜ਼ਖਮੀ ਹੋ ਗਏ। ਹਸਪਤਾਲ ’ਚ ਡਾਕਟਰਾਂ ਨੇ ਆਕਾਸ਼ ਤੇ ਭਤੀਜੇ ਰਿਸ਼ਭ ਨੂੰ ਮ੍ਰਿਤਕ ਐਲਾਨ ਦਿੱਤਾ। Delhi Crime
ਪੁੱਤਰ ਕ੍ਰਿਸ਼ ਦਾ ਫਿਲਹਾਲ ਇਲਾਜ਼ ਚੱਲ ਰਿਹਾ ਹੈ। ਗੋਲੀਬਾਰੀ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਸਕੂਟਰ ’ਤੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਨਾਬਾਲਗ ਮੁਲਜ਼ਮ ਨੇ ਆਕਾਸ਼ ਨੂੰ ਪੈਸੇ ਉਧਾਰ ਦਿੱਤੇ ਸਨ, ਜੋ ਆਕਾਸ਼ ਵਾਪਸ ਨਹੀਂ ਕਰ ਰਿਹਾ ਸੀ। ਪੁਲਿਸ ਨੇ ਕੇਸ ਦਰਜ ਕਰਕੇ ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਹੈ। Delhi Crime
CCTV ਕੈਮਰੇ ਰਾਹੀਂ ਫੜਿਆ ਗਿਆ ਨਾਬਾਲਗ ਮੁਲਜ਼ਮ | Delhi Crime
ਘਟਨਾ ਦੀ ਪੂਰੀ ਫੁਟੇਜ ਸੀਸੀਟੀਵੀ ’ਚ ਕੈਦ ਹੋ ਗਈ, ਇਸ ਸਬੂਤ ਦੇ ਆਧਾਰ ’ਤੇ ਪੁਲਿਸ ਨੇ ਵੀਰਵਾਰ ਦੇਰ ਰਾਤ ਨਾਬਾਲਗ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ 17 ਦਿਨਾਂ ਤੋਂ ਕਤਲ ਦੀ ਯੋਜਨਾ ਬਣਾ ਰਿਹਾ ਸੀ। ਫੜੇ ਗਏ ਨਾਬਾਲਗ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।