ਦੋ ਸਾਲ ਦਾ ਬੱਚਾ ਡੇਢ ਸੌ ਫੁੱਟ ਡੂੰਘੇ ਬੋਰ ‘ਚ ਡਿੱਗਿਆ, ਪ੍ਰਸ਼ਾਸਨ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਚਾਉਣ ਜੁਟੇ

Two Year, Fell, Hundred, Dera Sacha Sauda

ਸ਼ੁਨਾਮ, ਉਧਮ ਸਿੰਘ ਵਾਲਾ (ਕਰਮ ਥਿੰਦ) ਨੇੜਲੇ ਪਿੰਡ ਭਗਵਾਨਪੁਰਾ ਸ਼ੇਰੋ ਰੋਡ ਵਿਖੇ ਅੱਜ ਅਚਾਨਕ ਇੱਕ 2 ਸਾਲ ਦਾ ਬੱਚਾ ਫਤਿਹਵੀਰ ਸਿੰਘ ਕਰੀਬ 150 ਫੁੱਟ ਡੂੰਘੇ ਬੋਰ ‘ਚ ਡਿੱਗ ਪਿਆ ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਫੁਰਤੀ ਨਾਲ ਟਰੈਕਟਰ ਤੇ ਹੋਰ ਸਾਧਨਾਂ ਨਾਲ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪੁੱਜ ਗਏ ਹਨ
ਪਰਿਵਾਰਕ ਮੈਬਰਾਂ ਅਨੁਸਾਰ ਫਤਿਹਵੀਰ ਘਰ ਦੇ ਬਾਹਰ ਖ਼ੇਤਾਂ ‘ਚ ਖੇਡ ਰਿਹਾ ਸੀ ਕਿ ਅਚਾਨਕ ਖੇਡਦਾ-ਖੇਡਦਾ ਉਥੇ ਕਾਫ਼ੀ ਸਮੇਂ ਤੋਂ ਖਾਲੀ ਪਏ ਬੋਰਵੈੱਲ ‘ਚ ਡਿੱਗ ਗਿਆ ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਪਰਿਵਾਰ ਵਾਲਿਆਂ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿਤਾ ਪਿੰਡ ਵਾਸੀਆਂ ਨੇ ਬਿਨਾਂ ਦੇਰੀ ਕੀਤਿਆਂ ਟਰੈਕਟਰ ਨਾਲ ਮਿੱਟੀ ਪਾਸੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਮੌਕੇ ‘ਤੇ ਪਰਸ਼ਾਸਨਿਕ ਅਧਾਕਰੀ ਮੈਡਮ ਮਨਜੀਤ ਕੌਰ, ਡੀ.ਐਸ.ਪੀ. ਸੁਨਾਮ ਹਰਦੀਪ ਸਿੰਘ ਅਤੇ ਹੋਰ ਕਈ ਅਧਿਕਾਰੀ ਪੁੱਜ ਗਏ ਸਨ

ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਬਚਾਅ ਕਾਰਜ ਆਰੰਭ ਕਰਵਾ ਦਿੱਤੇ ਗਏ ਹਨ ਭਾਰਤੀ ਫੌਜ ਦੇ ਮਾਹਰ ਵੀ ਮੌਕੇ ‘ਤੇ ਪੁੱਜ ਗਏ ਹਨ, ਜਿਹੜੇ ਜੀ ਤੋੜ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉਨ੍ਹਾਂ ਦਸਿਆ ਕਿ ਕੈਮਰੇ ਲਾ ਕੇ ਫਤਿਹਵੀਰ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਉਸ ਤੱਕ ਆਕਸੀਜਨ ਭੇਜਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਦੇਖਨ ਦਾ ਇੰਤਜਾਮ ਕੀਤਾ ਗਿਆ ਹੈ ਮੈਡੀਕਲ ਟੀਮਾਂ ਪਲ-ਪਲ ‘ਤੇ ਨਜ਼ਰ ਰੱਖ ਰਹੀਆਂ ਹਨ

ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਪੁੱਜੇ

ਘਟਨਾ ਬਾਰੇ ਪਤਾ ਲੱਗਣ ਤੇ ਵੱਖ-ਵੱਖ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਜੋ ਗਏ ਹਨ ਵੱਖ-ਵੱਖ ਬਲਾਕਾਂ ਦੇ ਜਿਮੇਵਾਰਾਂ ਵੱਲੋਂ ਇਹ ਸੂਚਨਾ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚਾਈ ਜਾ ਰਹੀ ਹੈ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਬਚਾਅ ਦਲ ਕਾਫੀ ਤੇਜ਼ੀ ਨਾਲ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦਾ ਹੈ ਬੱਚੇ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ ਆਮ ਲੋਕ ਵੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਆ ਜਾਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।