ਲੋਕ ਸਭਾ ’ਚ ਸੱਤ ਮਿੰਟਾਂ ’ਚ ਦੋ ਬਿੱਲ ਪਾਸ, ਕਾਰਵਾਈ ਮੁਲਤਵੀ

Lok Sabha, Adjourned

ਵੱਖ-ਵੱਖ ਪਾਰਟੀਆਂ ਨੇ ਮੁਲਤਵੀ ਮਤੇ ਦਿੱਤੇ, ਸਪੀਕਰ ਨੇ ਨਕਾਰਿਆ

ਨਵੀਂ ਦਿੱਲੀ (ਏਜੰਸੀ)। ਲੋਕ ਸਭਾ ’ਚ ਸ਼ੁੱਕਰਵਾਰ ਨੂੰ ਵਿਰੋਧੀਆਂ ਦੇ ਹੰਗਾਮੇ ਦਰਮਿਆਨ ਸੱਤ ਮਿੰਟਾਂ ਅੰਦਰ ਦੋ ਮਹੱਤਵਪੂਰਨ ਬਿੱਲ ਪਾਸ ਕਰਵਾ ਦਿੱਤੇ ਗਏ ਤੇ ਉਸ ਤੋਂ ਬਾਅਦ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਸਦਨ ਨੇ ਵਿਰੋਧੀਆਂ ਦੇ ਹੰਗਾਮੇ ਦਰਮਿਆਨ ਹੀ ਕਰਾਧਾਨ ਕਾਨੂੰਨ (ਸੋਧ) ਬਿੱਲ 2021 ਤੇ ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ 2021 ਪਾਸ ਕਰ ਦਿੱਤਾ ਇੱਕ ਵਾਰ ਦੀ ਮੁਲਤਵੀ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਜਿਵੇਂ ਹੀ ਸ਼ੁਰੂ ਹੋਈ, ਪੀਠਾਸੀਨ ਅਧਿਕਾਰੀ ਰਾਜਿੰਦਰ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਮੁਲਤਵੀ ਮਤੇ ਦਿੱਤੇ ਹਨ, ਜਿਨ੍ਹਾਂ ਨੂੰ ਸਪੀਕਰ ਨੇ ਨਕਾਰ ਦਿੱਤਾ ਹੈ।

ਇਸ ਦਰਮਿਆਨ ਸਦਨ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕੁਝ ਬੋਲਣ ਦੀ ਇਜ਼ਾਜਤ ਮੰਗੀ ਉਨ੍ਹਾਂ ਕਿਹਾ ਕਿ ਸਦਨ ’ਚ ਤੀਜੇ ਹਫ਼ਤੇ ਵੀ ਅੜਿੱਕਾ ਖਤਮ ਨਹੀਂ ਹੋਇਆ ਹੈ ਪਰ ਸਰਕਾਰ ਨੇ ਇਸ ਅੜਿੱਕੇ ਨੂੰ ਖਤਮ ਕਰਨ ਲਈ ਵਿਰੋਧੀਆਂ ਨਾਲ ਗੱਲਬਾਤ ਤੱਕ ਨਹੀਂ ਕੀਤੀ ਇਸ ’ਤੇ ਸੱਤਾ ਪੱਖ ਨੂੰ ਇਹ ਕਿਹਾ ਗਿਆ ਹੈ ਕਿ ਸਰਕਾਰ ਹਰ ਮੁੱਦੇ ’ਤੇ ਚਰਚਾ ਕਰਵਾਉਣ ਲਈ ਤਿਆਰ ਹੈ ਪਰ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਖੁਦ ਇਸ ਤੋਂ ਭੱਜ ਰਹੀਆਂ ਹਨ ਇਸ ਦਰਮਿਆਨ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਆਸਣ ਕੋਲ ਹੰਗਾਮਾ ਕਰਦੇ ਹੋਏ ਪਹੁੰਚ ਚੁੱਕੇ ਸਨ ਪੀਠਾਸੀਨ ਅਧਿਕਾਰੀ ਨੇ ਹੰਗਾਮੇ ਦਰਮਿਆਨ ਹੀ ਜ਼ਰੂਰੀ ਦਸਤਾਵੇਜ਼ ਸਦਨ ਪਟਲ ’ਤੇ ਰਖਵਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ