ਭਾਰਤ ਦੀ ਛਵੀ ਵਿਗਾੜ ਰਹੇ ਟਰੰਪ

ਭਾਰਤ ਦੀ ਛਵੀ ਵਿਗਾੜ ਰਹੇ ਟਰੰਪ

30 ਸਤੰਬਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋ ਬਾਈਡੇਨ ਵਿਚਕਾਰ ਪਹਿਲੀ ਡਿਬੇਟ ਹੋਈ ਜਿਸ ਡਿਬੇਟ ਨੂੰ ਦੇਖ ਕੇ ਯਕੀਕਨ ਅਜਿਹਾ ਲੱਗਿਆ ਕਿ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅੱਜ-ਕੱਲ੍ਹ ਭਾਰਤੀ ਨਿਊਜ਼ ਚੈਨਲਾਂ ‘ਤੇ ਹੋਣ ਵਾਲੀ ਡਿਬੇਟਸ ਨੂੰ ਦੇਖ ਰਹੇ ਹਨ ਅਤੇ ਉਸ ਦੀ ਨਕਲ ਵੀ ਕਰ ਰਹੇ ਹਨ ਕਿਉਂਕਿ 90 ਮਿੰਟ ਦੀ ਬਹਿਸ ‘ਚ ਟਰੰਪ ਅਤੇ ਬਾਈਡੇਨ ਲਗਾਤਾਰ ਇੱਕ-ਦੂਜੇ ‘ਤੇ ਨਿੱਜੀ ਹਮਲੇ ਹੀ ਕਰਦੇ ਰਹੇ ਦੋਵੇਂ ਉਮੀਦਵਾਰ ਬਹਿਸ ਲਈ ਤੈਅ ਕੀਤੇ ਗਏ ਛੇ ਮੁੱਦਿਆਂ ਤੋਂ ਦੂਰ ਰਹੇ

ਜਿਵੇਂ ਰੌਲਾ ਪਾਉਣ ਦੀ ਆਦਤ ਅਕਸਰ ਭਾਰਤੀ ਨਿਊਜ਼ ਚੈਨਲਾਂ ਦੀ ਡਿਬੇਟਸ ‘ਚ ਦੇਖਣ ਨੂੰ ਮਿਲਦਾ ਹੈ ਅਮਰੀਕੀ ਮੀਡੀਆ ਮੁਤਾਬਿਕ ਟਰੰਪ ਨੇ ਬਾਈਡੇਨ ਨੂੰ 73 ਵਾਰ ਟੋਕਿਆ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਜਵਾਬ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਉਂਜ ਇਸ ਡਿਬੇਟ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗੱਲਾਂ ਸੁਣ ਕੇ ਭਾਰਤੀਆਂ ਨੂੰ ਬੜੀ ਨਿਰਾਸ਼ਾ ਹੋਈ ਕਿਉਂਕਿ ਇਸ ਵਾਰ ਅਮਰੀਕਾ ‘ਚ ਹੋਈ ਚੋਣ ਚਰਚਾ ‘ਚ ਟਰੰਪ ਨੇ ਭਾਰਤ ‘ਤੇ ਵੱਡੇ ਦੋਸ਼ ਲਾਏ ਉਨ੍ਹਾਂ ਕਿਹਾ ਕਿ ਅਮਰੀਕਾ ਕੋਰੋਨਾ ਨਾਲ ਮੌਤ ਦੇ ਸਹੀ ਅੰਕੜੇ ਦੇ ਰਿਹਾ ਹੈ ਪਰ ਚੀਨ, ਰੂਸ ਅਤੇ ਭਾਰਤ ਸਹੀ ਅੰਕੜੇ ਨਹੀਂ ਦੇ ਰਹੇ ਹਨ,

ਮਤਲਬ ਇਹ ਹੈ ਕਿ ਟਰੰਪ ਨੇ ਉਸ ਚੀਨ ਨੂੰ ਭਾਰਤ ਦੇ ਬਰਾਬਰ ਮੰਨ ਲਿਆ, ਜਿਸ ਨੇ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਨੂੰ ਫੈਲਾਇਆ ਅਤੇ ਟਰੰਪ ਏਨੇ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਵਾਤਾਵਰਨ ਬਦਲਾਅ ਦੇ ਸਮਝੌਤਿਆਂ ‘ਤੇ ਵੀ ਭਾਰਤ ‘ਤੇ ਦੋਸ਼ ਲਾਏ ਹਲਾਂਕਿ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ‘ਚ ਭਾਰਤ ਨੇ ਅਮਰੀਕਾ ਨੂੰ ਹਾਈਡ੍ਰੋਸੀਕਲੋਰਾਕਵੀਨ ਦਵਾਈ ਦਿੱਤੀ ਸੀ ਉਦੋਂ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਬੜੀ ਤਾਰੀਫ਼ ਕੀਤੀ ਸੀ, ਬੀਂਪਰ ਜਦੋਂ ਕੋਰੋਨਾ ‘ਤੇ ਅਮਰੀਕਾ ਸਾਹਮਣੇ ਜਵਾਬ ਦੇਣ ਦਾ ਸਮਾਂ ਆਇਆ ਤਾਂ ਟਰੰਪ ਚੀਨ ਅਤੇ ਰੂਸ ਦੇ ਨਾਲ ਭਾਰਤ ਦਾ ਨਾਂਅ ਜੋੜਨ ਤੋਂ ਨਹੀਂ ਟਲੇ ਜੋ ਬੇਸ਼ੱਕ ਹੀ ਇਤਰਾਜ਼ਯੋਗ ਹੈ

ਉਂਜ ਭਾਰਤ ਨੂੰ ਅਮਰੀਕਾ ਨਾਲ ਰਿਸ਼ਤੇ ਵਧਾਉਣੇ ਚਾਹੀਦੇ ਸਨ ਪਰੰਤੂ ਭਾਰਤ ਦੇ ਪ੍ਰਧਾਨ ਮੰਤਰੀ ਇਨ੍ਹਾਂ ਰਿਸ਼ਤਿਆਂ ਨੂੰ ਟਰੰਪ ਦੇ ਨਾਲ ਦਰਸਾਉਣ ਦੀ ਭੁੱਲ ਕਰ ਗਏ ਜੋ ਕਿ ਸਹੀ ਨਹੀਂ ਹੈ, ਹੁਣ ਅਮਰੀਕਾ ‘ਚ ਜਨਤਾ ਜੋ ਬਾਈਡੇਨ ਨੂੰ ਪਸੰਦ ਕਰ ਰਹੀ ਹੈ ਅਤੇ ਟਰੰਪ ਜੇਕਰ ਸੱਤਾ ‘ਚੋਂ ਚਲੇ ਜਾਂਦੇ ਹਨ ਉਦੋਂ ਉਹ ਜਾਂਦੇ-ਜਾਂਦੇ ਭਾਰਤ ਦੀ ਦਿੱਖ ਖਰਾਬ ਕਰ ਕੇ ਜਾ ਰਹੇ ਹਨ ਭਾਰਤੀ ਮੀਡੀਆ ਵੀ ਬਹੁਤ ਸਾਰੇ ਮੁੱਦਿਆਂ ‘ਤੇ ਦੋਸ਼ੀ ਹੈ ਇੱਥੇ ਪੱਤਰਕਾਰਿਤਾ ‘ਚ ਵਿਅਕਤੀਆਂ ‘ਤੇ ਜਿਆਦਾ ਧਿਆਨ ਦਿੱਤਾ ਜਾਂਦਾ ਹੈ ਜਦੋਂ ਕਿ ਦੇਸ਼ਾਂ ਦੇ ਸੱਭਿਆਚਾਰਕ, ਮੁੱਦੇ, ਇਤਿਹਾਸ ਅਤੇ ਸਮਾਜ ਨੂੰ ਜੋੜਿਆ ਜਾਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.