ਟਰੰਪ ਨੇ ਇਰਾਨ ਦੇ ਤਿੰਨ ਟਿਕਾਣਿਆਂ ‘ਤੇ ਹਮਲੇ ਨੂੰ 10 ਮਿੰਟ ਪਹਿਲਾਂ ਰੋਕਿਆ

India, Pakistan, Trump

ਟਰੰਪ ਨੇ ਇਰਾਨ ਦੇ ਤਿੰਨ ਟਿਕਾਣਿਆਂ ‘ਤੇ ਹਮਲੇ ਨੂੰ 10 ਮਿੰਟ ਪਹਿਲਾਂ ਰੋਕਿਆ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਡ੍ਰੋਨ ਦੇ ਮਾਰ ਗਿਰਾਏ ਜਾਣ ਤੋਂ ਬਾਅਦ ਇਸ ਦਾ ਜਵਾਬ ਦੇਣ ਲਈ ਅਮਰੀਕੀ ਫੌਜ ਇਰਾਨ ਦੇ ਤਿੰਨ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਹਮਲੇ ਦੇ 10 ਮਿੰਟ ਪਹਿਲਾਂ ਉਹਨਾਂ ਨੇ ਇਸ ਨੂੰ ਰੋਕ ਦਿੱਤਾ। ਸ੍ਰੀ ਟਰੰਪ ਨੇ ਕਿਹਾ ਕਿ ਅਸੀਂ ਕੱਲ੍ਹ ਰਾਤ ਇਰਾਨ ਦੇ ਤਿੰਨ ਵੱਖ-ਵੱਖ ਟਿਕਾਣਿਆਂ ‘ਤੇ ਜਵਾਬੀ ਕਾਰਵਾਈ ਲਈ ਤਿਆਰ ਸੀ, ਜਦੋਂ ਮੈਂ ਪੁੱਛਿਆ ਕਿ ਇਸ ‘ਚ ਕਿੰਨੇ ਲੋਕ ਮਾਰੇ ਜਾਣਗੇ ਤਾਂ ਇੱਕ ਜਨਰਲ ਨੇ ਜਵਾਬ ਦਿੱਤਾ, 150 ਲੋਕ। ਹਮਲੇ ਦੇ 10 ਮਿੰਟ ਪਹਿਲਾਂ ਮੈਂ ਇਸ ਨੂੰ ਰੋਕ ਦਿੱਤਾ।’

ਟਰੰਪ ਨੇ ਇੱਕ ਟਵੀਟ ‘ਚ ਕਿਹਾ ਕਿ ਉਹਨਾ ਨੂੰ ਹਮਲੇ ਦਾ ਜਵਾਬ ਦੇਣ ਦੀ ਕੋਈ ਜਲਦੀ ਨਹੀਂ ਹੈ ਅਤੇ ਉਹਨਾਂ ਦੀ ਫੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ। ਅਮਰੀਕੀ ਸੀਨੇਟਰ ਐਡ ਮਾਰਕੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਕਾਂਗਰਸ ਨੂੰ ਇਸ ਕਾਰਵਾਈ ‘ਤੇ ਕਾਨੂੰਨੀ ਤਰਕ ਦੇ ਨਾਲ ਜਵਾਬ ਚਾਹੀਦਾ ਹੈ। ਸ੍ਰੀ ਮਾਰਕੇ ਨੇ ਕਿਹਾ ਕਿ ਹਮਲਿਆਂ ਨੂੰ ਰੋਕਣਾ ਸਹੀ ਸੀ ਪਰ ਇਰਾਨ ਦੇ ਨਾਲ ਇਸ ਸਥਿਤੀ ‘ਚ ਇਸ ਲਈ ਹੈ ਕਿਉਂਕਿ ਰਾਸ਼ਟਰਪਤੀ ਟਰੰਪ ਅਤੇ ਕੈਬਨਿਟ ਕੋਲ ਅਮਰੀਕੀ ਹਿੱਤਾਂ ਲਈ ਵਾਸਤਵਿਕ ਖਤਰਾ ਬਣੇ ਇਰਾਨ ਨਾਲ ਨਜਿੱਠਣ ਲਈ ਕੋਈ ਰਣਨੀਤੀ ਨਹੀਂ ਹੈ। ਅਮਰੀਕੀ ਰਾਸਟਰਪਤੀ ਨੇ ਕਿਹਾ ਕਿ ਵਰਤਮਾਨ ‘ਚ ਇਰਾਨ ‘ਤੇ ਲਗਾਈ ਗਈ ਆਰਥਿਕ ਪਾਬੰਦੀ ਕੰਮ ਕਰ ਰਹੀ ਹੈ ਅਤੇ ਅਮਰੀਕਾ ਨੇ ਵੀਰਵਾਰ ਰਾਤ ਨੂੰ ਇਹਨਾਂ ‘ਚ ਹੋਰ ਪਾਬੰਦੀਆਂ ਜੋੜੀਆਂ ਹਨ। ਅਮਰੀਕਾ ਦੇ ਵਿੱਤ ਵਿਭਾਗ ਨੇ ਅਜੇ ਤੱਕ ਇਰਾਨ ਖਿਲਾਫ ਕਿਸੇ ਤਰ੍ਹਾਂ ਦੀ ਨਵੀਂ ਪਾਬੰਦੀ ਦਾ ਐਲਾਨ ਨਹੀਂ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।