ਗੂਗਲ ਨੇ ਡੂਡਲ ਬਣਾ ਕੇ ਅਮਰੀਸ਼ ਪੁਰੀ ਨੂੰ ਕੀਤਾ ਯਾਦ

Reminds, Amrish Puri, Google, Doodle

ਗੂਗਲ ਨੇ ਡੂਡਲ ਬਣਾ ਕੇ ਅਮਰੀਸ਼ ਪੁਰੀ ਨੂੰ ਕੀਤਾ ਯਾਦ

ਨਵੀਂ ਦਿੱਲੀ (ਏਜੰਸੀ)। ਭਾਰਤੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ ਅਮਰੀਸ਼ ਪੁਰੀ ਦੇ ਜਨਮ ਦਿਨ ਮੌਕੇ ਸ਼ਨਿੱਚਰਵਾਰ ਨੂੰ ਗੂਗਲ (Google) ਨੇ ਵਿਸ਼ੇਸ਼ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਗੂਗਲ ਨੇ ਆਪਣੇ ਡੂਡਲ ‘ਚ ਅਮਰੀਸ਼ ਪੁਰੀ ਦਾ ਮੁਸਕੁਰਾਉਂਦਾ ਹੋਇਆ ਇੱਕ ਸਕੈੱਚ ਬਣਾਇਆ ਹੈ।

ਹਿੰਦੀ ਫਿਲਮਾਂ ਦੇ ਸਭ ਤੋਂ ਯਾਦਗਾਰ ਵਿਲਨ ਅਮਰੀਸ਼ ਪੁਰੀ ਦਾ ਅੱਠ 87ਵਾਂ ਜਨਮ ਦਿਨ ਹੈ। ਸਿਨੇਮਾ ਅਤੇ ਰੰਗਮੰਚ ‘ਤੇ ਆਪਣੀ ਐਕਟਿੰਗ ਦਾ ਲੋਹਾ ਮਨਵਾਉਣ ਵਾਲੇ ਅਮਰੀਸ਼ ਪੁਰੀ ਦਾ ਜਨਮ 22 ਜੂਨ 1923 ਨੂੰ ਪੰਜਾਬ ਦੇ ਨਵਾਂ ਸ਼ਹਿਰ ‘ਚ ਹੋਇਆ ਸੀ। ਫਿਲਮਾਂ ਦੇ ਪ੍ਰਤੀ ਉਨ੍ਹਾਂ ਦਾ ਸ਼ੁਰੂ ਤੋਂ ਹੀ ਝੁਕਾਅ ਰਿਹਾ।

ਉਨ੍ਹਾਂ ਆਪਣੇ ਫਿਲਮੀ ਸਫ਼ਰ ‘ਚ ਜ਼ਿਆਦਾਤਰ ਨੈਗਟਿਵ ਕਿਰਦਾਰ ਹੀ ਨਿਭਾਏ ਜਿਸ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਅਮਰੀਸ਼ ਪੁਰੀ ਨੇ ‘ਮਿਸਟਰ ਇੰਡੀਆ’, ‘ਦਾਮਿਨੀ’, ‘ਸ਼ਹਿਨਸ਼ਾਹ’, ‘ਰਾਮ ਲਖਨ’, ‘ਕਰਨ ਅਰਜੁਨ’, ‘ਗਦਰ: ਇੱਕ ਪ੍ਰੇਮ ਕਥਾ’ ਅਤੇ ‘ਨਾਇਕ’ ਵਰਗੀਆਂ ਫਿਲਮਾਂ ‘ਚ ਯਾਦਗਾਰ ਨੈਗਟਿਵ ਕਿਰਦਾਰ ਨਿਭਾਏ ਸਨ।

ਆਪਣੇ ਫਿਲਮੀ ਕੈਰੀਅਰ ‘ਚ ਅਮਰੀਸ਼ ਪੁਰੀ ਨੇ 400 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ। ਹਿੰਦੀ ਫਿਲਮਾਂ ਤੋਂ ਇਲਾਵਾ ਉਨ੍ਹਾਂ ਮਰਾਠੀ, ਪੰਜਾਬੀ, ਮਲਿਆਲਮ ਸਮੇਤ ਕਈ ਹੋਰ ਭਾਸ਼ਾਵਾਂ ਦੀਆਂ ਫਿਲਮਾਂ ‘ਚ ਵੀ ਕੰਮ ਕੀਤਾ। ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਅਮਰੀਸ਼ ਪਰੀ ਦਾ ਦੇਹਾਂਤ 12 ਜਨਵਰੀ 2005 ਨੂੰ ਮੁੰਬਈ ‘ਚ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।