ਟਰੰਪ ਹਾਰੇ ਨਹੀਂ, ਵਾਤਾਵਰਨ ਦੀ ਜਿੱਤ ਹੋਈ

ਟਰੰਪ ਹਾਰੇ ਨਹੀਂ, ਵਾਤਾਵਰਨ ਦੀ ਜਿੱਤ ਹੋਈ

ਤਿੰਨ ਸਾਲ ਪਹਿਲਾਂ ਡੋਨਾਲਡ ਟਰੰਪ ਨੇ ਜਦੋਂ ਪੈਰਿਸ ਸਮਝੌਤੇ ਤੋਂ ਹੱਥ ਪਿੱਛੇ ਖਿੱਚੇ ਸਨ ਉਦੋਂ ਉਨ੍ਹਾਂ ਸਿਰਫ਼ ਇੱਕ ਪ੍ਰਸ਼ਾਸਨਿਕ ਫੈਸਲਾ ਹੀ ਨਹੀਂ ਲਿਆ ਸੀ ਸਗੋਂ ਪੂਰੀ ਦੁਨੀਆਂ ਨੂੰ ਜਲਵਾਯੂ ਸੰਕਟ ਵਿਚ ਝੋਕਿਆ ਸੀ ਉਸ ਦਾ ਅਸਰ ਕੁਝ ਅਜਿਹਾ ਹੋਇਆ ਕਿ ਦੁਨੀਆਂ ਭਰ ਵਿਚ ਜਲਵਾਯੂ ਨੀਤੀ ‘ਤੇ ਕੰਮ ਕਰਨ ਵਾਲਿਆਂ ਵਿਚ ਨਿਰਾਸ਼ਾ ਅਤੇ ਮਾਯੂਸੀ ਨੇ ਘਰ ਕਰ ਲਿਆ ਪਰ ਤਿੰਨ ਸਾਲ ਬਾਅਦ, ਡੋਨਾਲਡ ਟਰੰਪ ਦੀ ਹਾਰ ਦੇ ਨਾਲ ਹੀ ਅੱਜ ਉਨ੍ਹਾਂ ਸਾਰਿਆਂ ‘ਚ ਜਿੱਤ ਦੀ ਖੁਸ਼ੀ ਹੈ ਅਤੇ ਇਹ ਖੁਸ਼ੀ ਜੋ ਬਿਡੇਨ ਦੀ ਜਿੱਤ ਤੋਂ ਜ਼ਿਆਦਾ ਇਸ ਗੱਲ ਦੀ ਹੈ ਕਿ ਹੁਣ ਬਿਡੇਨ ਦੀ ਅਗਵਾਈ ਵਿਚ ਜਲਵਾਯੂ ਬਦਲਾਅ ਦੇ ਖਿਲਾਫ਼ ਸੰਸਾਰਿਕ ਜੰਗ ਵਿਚ ਜਿੱਤ ਦੀ ਸੰਭਾਵਨਾ ਵਧ ਗਈ ਹੈ

ਟਰੰਪ ਦੇ ਜਾਂਦਿਆਂ ਹੀ ਆਖ਼ਰ ਹੁਣ ਬਦਲਾਅ ਦੀ ਹਵਾ ਜੋ ਚੱਲ ਪਈ ਹੈ ਬਿਡੇਨ-ਹੈਰਿਸ ਜਿੱਤ ਨੇ ਅਮਰੀਕਾ ਵਿਚ ਸੰਘੀ ਜਲਵਾਯੂ ਨੀਤੀ ਦੇ ਇੱਕ ਨਵੇਂ ਯੁੱਗ ਦਾ ਸੰਕੇਤ ਦਿੱਤਾ ਹੈ ਦਰਅਸਲ ਬਿਡੇਨ ਨੇ ਸ਼ੁਰੂ ਤੋਂ ਹੀ ਸਵੱਛ ਊਰਜਾ ਅਤੇ ਜਲਵਾਯੂ-ਅਨੁਕੂਲ ਬੁਨਿਆਦੀ ਢਾਂਚੇ ਨੂੰ ਆਪਣੇ ਆਰਥਿਕ ਸੁਧਾਰ ਅਤੇ ਨੌਕਰੀਆਂ ਦੇ ਪ੍ਰੋਗਰਾਮ ਦੇ ਮੂਲ ਥੰਮ੍ਹ ਬਣਾਇਆ ਅਤੇ ਇਸ ਖੇਤਰ ਵਿਚ 2 ਟ੍ਰਿਲੀਅਨ ਡਾਲਰ ਦੇ ਨਿਵੇਸ਼ ‘ਤੇ ਆਪਣਾ ਕੈਂਪੇਨ ਚਲਾਇਆ ਬਿਡੇਨ ਨੇ ਚੋਣ ਨਤੀਜਿਆਂ ਦੇ ਸਾਫ਼ ਹੁੰਦਿਆਂ ਹੀ ਅਮਰੀਕਾ ਦੇ ਲੈਂਡਮਾਰਕ ਪੈਰਿਸ ਸਮਝੌਤੇ ਨਾਲ ਵਾਪਸ ਜੁੜਨ ਦੇ ਆਪਣੇ ਵਾਅਦੇ ਦੀ ਵਚਨਬੱਧਤਾ ਫਿਰ ਤੋਂ ਜ਼ਾਹਿਰ ਵੀ ਕੀਤੀ

ਉਂਜ ਪੈਰਿਸ ਸਮਝੌਤੇ ਨਾਲ ਜੇਕਰ ਇੱਕ ਵਾਰ ਬਿਡੇਨ ਨਾ ਵੀ ਜੁੜਨ ਤਾਂ ਵੀ ਉਨ੍ਹਾਂ ਕੋਲ ਤਮਾਮ ਅਜਿਹੇ ਬਦਲ ਹਨ ਜਿਨ੍ਹਾਂ ਦੀ ਮੱਦਦ ਨਾਲ ਉਹ ਵਾਤਾਵਰਨ ਪ੍ਰਤੀ ਆਪਣੀ ਵਚਨਬੱਧਤਾ ਸਾਬਿਤ ਕਰ ਸਕਦੇ ਹਨ ਬਿਡੇਨ ਜੇਕਰ ਚਾਹੁਣ ਤਾਂ ਸਿਰਫ਼ ਓਬਾਮਾ-ਯੁੱਗ ਦੀਆਂ ਵਾਤਾਵਰਨ ਅਨੁਕੂਲ ਨੀਤੀਆਂ ਬਹਾਲ ਕਰ ਸਕਦੇ ਹਨ, ਉਹ ਚਾਹੁਣ ਤਾਂ ਉਨ੍ਹਾਂ ਨੂੰ ਮਜ਼ਬੂਤ ਵੀ ਕਰ ਸਕਦੇ ਹਨ ਉਨ੍ਹਾਂ ਨੀਤੀਆਂ ਵਿਚ ਜੀਵਾਸ਼ਮ ਬਾਲਣ ਦੇ ਉਤਪਾਦਨ ‘ਤੇ ਲਗਾਮ ਲਾਉਣ ਅਤੇ ਬਾਲਣ ਉਪਯੋਗ ਅਤੇ ਖ਼ਪਤ ਦੇ ਸਖ਼ਤ ਨਿਯਮ ਸ਼ਾਮਲ ਹਨ ਸਦਨ ਵਿਚ ਡੈਮੋਕ੍ਰੇਟਸ ਅਤੇ ਸੀਨੇਟ ਵਿਚ ਉਦਾਰਵਾਦੀ ਰਿਪਬਲਿਕਨ ਦੇ ਨਾਲ ਕੰਮ ਕਰਦੇ ਹੋਏ, ਨਵੇਂ ਪ੍ਰਸ਼ਾਸਨ ਵਿਚ ਸਵੱਛ ਊਰਜਾ ਟੈਕਸ ਕ੍ਰੇਡਿਟ, ਰਿਨਿਊਏਬਲ ਜੈਨਰੇਸ਼ਨ, ਊਰਜਾ ਭੰਡਾਰਨ ਅਤੇ ਕਾਰਬਨ ਕੈਪਚਰ ਤਕਨੀਕਾਂ ਦਾ ਵਿਸਥਾਰ ਕਰਨ ਦੀ ਉਮੀਦ ਹੈ ਇਮਾਰਤਾਂ, ਆਵਾਜਾਈ ਅਤੇ ਉਦਯੋਗ ਵਿਚ ਊਰਜਾ ਮੁਹਾਰਤ ਦੇ ਉਪਾਵਾਂ ‘ਤੇ ਵੀ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ

ਜੋ ਬਿਡੇਨ ਅਤੇ ਕਮਲਾ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੇ ਆਪਣੀ ਅਵਾਜ ਉਠਾਈ ਹੈ, ਅਤੇ ਉਨ੍ਹਾਂ ਤੈਅ ਕੀਤਾ ਹੈ ਕਿ ਅਸੀਂ ਟਰੰਪਵਾਦ ਤੋਂ ਅੱਕ ਚੁੱਕੇ ਹਾਂ, ਜਲਵਾਯੂ ਬਦਲਾਅ ਦੀ ਅਣਦੇਖੀ ਦੇ ਦੌਰ ‘ਚੋਂ ਬਾਹਰ ਨਿੱਕਲ ਆਏ ਹਨ ਅਤੇ ਹੁਣ ਜੀਵਾਸ਼ਮ ਬਾਲਣ ਨਿਰਮਾਤਾਵਾਂ ਦੇ ਚੰਗੁਲ ‘ਚੋਂ ਸਿਆਸੀ ਪ੍ਰਬੰਧ ਨੂੰ ਬਾਹਰ ਕੱਢਣ ਲਈ ਤਿਆਰ ਹਾਂ ਹੁਣ ਸਾਨੂੰ ਸਭ ਨੂੰ ਇੱਕ ਬਿਹਤਰ ਭਵਿੱਖ ਦੀ ਉਡੀਕ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.