ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More

    Friendship: ਸੱਚੀ ਮਿੱਤਰਤਾ

    Friendship

    Friendship: ਸੱਚੀ ਮਿੱਤਰਤਾ

    Friendship: ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ ‘ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, ‘ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ’  ਬਾਦਸ਼ਾਹ ਇਸ ਲਈ ਤਿਆਰ ਨਹੀਂ ਹੋਇਆ ਇਹ ਵੇਖ ਕੇ ਨੌਜਵਾਨ ਦਾ ਮਿੱਤਰ ਬੋਲਿਆ, ‘ਮਹਾਰਾਜ, ਇਸ ਨੂੰ ਜਾਣ ਦਿਓ ਜੇਕਰ ਇਹ ਨਾ ਆਇਆ ਤਾਂ ਮੈਨੂੰ ਫਾਂਸੀ ‘ਤੇ ਚੜ੍ਹਾ ਦੇਣਾ’ ਬਾਦਸ਼ਾਹ ਨੇ ਨੌਜਵਾਨ ਦੇ ਮਿੱਤਰ ਦੀ ਬੇਨਤੀ ਮਨਜ਼ੂਰ ਕਰ ਲਈ ਨੌਜਵਾਨ ਨੂੰ ਛੇ ਘੰਟਿਆਂ ਦਾ ਸਮਾਂ ਦਿੱਤਾ ਗਿਆ ਪਰੰਤੂ ਵਾਪਸ ਆਉਂਦੇ ਹੋਏ ਨੌਜਵਾਨ ਰਾਹ ‘ਚ ਡਿੱਗ ਕੇ ਜ਼ਖ਼ਮੀ ਹੋ ਗਿਆ

    ਛੇ ਘੰਟੇ ਲੰਘਣ ‘ਤੇ ਵੀ ਜਦੋਂ ਨੌਜਵਾਨ ਨਾ ਪਰਤਿਆ ਤਾਂ ਉਸ ਦੇ ਮਿੱਤਰ ਨੂੰ ਫਾਂਸੀ ਲਈ ਲਿਜਾਇਆ ਜਾਣ ਲੱਗਾ ਪਰੰਤੂ ਉਸ ਨੂੰ ਫਾਂਸੀ ਦਿੱਤੇ ਜਾਣ ਤੋਂ ਐਨ ਪਹਿਲਾਂ ਜ਼ਖ਼ਮੀ ਨੌਜਵਾਨ ਪਹੁੰਚ ਗਿਆ ਉਸ ਨੇ ਜੱਲਾਦ ਨੂੰ ਰੋਕਦਿਆਂ ਕਿਹਾ, ‘ਠਹਿਰੋ, ਮੈਂ ਆ ਗਿਆ ਹੁਣ ਇਸ ਨੂੰ ਘਰ ਜਾਣ ਦਿਓ’ ਇਹ ਸੁਣ ਕੇ ਉਸ ਦਾ ਮਿੱਤਰ ਬੋਲਿਆ, ‘ਮਿੱਤਰ, ਹੁਣ ਮੈਨੂੰ ਹੀ ਫਾਂਸੀ ਚੜ੍ਹ ਜਾਣ ਦੇ, ਤੇਰੇ ਪਰਿਵਾਰ ਨੂੰ ਤੇਰੀ ਲੋੜ ਹੈ ਤੂੰ ਆਪਣੇ ਘਰ ਜਾ’ ਫਾਂਸੀ ‘ਤੇ ਚੜ੍ਹਨ ਨੂੰ ਲੈ ਕੇ ਦੋਵਾਂ ਮਿੱਤਰਾਂ ਦਰਮਿਆਨ ਅਜਿਹੀ ਬਹਿਸ ਵੇਖ ਕੇ ਬੇਰਹਿਮ ਬਾਦਸ਼ਾਹ ਵੀ ਪਿਘਲ ਗਿਆ ਤੇ ਬੋਲਿਆ, Friendship

    ‘ਤੁਹਾਡੀ ਦੋਸਤੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ, ਜੋ ਨੌਜਵਾਨ ਮਿੱਤਰਤਾ ਲਈ ਪ੍ਰਾਣ ਤਿਆਗਣ ਲਈ ਤੱਤਪਰ ਹਨ, ਉਹ ਰਾਜੇ ਲਈ ਕੁਝ ਵੀ ਕਰ ਸਕਦੇ ਹਨ  ਅੱਜ ਤੋਂ ਮੈਂ ਤੁਹਾਨੂੰ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਦਾ ਹਾਂ’ ਇਸ ਤਰ੍ਹਾਂ ਸੱਚੀ ਮਿੱਤਰਤਾ ਅਤੇ ਇਮਾਨਦਾਰੀ ਨੇ ਉਨ੍ਹਾਂ ਦੀ ਜਾਨ ਬਚਾ ਲਈ