ਸਰਕਾਰਾਂ ਦੀ ਦੁਵਿਧਾ

ਸਰਕਾਰਾਂ ਦੀ ਦੁਵਿਧਾ

ਕੋਵਿਡ-19 ਦੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਕਾਰਨ ਸੂਬਾ ਸਰਕਾਰਾਂ ਦੁਵਿਧਾ ‘ਚ ਪਈਆਂ ਨਜ਼ਰ ਆ ਰਹੀਆਂ ਹਨ ਪੰਜਾਬ ਤੇ ਹਰਿਆਣਾ ਸਰਕਾਰ ਨੇ ਇੱਕ ਵਾਰ ਫ਼ੇਰ ਸਖ਼ਤੀ ਵਰਤਦਿਆਂ ਦੋ ਦਿਨਾਂ ਲਈ ਲਾਕਡਾਊਨ ਵਧਾ ਦਿੱਤਾ ਹੈ ਪੰਜਾਬ ਨੇ ਰਾਤ ਦਾ ਕਰਫ਼ਿਊ ਵੀ ਸ਼ੁਰੂ ਕੀਤਾ ਹੈ ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਾਫ਼ੀ ਪਾਬੰਦੀਆਂ ਹਟਾ ਲਈਆਂ ਸਨ ਦਰਅਸਲ ਪਿਛਲੇ 15 ਕੁ ਦਿਨਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਏਨਾ ਜ਼ਿਆਦਾ ਉਛਾਲ ਆਇਆ ਹੈ ਜਿਸ ਦੀ ਉਮੀਦ ਸਰਕਾਰਾਂ ਨੂੰ ਨਹੀਂ ਸੀ ਪੰਜਾਬ ‘ਚ ਮੌਤਾਂ ਦਾ ਅੰਕੜਾ ਇੱਕ ਹਜ਼ਾਰ ਦੇ ਕਰੀਬ ਪੁੱਜ ਗਿਆ ਹੈ ਇਸੇ ਤਰ੍ਹਾਂ ਹਰਿਆਣਾ ‘ਚ ਮਰੀਜ਼ਾਂ ਦੀ ਗਿਣਤੀ ਪੰਜਾਬ ਨਾਲੋਂ ਵੀ ਜ਼ਿਆਦਾ ਹੈ

ਦਰਅਸਲ ਸਰਕਾਰਾਂ ਆਰਥਿਕ ਗਤੀਵਿਧੀਆਂ ਨੂੰ ਬਰਕਰਾਰ ਰੱਖਣਾ ਸਰਕਾਰਾਂ ਦੀ ਵੱਡੀ ਮਜ਼ਬੂਰੀ ਹੈ ਬਜ਼ਾਰ ‘ਚ ਰੌਣਕ ਵਧੀ ਹੈ ਪਰ ਆਮ ਜਨਤਾ ਨੇ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਰਕੇ ਕੋਰੋਨਾ ਦੀ ਮਾਰ ਵਧ ਰਹੀ ਹੈ ਅੱਗੇ ਵੀ ਕੋਈ ਵੀ ਸੂਬਾ ਆਰਥਿਕ ਗਤੀਵਿਧੀਆਂ ਠੱਪ ਰੱਖਣ ਦੇ ਹੱਕ ‘ਚ ਨਹੀਂ ਸਰਕਾਰਾਂ ਦਾ ਸਾਰਾ ਧਿਆਨ ਮਾਸਕ ‘ਤੇ ਲੱਗਾ ਹੋਇਆ ਹੈ ਧੜਾਧੜ ਚਲਾਨ ਕੱਟੇ ਜਾ ਰਹੇ ਹਨ ਸਖ਼ਤੀ ਜ਼ਰੂਰੀ ਹੈ ਪਰ ਜਿੰਨਾ ਜ਼ੋਰ ਸਖ਼ਤੀ ‘ਤੇ ਦਿੱਤਾ ਜਾ ਰਿਹਾ ਹੈ ਓਨਾ ਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ‘ਤੇ ਨਜ਼ਰ ਨਹੀਂ ਆ ਰਿਹਾ

ਇਹ ਜ਼ਰੂਰੀ ਹੈ ਕਿ ਸਰਕਾਰ ਲੋਕਾਂ ਨੂੰ ਰੋਗ ਨਾਲ ਲੜਨ ਦੀ ਸ਼ਕਤੀ ਪੈਦਾ ਕਰਨ ਲਈ ਸਹੀ ਖੁਰਾਕ ਦਾ ਪ੍ਰਚਾਰ ਕਰੇ ਸਰਕਾਰਾਂ ਦੇ ਅਭਿਆਨ ‘ਚੋਂ ਖੁਰਾਕ ਦਾ ਪ੍ਰਚਾਰ ਨਾ ਮਾਤਰ ਹੈ ਭਰਤੀ ਹੋਏ ਮਰੀਜ਼ਾਂ ਨੂੰ ਸਹੀ ਡਾਈਟ ਦੱਸੀ ਜਾ ਰਹੀ ਹੈ

ਪਰ ਆਮ ਜਨਤਾ ਨੂੰ ਜੋ ਅਜੇ ਤੰਦਰੁਸਤ ਹੈ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਜਾਗਰੂਕ ਨਹੀਂ ਕੀਤਾ ਜਾ ਰਿਹਾ ਭਾਰਤੀ ਸੰਸਕ੍ਰਿਤੀ ਆਪਣੀ ਦੇਸੀ ਖੁਰਾਕ ਲਈ ਬੜੀ ਪ੍ਰਸਿੱਧ ਰਹੀ ਹੈ ਜਿਸ ਨਾਲ ਮਨੁੱਖ ਸਿਹਤਮੰਦ ਰਹਿੰਦਾ ਸੀ ਪਰ ਨਵੀਂ ਜੀਵਨਸ਼ੈਲੀ ‘ਚ ਪੁਰਾਣੀ ਖੁਰਾਕ ਨੂੰ ਪੱਛੜੇ ਹੋਣ ਦੇ ਤੌਰ ‘ਤੇ ਵੇਖਿਆ ਜਾਂਦਾ ਹੈ ਜਿਵੇਂ-ਜਿਵੇਂ ਲੋਕ ਰਵਾਇਤੀ ਖੁਰਾਕ ਤੋਂ ਦੂਰ ਹੁੰਦੇ ਗਏ

ਤਿਵੇਂ-ਤਿਵੇਂ ਬਿਮਾਰੀਆਂ ਦਾ ਹਮਲਾ ਵਧਦਾ ਗਿਆ ਇਹ ਕਹਿਣਾ ਵੀ ਕੋਈ ਗਲਤ ਨਹੀਂ ਹੋਵੇਗਾ ਕਿ ਜੇਕਰ ਕੋਰੋਨਾ ਮਹਾਂਮਾਰੀ ‘ਚ ਸਾਡੇ ਦੇਸ਼ ‘ਚ ਮੌਤ ਦਰ ਅਮਰੀਕਾ ਵਰਗੇ ਮੁਲਕ ਨਾਲੋਂ ਬਹੁਤ ਘੱਟ ਹੈ ਤਾਂ ਇਸ ਦਾ ਸਿਹਰਾ ਰਵਾਇਤੀ ਖੁਰਾਕਾਂ ਦੇ ਬਚੇ ਹੋਏ ਅਸਰ ਦਾ ਨਤੀਜਾ ਹੈ ਜਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ ਤੇ ਲੋਕਾਂ ਦਾ ਆਰਥਿਕ ਗਤੀਵਿਧੀਆਂ ਲਈ ਬਾਹਰ ਨਿੱਕਲਣਾ ਮਜ਼ਬੂਰੀ ਹੈ ਉਸ ਦੇ ਮੱਦੇਨਜ਼ਰ ਸਖ਼ਤੀ ਦੇ ਨਾਲ-ਨਾਲ ਰੋਗ ਪ੍ਰਤੀਰੋਧਕ ਖੁਰਾਕ ਦਾ ਪ੍ਰਚਾਰ ਵੀ ਕਰਨਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.