ਸਰਸਾ (ਸੱਚ ਕਹੂੰ ਨਿਊਜ਼)। ਦਿਨੋਂ-ਦਿਨ ਵਿਗੜਦੇ ਵਾਤਾਵਰਣ ਕਾਰਨ ਕਈ ਥਾਈਂ ਤਾਪਮਾਨ 50 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ। ਇਸ ਦੌਰਾਨ ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ ਤੇ ਕੁਦਰਤ ਦੀ ਸੰਭਾਲ ਕਰਨ ਦੀ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੁਦਰਤ ਦੀ ਸੰਭਾਲ ਲਈ ਮੁਹਿੰਮਾਂ ਚਲਾ ਰੱਖੀਆਂ ਹਨ। (Welfare Work)
ਇਨ੍ਹਾਂ ਵਿੱਚੋਂ ‘ਰੁੱਖ ਲਾਓ ਮੁਹਿੰਮ’ ਤੇ ‘ਪੰਛੀ ਸੰਭਾਲ’ ਮੁਹਿੰਮ ਤਹਿਤ ਡੇਰਾ ਸ਼ਰਧਾਲੂ ਪਰਿਵਾਰ ਨੇ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਇਆ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਮਨਦੀਪ ਇੰਸਾਂ ਨਿਵਾਸੀ ਸ਼ਾਹ ਸਤਿਨਾਮ ਜੀ ਪੁਰਾ, ਸਰਸਾ ਨੇ ਆਪਣਾ ਜਨਮ ਦਿਨ ਪੌਦੇ ਲਾ ਕੇ ਤੇ ਪੰਛੀਆਂ ਲਈ ਦਾਣਾ ਚੋਗਾ ਤੇ ਪਾਣੀ ਰੱਖਣ ਲਈ ਕਟੋਰੇ ਰੱਖ ਕੇ ਮਨਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੋਨਿਕਾ ਇੰਸਾਂ ਵੀ ਮੌਜ਼ੂਦ ਸਨ। (Welfare Work)
Also Read : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੌਜਵਾਨ ਦੀ ਕੀਤੀ ਸਾਂਭ-ਸੰਭਾਲ
ਮਨਦੀਪ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਹ ਹਰ ਖੁਸ਼ੀ ਦੇ ਮੌਕੇ ’ਤੇ ਮਾਨਵਤਾ ਭਲਾਈ ਦੇ ਕਾਰਜ ਜ਼ਰੂਰ ਕਰਦੇ ਹਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਕੁਦਰਤ ਤੇ ਮਨੁੱਖਤਾ ਦੀ ਭਲਾਈ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਤੱਤਪਰ ਰਹਿੰਦੇ ਹਨ।