Ludhiana News: ਟਰਾਂਸਪੋਰਟ ਕੱਚੇ ਕਾਮਿਆਂ ਨੂੰ ਗਿਣੀ-ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਖੱਜ਼ਲ-ਖੁਆਰ : ਢਿੱਲੋਂ

Ludhiana News
Ludhiana News: ਟਰਾਂਸਪੋਰਟ ਕੱਚੇ ਕਾਮਿਆਂ ਨੂੰ ਗਿਣੀ-ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਖੱਜ਼ਲ-ਖੁਆਰ : ਢਿੱਲੋਂ

ਕਿਹਾ : 11 ਦਸੰਬਰ ਨੂੰ ਚੰਡੀਗੜ੍ਹ ’ਚ ਪੈ੍ਰਸ ਕਾਨਫਰੰਸ ਕਰਕੇ ਖੋਲ੍ਹੀ ਜਾਵੇਗੀ ਪੰਜਾਬ ਸਰਕਾਰ ਦੀ ਪੋਲ, 18 ਨੂੰ ਕਰਾਂਗੇ ਰੈਲੀਆਂ | Ludhiana News

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਇੱਥੇ ਸੂਬਾ ਪੱਧਰੀ ਮੀਟਿੰਗ ਕਰਕੇ ਦੋਸ਼ ਲਾਇਆ ਕਿ ਸਰਕਾਰ ਟਰਾਂਸਪੋਰਟ ਦੇ ਕੱਚੇ ਕਾਮਿਆਂ ਨੂੰ ਜਾਣਬੁੱਝ ਕੇ ਖੱਜ਼ਲ-ਖੁਆਰ ਕਰ ਰਹੀ ਹੈ। ਜਿਸ ਦੇ ਵਿਰੋਧ ’ਚ ਉਹ ਜਲਦ ਹੀ ਚੰਡੀਗੜ੍ਹ ’ਚ ਸਰਕਾਰ ਦੀ ਪੋਲ ਖੋਲ੍ਹਣ ਸਬੰਧੀ ਇੱਕ ਵਿਸ਼ੇਸ਼ ਕਾਨਫਰੰਸ ਤੇ ਸੂਬੇ ਭਰ ’ਚ ਗੇਟ ਰੈਲੀਆਂ ਕਰਨਗੇ। ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਖੇ ਮੀਟਿੰਗ ’ਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀਨੀਅਰ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 1 ਜੁਲਾਈ ਦੀ ਮੀਟਿੰਗ ਦੌਰਾਨ ਗਠਿਤ ਕਮੇਟੀ ਵੱਲੋਂ ਕੱਚੇ ਕਾਮਿਆਂ ਸਬੰਧੀ ਵਿਸ਼ੇਸ਼ ਪਾਲਿਸੀ ਤਿਆਰ ਕੀਤੀ ਗਈ ਸੀ।

ਇਹ ਖਬਰ ਵੀ ਪੜ੍ਹੋ : Long Hair Tips: ਵਾਲਾਂ ਨੂੰ ਲੰਬੇ ਤੇ ਮਜ਼ਬੂਤ ਕਰਨ ਲਈ ਕਰੋ ਕਰੀ ਪੱਤੇ ਦੀ ਵਰਤੋਂ, ਜਾਣੋ ਕਿਵੇਂ ਕਰਨੀ ਹੈ ਇਸ ਦੀ ਵਰਤੋਂ…

ਜਿਸ ਨੂੰ ਲਾਗੂ ਕਰਨ ਦੀ ਬਜਾਇ ਸਰਕਾਰ ਵੱਲੋਂ ਕਮੇਟੀ ’ਚ ਸ਼ਾਮਲ ਟਰਾਂਸਪੋਰਟ ਸੈਕਟਰੀ ਪੰਜਾਬ ਤੇ ਦੋਵੇਂ ਵਿਭਾਗ ਦੇ ਡਾਇਰੈਕਟਰਾਂ ਦੀ ਬਦਲੀ ਕਰਕੇ ਉਨ੍ਹਾਂ ਵੱਲੋਂ ਤਿਆਰ ਕੀਤੀ ਪਾਲਿਸੀ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਹੈ। ਜਿਸ ਤੋਂ ਸਰਕਾਰ ਦੀ ਮਨਸਾ ਸਪੱਸ਼ਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਿਣੀ-ਮਿਥੀ ਸਾਜਿਸ਼ ਤਹਿਤ ਉਕਤ ਅਧਿਕਾਰੀਆਂ ਦੀ ਬਦਲੀ ਕਰਕੇ ਟਰਾਂਸਪੋਰਟ ਕੱਚੇ ਕਾਮਿਆਂ ਨੂੰ ਖੱਜ਼ਲ- ਖੁਆਰ ਕੀਤਾ ਜਾ ਰਿਹਾ ਹੈ। ਜਿਸ ਖਿਲਾਫ਼ ਕੱਚੇ ਕਾਮੇ ਹਰ ਸੰਘਰਸ਼ ਲੜ੍ਹਨ ਲਈ ਤਿਆਰ ਹਨ। ਆਗੂਆਂ ਕਿਹਾ ਕਿ ਕੱਚਿਆਂ ਨੂੰ ਪੱਕੇ ਕਰਨ ਤੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਸਮੇਤ ਉਨ੍ਹਾਂ ਦੀਆਂ ਸਾਰੀਆਂ ਹੀ ਮੰਗਾਂ ਜਾਇਜ਼ ਹਨ। Ludhiana News

ਜਿੰਨਾਂ ਨੂੰ ਪੰਜਾਬ ਸਰਕਾਰ ਮੰਨਣ ਤੋਂ ਇੰਨਕਾਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰੀ ਸਿਸਟਮ ਤਹਿਤ ਕੱਚੇ ਕਾਮਿਆਂ ਤੇ ਵਿਭਾਗਾਂ ’ਚ 28 ਕਰੋੜ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ। ਆਗੂਆਂ ਦੱਸਿਆ ਕਿ ਜਥੇਬੰਦੀ ਨੇ ਪੰਜਾਬ ਤੇ ਇਸ ਦੇ ਲਗਦੀਆਂ ਸਟੇਟਾਂ (ਹਰਿਆਣਾਂ ਤੇ ਹਿਮਾਚਲ) ’ਚ ਵੱਖ-ਵੱਖ ਵਿਭਾਗਾਂ ’ਚ ਪੱਕੇ ਕੀਤੇ ਮੁਲਾਜ਼ਮਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਗਠਿਤ ਕਮੇਟੀ ਅੱਗੇ ਰੱਖੇ ਤਾਂ ਪੰਜਾਬ ਸਰਕਾਰ ਉਸ ਨੂੰ ਵੀ ਮੰਨਣ ਤੋਂ ਭੱਜਦੀ ਨਜ਼ਰ ਆ ਰਹੀ ਹੈ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਤੇ ਵਿਭਾਗੀ ਮੈਨੇਜਮੈਂਟ ਕੱਚੇ ਕਾਮਿਆਂ ਦੀ ਮੰਗਾਂ ਨੂੰ ਮੰਨਣ ਤੋਂ ਭੱਜ ਰਹੀ ਹੈ। Ludhiana News

ਜਿਸ ਖਿਲਾਫ਼ 11 ਦਸੰਬਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕੰਨਫਰੈਸ ਚੰਡੀਗੜ੍ਹ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ। ਇਸ ਤੋਂ ਇਲਾਵਾ 18 ਦਸੰਬਰ ਨੂੰ ਸਮੂਹ ਡਿੱਪੂਆਂ ’ਚ ਗੇਟ ਰੈਲੀਆਂ, 22 ਦਸੰਬਰ ਨੂੰ ਸਰਕਾਰ ਦੇ ਸਮੂਹ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਤੇ 2 ਜਨਵਰੀ ਨੂੰ ਮੁੜ ਸਮੂਹ ਡਿੱਪੂ ਅੱਗੇ ਗੇਟ ਰੈਲੀਆਂ ਕਰਕੇ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਜਾਵੇਗਾ। ਫ਼ਿਰ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ 6, 7 ਤੇ 8 ਜਨਵਰੀ ਨੂੰ ਪੰਜਾਬ ਭਰ ’ਚ ਮੁਕੰਮਲ ਚੱਕਾ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਜਾਂ ‘ਆਪ’ ਦੇ ਕਨਵੀਨਰ ਦੀ ਰਿਹਾਇਸ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। Ludhiana News

LEAVE A REPLY

Please enter your comment!
Please enter your name here