ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ

SSP Bathinda

ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ ਦੇ ਭਰਾ ਹੋਣ ਕਾਰਨ ਹੋਇਆ ਤਬਾਦਲਾ | SSP Bathinda

ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲਗਾਤਾਰ ਤਬਾਦਲੇ ਕੀਤੇ ਜਾ ਰਹੇ ਹਨ। ਜਿਹੜੇ ਸਿਆਸੀ ਆਗੂਆਂ ਦੇ ਪਰਿਵਾਕਰ ਮੈਂਬਰ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤ ਹਨ ਉਨ੍ਹਾਂ ਦੇ ਵੀ ਤਬਾਦਲੇ ਹੋ ਰਹੇ ਹਨ। ਇਸੇ ਤਹਿਤ ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦਾ ਵੀ ਚੋਣ ਕਮਿਸ਼ਨ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਐਸਐਸਪੀ ਗਿੱਲ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ ਦੇ ਭਰਾ ਹਨ। (SSP Bathinda)

ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਜਦੋਂ ਬਠਿੰਡਾ ’ਚ ਅਹੁਦਾ ਸੰਭਾਲਿਆ ਸੀ ਤਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸਖਤ ਕਦਮ ਚੁੱਕੇ ਸਨ। ਉਨ੍ਹਾਂ ਵੱਲੋਂ ਪੁਲਿਸ ਲਾਈਨ ’ਚ ਲਗਾਤਾਰ ਅਧਿਕਾਰੀਆਂ ਨਾਲ ਮੀਟਿੰਗਾਂ ਅਤੇ ਪਰੇਡ ਆਦਿ ਦਾ ਵੀ ਨਿਰੀਖਣ ਕੀਤਾ ਜਾਂਦਾ ਰਿਹਾ। ਬਠਿੰਡਾ ’ਚ ਦਿਨ ਦਿਹਾੜੇ ਹੁੰਦੀਆਂ ਚੋਰੀਆਂ/ਲੁੱਟਾਂ ਖੋਹਾਂ ਰੋਕਣ ਲਈ ਐਸਐਸਪੀ ਨੇ ਦਫ਼ਤਰਾਂ ’ਚ ਬੈਠੀ ਵਾਧੂ ਨਫਰੀ ਨੂੰ ਥਾਣਿਆਂ ’ਚ ਭੇਜ ਕੇ ਬਾਕਾਇਦਾ ਬੀਟ ਸਿਸਟਮ ਤਹਿਤ ਸੜਕਾਂ ਤੇ ਗਲੀਆਂ ’ਚ ਉਤਾਰਿਆ ਸੀ। ਹਾਲਾਂਕਿ ਐਸਐਸਪੀ ਦੇ ਇਨ੍ਹਾਂ ਯਤਨਾਂ ਦੇ ਬਾਵਜ਼ੂਦ ਲੁੱਟਾਂ-ਖੋਹਾਂ ਦੀ ’ਚ ਕੋਈ ਜ਼ਿਆਦਾ ਕਮੀਂ ਨਹੀਂ ਆਈ ਸੀ ਪਰ ਪਹਿਲਾਂ ਵਾਲੇ ਅਧਿਕਾਰੀਆਂ ਤੋਂ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਵੱਖਰਾ ਸੀ, ਜਿਸ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਸੀ।

ਮੁਲਾਜ਼ਮ ਕੱਢੇ ਸੀ ਸੂਈ ਦੇ ਨੱਕੇ ਥਾਈਂ

ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਆਪਣੀ ਤਾਇਨਾਤੀ ਦੇ ਪਹਿਲੇ ਦਿਨ ਤੋਂ ਹੀ ਮੁਲਾਜ਼ਮਾਂ ਨੂੰ ਸਖਤ ਚਿਤਾਵਨੀ ਦਿੱਤੀ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਪਸੰਦ ਨਹੀਂ ਕਰਦੇ। ਉਨ੍ਹਾਂ ਦੀ ਸਖਤੀ ਨੂੰ ਦੇਖਦਿਆਂ ਮੁਲਾਜ਼ਮ ਵੀ ਅੰਦਰੋਂ-ਅੰਦਰੀ ਕਾਫੀ ਦੁਖੀ ਹੋਣ ਲੱਗੇ ਸੀ। ਜੋ ਮੁਲਾਜ਼ਮ ਪਹਿਲਾਂ ਦਿਨ ਖੜ੍ਹੇ ਘਰਾਂ ਨੂੰ ਪਰਤ ਜਾਂਦੇ ਸੀ ਪਰ ਗਿੱਲ ਦੀ ਆਮਦ ਤੋਂ ਬਾਅਦ ਉਹ ਹਨੇਰੇ ’ਚ ਘਰ ਜਾਣ ਲੱਗੇ ਸੀ।

Also Read : ਪੰਜਾਬ ’ਚ ਸ਼ਰਾਬ ਨੇ ਵਰਾਇਆ ਕਹਿਰ, ਮਰਨ ਵਾਲਿਆਂ ਦੀ ਗਿਣਤੀ 8 ਹੋਈ