ਧੁੰਦ ਨੇ ਹੌਲੀ ਕੀਤੀ ਟਰੇਨਾਂ ਦੀ ਰਫ਼ਤਾਰ

cold

trains | ਲੋਕੋ ਪਾਇਲਟ ਨੂੰ ਫੌਗ ਦੌਰਾਨ ਨਵੀਂ ਟਰੇਨ ਸਪੀਡ ਜਾਰੀ ਕੀਤੀ

ਚੰਡੀਗੜ੍ਹ। ਫੌਗ ਦੌਰਾਨ ਮੁਸਾਫਰਾਂ ਦੀ ਸੁਰੱਖਿਆ ਅਤੇ ਸਾਵਧਾਨੀ ਨੂੰ ਧਿਆਨ ‘ਚ ਰੱਖਦਿਆਂ ਰੇਲਵੇ ਨੇ ਅੰਬਾਲਾ ਮੰਡਲ ਅਧੀਨ ਆਉਣ ਵਾਲੇ ਸਾਰੇ ਸਟੇਸ਼ਨਾਂ ਦੇ ਲੋਕੋ ਪਾਇਲਟ ਨੂੰ ਫੌਗ ਦੌਰਾਨ ਨਵੀਂ ਟਰੇਨ  (trains) ਸਪੀਡ ਜਾਰੀ ਕੀਤੀ ਹੈ। ਇਸ ਮੁਤਾਬਕ ਲੋਕੋ ਪਾਇਲਟ ਨੂੰ ਸਪੀਡ ਲਿਮਟ ਦੇ ਹਿਸਾਬ ਨਾਲ ਟਰੇਨ ਦਾ ਸੰਚਾਲਨ ਕਰਨਾ ਹੋਵੇਗਾ। ਜਾਣਕਾਰੀ ਮੁਤਾਬਕ ਰੇਲਵੇ ਵਲੋਂ ਇਹ ਲਿਮਟ ਫੌਗ ਦੌਰਾਨ ਸਿਗਨਲ ਨੂੰ ਧਿਆਨ ‘ਚ ਰੱਖਦਿਆਂ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਬਾਅਦ ਵੀ ਬੋਰਡ ਵਲੋਂ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਫੌਗ ਦੌਰਾਨ ਲੋਕੋ ਪਾਇਲਟ (ਡਰਾਈਵਰ) ਸਥਿਤੀ ਨੂੰ ਧਿਆਨ ‘ਚ ਰੱਖ ਕੇ ਹੀ ਟਰੇਨ ਦਾ ਸੰਚਾਲਨ ਕਰੇ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਕਰ ਧੁੰਦ ਦਾ ਕਹਿਰ ਵਧਿਆ ਤਾਂ ਟਰੇਨ ਦੀ ਸਪੀਡ ‘ਤੇ ਬ੍ਰੇਕ ਲੱਗ ਜਾਵੇਗੀ। ਰੇਲਵੇ ਦੀ ਨਵੀਂ ਤਕਨੀਕ ਐਂਟੀ ਫੌਗ ਡਿਵਾਈਸ ਵੀ ਸਿਰਫ ਸਿਗਨਲ ਨੂੰ ਹੀ ਸਪੱਸ਼ਟ ਕਰਦੀ ਹੈ, ਨਾ ਕਿ ਟਰੈਕ ਵਿਚਕਾਰ ਆਉਣ ਵਾਲੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੀ ਹੈ ਅਜਿਹੇ ‘ਚ ਜਿਸ ਤਰ੍ਹਾਂ ਲੋਕੋ ਪਾਇਲਟ ਨੂੰ ਦਿਖਾਈ ਦੇਵੇਗਾ, ਉਸੇ ਹਿਸਾਬ ਨਾਲ ਸਪੀਡ ਵਧੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।