ਲਾਰੇਂਸ ਬਿਸ਼ਨੋਈ ਤੋਂ ਪੁੱਛਗਿਛ ਕਰੇਗੀ ਪੰਜਾਬ ਪੁਲਿਸ

Lawrence Bishnoi | ਮਨਪ੍ਰੀਤ ਮੰਨਾ ਕਤਲ ਕੇਸ ‘ਚ ਹੋਵੇਗੀ ਪੁੱਛਗਿਛ

ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਬਦਮਾਸ਼ ਮਨਪ੍ਰੀਤ ਮੰਨਾ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ (Lawrence Bishnoi) ਨੂੰ ਮਲੋਟ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਦੇਰ ਰਾਤ ਰਾਜਸਥਾਨ ਜੇਲ ਤੋਂ ਲਿਆਂਦਾ। ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੌਰਾਨ ਪੁਲਿਸ ਵਲੋਂ ਵੱਡੀ ਗਿਣਤੀ ‘ਚ ਕਰਮਚਾਰੀ ਤਾਇਨਾਤ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਸਮੇਂ ਪੁਲਿਸ ਨੇ ਮੀਡੀਆ ਨੂੰ ਵੀ ਇਸ ਮਾਮਲੇ ਤੋਂ ਦੂਰ ਰੱਖਿਆ। ਦੱਸ ਦੇਈਏ ਕਿ ਲਾਰੇਂਸ਼ ਬਿਸ਼ਨੋਈ ਤੋਂ ਕਤਲ ਦੇ ਮਾਮਲੇ ਦੇ ਸਬੰਧ ‘ਚ ਮਲੋਟ ਥਾਣਾ ਸਦਰ ਦੀ ਪੁਲਿਸ ਵਲੋਂ ਪੁੱਛਗਿਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਲੋਟ ਦੇ ਜਿੰਮ ਤੋਂ ਬਾਹਰ ਆਏ ਮਨਪ੍ਰੀਤ ਮੰਨਾ ਦਾ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ‘ਤੇ ਲਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Lawrence Bishnoi