Chamoli News: ਚਮੋਲੀ (ਏਜੰਸੀ)। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿੱਤ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਸ਼ਨਿੱਚਰਵਾਰ ਨੂੰ ਸੈਲਾਨੀਆਂ ਲਈ ਖੁੱਲ੍ਹ ਗਈ। ਉੱਪ ਵਣ ਸੰਰਕਸ਼ਕ (ਡੀਐੱਫ਼ਓ) ਬੀਬੀ ਮਰਤੋਲੀਆ ਨੇ ਘਾਟਰਿਆ ਬੇਸ ਕੈਂਪ ਤੋਂ 48 ਸੈਲਾਨੀਆਂ ਦੇ ਪਹਿਲੇ ਦਲ ਨੂੰ ਹਰੀ ਝੰਡੀ ਦਿਖਾ ਕੇ ਜਵਾਨਾ ਕੀਤਾ। ਡੀਐੱਫ਼ਓ ਨੇ ਦੱਸਿਆ ਕਿ ਸੈਂਚੁਰੀ ਏਰੀਆ ਹੋਣ ਕਾਰਨ ਸੈਲਾਨੀ ਫੁੱਲਾਂ ਦੀ ਘਾਟੀ ’ਚ ਰਾਤ ਨੂੰ ਨਹੀਂ ਰੁਕ ਸਕਦੇ। ਸੈਲਾਨੀਆਂ ਨੂੰ ਫੁੱਲਾਂ ਦੀ ਘਾਟੀ ਦਾ ਟਰੈਕ ਕਰਨ ਤੋਂ ਬਾਅਦ ਉਸੇ ਦਿਨ ਬੇਸ ਕੈਂਪ ਘਾਘਰੀਆ ਵਾਪਸ ਜਾਣਾ ਜ਼ਰੂਰੀ ਕੀਤਾ ਗਿਆ ਹੈ। ਬੇਸ ਕੈਂਪ ਘਾਘਰੀਆ ’ਚ ਸੈਲਾਨੀਆਂ ਨੂੰ ਰੁਕਣ ਦੀ ਪੂਰੀ ਵਿਵਸਥਾ ਹੈ।
ਉਨ੍ਹਾਂ ਦੱਸਿਆ ਕਿ ਵੈਲੀ ਆਫ਼ ਫਲਾਵਰ ਟਰੈਕਿੰਗ ਲਈ ਦੇਸੀ ਨਾਗਰਿਕਾਂ ਨੂੰ 200 ਰੁਪਏ ਤੇ ਵਿਦੇਸ਼ੀ ਨਾਗਰਿਕਾਂ ਲਈ 800 ਰੁਪਏ ਟਰੈਕ ਫੀਸ ਮਿਥੀ ਗਈ ਹੈ। ਇਸ ਸਾਲ ਫੁੱਲਾਂ ਦੀ ਘਾਟੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ। ਫੁੱਲਾਂ ਦੀ ਘਾਟੀ ਟਰੈਕ ਆਪਣੇ ਫੁੱਲਾਂ ਲਈ ਦੁਨੀਆਂ ਭਰ ’ਚ ਮਸ਼ਹੂਰ ਹੈ। ਇਸ ਘਾਟੀ ਦੀ ਰੌਚਕ ਗੱਲ ਇਹ ਹੈ ਕਿ ਇਹ ਘਾਟੀ ਹਰ 15 ਮਿੰਟਾਂ ਬਾਅਦ ਆਪਣਾ ਰੰਗ ਬਦਲ ਲੈਂਦੀ ਹੈ। (Chamoli News)
Also Read : Train Accident: ਫਤਿਹਗੜ੍ਹ ਸਾਹਿਬ ’ਚ ਵੱਡਾ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਟੱਕਰ, ਇੰਜਣ ਪਲਟਿਆ
ਫੁੱਲਾਂ ਦੀਆਂ ਕੁਝ ਪ੍ਰਜਾਤੀਆਂ ਅਜਿਹੀਆਂ ਹਨ ਜੋ ਤੁਹਾਨੂੰ ਸਿਰਫ਼ ਇੱਥੇ ਹੀ ਦੇਖਣ ਨੂੰ ਮਿਲਦੀਆਂ ਹਨ। ਫੁੱਲਾਂ ਦੀ ਘਾਟੀ ਦੁਰਲੱਭ ਲਿਮਾਲਿਆਈ ਵਨਸਪਤੀਆਂ ਨਾਲ ਖੁਸ਼ਹਾਲ ਹੈ ਤੇ ਜੀਵ ਵਿਭਿੰਨਤਾ ਦਾ ਖਜ਼ਾਨਾਂ ਹੈ। ਇੱਥੇ 500 ਤੋਂ ਜ਼ਿਆਦਾ ਪ੍ਰਜਾਤੀਆਂ ਦੇ ਰੰਗ ਬਿਰੰਗੇ ਫੁੱਲ ਖਿੜਦੇ ਹਨ। ਹਰ ਸਾਲ ਵੱਡੀ ਗਿਣਤੀ ’ਚ ਦੇਸ਼ ਤੇ ਵਿਦੇਸ਼ ਦੇ ਸੈਲਾਨੀ ਫੁੱਲਾਂ ਦੀ ਘਾਟੀ ਦਾ ਦੀਦਾਰ ਕਰਨ ਆਉਂਦੇ ਹਨ। ਕੁਦਰਤ ਪ੍ਰੇਮੀਆਂ ਲਈ ਫੁੱਲਾਂ ਦੀ ਘਾਟੀ ਤੋਂ ਟਿਪਰਾ ਗਲੇਸ਼ੀਅਰ, ਰਤਾਬਨ ਚੋਟੀ, ਗੌਰੀ ਅਤੇ ਨੀਲਗਿਰੀ ਪਰਬਤ ਦੇ ਦਿਲ ਖਿੱਚਵੇਂ ਨਜ਼ਾਰਾ ਵੀ ਦੇਖਣ ਨੂੰ ਮਿਲਦੇ ਹਨ।