2000 Rupee Note ਬਦਲਣ ਦਾ ਕੱਲ੍ਹ ਆਖਰੀ ਦਿਨ, ਇੱਕ ਦਿਨ ਪਹਿਲਾਂ ਗਵਰਨਰ ਨੇ ਦਿੱਤਾ ਵੱਡਾ ਅਪਡੇਟ

2000 Rupee Note

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। 2000 Rupee Note  : 2000 ਰੁਪਏ ਦਾ ਨੋਟ ਬੈਂਕ ਵਿੱਚ ਜਮ੍ਹਾ ਕਰਵਾਉਣ ਜਾਂ ਹੋਰ ਨੋਟ ਬਦਲੇ ਲੈਣ ਦਾ ਕੱਲ੍ਹ 7 ਅਕਤੂਬਰ ਨੂੰ ਆਖਰੀ ਦਿਨ ਹੈ। ਜੇਕਰ ਤੁਸੀਂ ਹਾਲੇ ਤੱਕ 2,000 ਰੁਪਏ ਦੇ ਨੋਟ ਜਮ੍ਹਾ ਨਹੀਂ ਕਰਵਾ ਸਕੇ, ਤਾਂ ਤੁਹਾਡੇ ਕੋਲ 7 ਅਕਤੂਬਰ, 2023 ਤੱਕ ਸਿਰਫ ਇੱਕ ਮੌਕਾ ਹੈ। ਜੇਕਰ ਇਹ ਕੰਮ ਇਸ ਸਮਾਂ ਸੀਮਾ ਤੱਕ ਨਹੀਂ ਹੋਇਆ ਤਾਂ ਇਹ 2000 ਦੇ ਨੋਟ ਰੱਦੀ ਹੋ ਜਾਣਗੇ ਤੇ ਮੁੜ ਕੇ ਤੁਹਾਨੂੰ ਪਛਤਾਉਣਾ ਪਵੇਗਾ। ਹਾਲੇ ਵੀ ਮੌਕਾ ਹੈ ਕਿ ਤੁਸੀ 2000 ਦੇ ਨੋਟ ਜਮਾਂ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ : ਐਲਪੀਯੂ ਨੇ ਏਸ਼ੀਆਈ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 2,000 ਰੁਪਏ ਦੇ ਨੋਟਾਂ ਵਿੱਚੋਂ 87 ਫੀਸਦੀ ਬੈਂਕਾਂ ਵਿੱਚ ਜਮ੍ਹਾ ਦੇ ਰੂਪ ਵਿੱਚ ਵਾਪਸ ਆ ਗਏ ਹਨ। ਬਾਕੀ ਨੂੰ ਹੋਰ ਹੋਰ ਨੋਟਾਂ ਨਾਲ ਬਦਲਿਆ ਗਿਆ ਹੈ। ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਦੀ ਘੋਸ਼ਣਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਰਬੀਆਈ ਗਵਰਨਰ ਨੇ ਕਿਹਾ ਕਿ 19 ਮਈ, 2023 ਤੱਕ ਚਲਨ ਵਿੱਚ ਮੌਜ਼ੂਦ 2,000 ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟਾਂ ਵਿੱਚੋਂ, 12,000 ਕਰੋੜ ਰੁਪਏ ਅਜੇ ਵੀ ਵਾਪਸ ਨਹੀਂ ਆਏ ਹਨ। (2000 Rupee Note )

2000 Rupees Note
2000 Rupees Note: RBI ਨੇ ਦੋ ਹਜ਼ਾਰ ਦੇ ਨੋਟ ‘ਤੇ ਨਵਾਂ ਅਪਡੇਟ ਜਾਰੀ ਕੀਤਾ

ਆਰਬੀਆਈ ਨੇ ਪਿਛਲੇ ਸ਼ਨਿੱਚਰਵਾਰ ਕਿਹਾ ਸੀ ਕਿ 29 ਸਤੰਬਰ ਤੱਕ 3.42 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁੱਕੇ ਹਨ, ਜਦੋਂ ਕਿ 14,000 ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਬਾਕੀ ਹਨ। ਕੇਂਦਰੀ ਬੈਂਕ ਨੇ ਵੀ ਨੋਟ ਵਾਪਸ ਕਰਨ ਦੀ ਸਮਾਂ ਸੀਮਾ ਇੱਕ ਹਫ਼ਤੇ ਲਈ ਵਧਾ ਦਿੱਤੀ ਸੀ। ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ ਚਾਰ ਫੀਸਦੀ ‘ਤੇ ਲਿਆਉਣ ਦੇ ਟੀਚੇ ‘ਤੇ ਜ਼ੋਰਦਾਰ ਫੋਕਸ ਕਰਨਾ ਚਾਹੁੰਦਾ ਹੈ। ਜਦੋਂ ਤੱਕ ਮਹਿੰਗਾਈ ਘੱਟ ਨਹੀਂ ਹੁੰਦੀ, ਮੁਦਰਾ ਨੀਤੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੰਮ ਕਰਦੀ ਰਹੇਗੀ।