Punjab Toll Plazas Free: ਕਣਕ ਬੀਜਣ ਲਈ ਡੀਏਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ
Punjab Toll Plazas Free: (ਰਾਜ ਸਿੰਗਲਾ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਦੇ ਅਧੀਨ ਪੈਂਦੇ ਟੋਲ ਪਲਾਜ਼ ਵਿਖੇ ਲਹਿਰਾ (ਚੋਟੀਆ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਵੱਲੋ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ 17 ਅਕਤੂਬਰ ਤੋਂ ਚੋਟੀਆ ਟੋਲ ਪਰਚੀ ਫਰੀ ਕੀਤਾ ਹੋਇਆ। ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਲਗਾਤਾਰ ਕਿਸਾਨ ਸੜਕਾਂ, ਟੋਲ ਪਲਾਜਿਆਂ, ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾ ਕੇ ਬੈਠੇ ਹਨ। ਕਿਸਾਨਾਂ ਦੀਆਂ ਮੰਗਾਂ ਹਨ ਕਿ ਸਾਡੀ ਝੋਨੇ ਦੀ ਫ਼ਸਲ ਸਰਕਾਰੀ ਭਾਅ ’ਤੇ ਖਰੀਦ ਕੀਤੀ ਜਾਵੇ, ਕਣਕ ਬੀਜਣ ਲਈ ਡੀ ਏ ਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ ਅਤੇ ਝੋਨੇ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਕਰੇ ਸਰਕਾਰ।
ਇਹ ਵੀ ਪੜ੍ਹੋ: Petrol and Diesel Prices: ਅਪਡੇਟ ਹੋਈਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਜਾਣੋ…
ਪਰ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਟਸ ਤੋ ਮੱਸ ਨਹੀਂ ਹੋ ਰਹੀਆਂ ਕਿਉਂਕਿ ਦੋਵੇਂ ਸਰਕਾਰਾਂ ਦੀ ਮਨਸ਼ਾ ਇੱਕੋ ਹੀ ਹੈ ਫਸਲਾਂ ਦੀ ਸਰਕਾਰੀ ਖਰੀਦ ਖਤਮ ਕਰਨੀ ਕਿਸਾਨਾਂ ਦੀ ਸੁਵਿਧਾ ਲਈ ਬਣੇ ਸਰਕਾਰੀ ਅਦਾਰੇ ਜਿਵੇਂ ਕਿ ਸਭ ਤੋਂ ਵੱਡੀ ਖਰੀਦ ਏਜੰਸੀ ਐਫ ਸੀ ਆਈ ਜਾਂ ਸਰਕਾਰੀ ਸੇਵਾਵਾਂ ਸੁਸਾਇਟੀਆਂ ਜਿੱਥੇ ਕਿਸਾਨਾਂ ਨੂੰ ਸਬਸੀਡੀਆਂ ’ਤੇ ਖਾਦਾਂ ਮਿਲਦੀਆਂ ਹਨ ਇਹਨਾਂ ਸਾਰਿਆ ਦਾ ਭੋਗ ਪਾਉਣਾ ਚਹੁੰਦੀਆਂ ਹਨ ਤਾਂ ਕਿਸਾਨ ਮਜ਼ਬੂਰ ਵੱਸ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਦੇਣ ਪਰ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋ ਤੱਕ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਮੰਡੀਆਂ ’ਚੋਂ ਨਹੀਂ ਚੁੱਕਦੀ ਕਣਕ ਦੀ ਫ਼ਸਲ ਬੀਜਣ ਲਈ ਡੀ ਏ ਪੀ ਖਾਦ ਦਾ ਪ੍ਰਬੰਧ ਤੇ ਕਿਸਾਨਾਂ ਤੇ ਮਜ਼ਬੂਰੀ ਵੱਸ ਪਰਾਲੀ ਫੁੂਕਣ ’ਤੇ ਪਾਏ ਪਰਚੇ ਰੱਦ ਨਹੀਂ ਕਰਦੀ ਧਰਨੇ ਉਦੋਂ ਤੱਕ ਜਾਰੀ ਰਹਿਣਗੇ। ਇਸ ਮੌਕੇ ਸੁਵੇਗ ਮੂਣਕ ਸੱਤਾ ਬੱਲਰਾਂ ਰਾਮ ਚੰਦ ਚੋਟੀਆਂ ਟੇਕ ਕੜੈਲ ਸੁਖਚੇਨ ਦੇਹਲਾ ਨੇ ਵੀ ਸੰਬੋਧਨ ਕੀਤਾ। Punjab Toll Plazas Free