ਮਹੋਬਾ ‘ਚ ਤਿੰਨ ਸ਼ੱਕੀ ਅਫ਼ਗਾਨੀ ਹਿਰਾਸਤ ‘ਚ

Fazilka News

ਮਹੋਬਾ ‘ਚ ਤਿੰਨ ਸ਼ੱਕੀ ਅਫ਼ਗਾਨੀ ਹਿਰਾਸਤ ‘ਚ

ਮਹੋਬਾ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾ ਬੇਨ ਦੇ ਬੁੰਦੇਲਖੰਡ ਦੌਰੇ ਦੌਰਾਨ ਮਹੋਬਾ ਦੇ ਚਰਖਾਰੀ ਖ਼ੇਤਰ ‘ਚ ਤਿੰਨ ਅਫ਼ਗਾਨੀ ਲੜਕਿਆਂ ਨੂੰ ਸ਼ੱਕੀ suspected ਹਾਲਤ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਪਰ ਪੁਲਿਸ ਕਮਿਸ਼ਨਰ ਵੀਰੇਂਦਰ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਕ ਸਮਾਜਿਕ ਪ੍ਰੋਗਰਾਮ ‘ਚ ਹਿੱਸਾ ਲੈਣ ਆਈ ਸ੍ਰੀ ਮੋਦੀ ਦੀ ਪਤਨੀ ਜਸ਼ੋਦਾ ਬੇਨ ਨੇ ਸੋਮਵਾਰ ਨੂੰ ਮਹੋਬਾ ‘ਚ ਪ੍ਰਵਾਸ ਦੌਰਾਨ ਚਰਖਾਰੀ ਦੇ ਇਤਿਹਾਸਿਕ ਗੁਮਾਨ ਬਿਹਾਰੀ ਮੰਦਰ ‘ਚ ਪੂਜਾ ਕੀਤੀ ਅਤੇ ਸੰਧਿਆ ਆਰਤੀ ‘ਚ ਹਿੱਸਾ ਲਿਆ। ਵੀਆਈਪੀ ਮੂਵਮੈਂਟ ਤੋਂ ਪਹਿਲਾਂ ਚਾਰਖਰੀ ਪੁਲਿਸ ਨੇ ਕਸਬੇ ‘ਚ ਸੱਕੀ ਹਾਲਤ ‘ਚ ਘੁੰਮਦੇ ਹੋਏ ਤਿੰਨ ਅਫ਼ਗਾਨੀ ਲੜਕਿਆਂ ਨੂੰ ਕਾਬੂ ਕੀਤਾ।

ਪੁਲਿਸ ਨੂੰ ਮੌਕੇ ‘ਤੇ ਇਨ੍ਹਾਂ ਦੀ ਤਲਾਸ਼ੀ ‘ਚ ਹਾਲਾਂਕਿ ਕੋਈ ਵੀ ਇਤਰਾਜਯੋਗ ਵਸਤੂ ਨਹੀਂ ਮਿਲੀ ਪਰ ਸਥਾਨਕ ਅਭਿਸੂਚਨਾ ਇਕਾਈ ਦੀ ਜਾਣਕਾਰੀ ਤੋਂ ਬਗੈਰ ਉਨ੍ਹਾਂ ਦੀ ਇੱਥੇ ਮੌਜ਼ੂਦਗੀ ਨੂੰ ਸ਼ੱਕੀ ਮੰਨ ਕੇ ਪੁਲਿਸ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਫ਼ਗਾਨੀ ਨੌਜਵਾਨਾਂ ਨੇ ਆਪਣੇ ਨਾਂਅ ਅਕੀਮੀ ਮੋ ਨਵੀ, ਵਜੀਰੀ ਜਵੀ ਉੱਲਾ ਅਤੇ ਪਾਇੰਡੋ ਜਦਾ ਆਗਾ ਦੱਸਿਆ ਹੈ।

  • ਮੋ ਨਵੀ ਨੇ ਆਪਣੇ ਕੋਲ ਬਿਜ਼ਨਸ ਵੀਜ਼ਾ ਅਤੇ ਹੋਰ ਦੋ ਨੇ ਸੈਰ-ਸਪਾਟਾ ਵੀਜ਼ਾ ਹੋਣ ਦੀ ਜਾਣਕਾਰੀ ਦਿੱਤੀ ਹੈ।
  • ਨੌਜਵਾਨਾਂ ਨੇ ਦੱਸਿਆ ਕਿ ਉਹ ਇੱਥੇ ਪਿੰਡ ਤੇ ਕਸਬਿਆਂ ‘ਚ ਸ਼ਿਲਾਜੀਤ, ਅਖਰੋਟ ਆਦਿ ਵੇਚਣ ਲਈ ਆਏ ਸਨ।
  • ਇਨ੍ਹਾਂ ਸਾਰੇ ਅਫ਼ਗਾਨੀ ਨੌਜਵਾਨਾਂ ਦੇ ਬੀਤੀ 22 ਜਨਵਰੀ ਤੋਂ ਮਹੋਬਾ ਦੇ ਇੱਕ ਹੋਟਲ ‘ਚ ਰੁਕੇ ਹੋਣ ਦੀ ਗੱਲ ਕਹੀ।
  • ਪੁਲਿਸ ਨੂੰ ਕੋਈ ਸੂਚਨਾ ਨਾ ਦਿੱਤੇ ਜਾਣ ‘ਤੇ ਮੈਨੇਜ਼ਰ ਸੰਦੀਪ ਗੁਪਤਾ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।