ਚੀਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ

ਕੋਰੋਨਾ ਵਾਇਰਸ ਨੇ ਲਈ 100 ਜਣਿਆਂ ਦੀ ਜਾਨ | Corona

ਬੀਜਿੰਗ (ਏਜੰਸੀ)। ਚੀਨ ਦੇ ਹੁਬੋਈ ਪ੍ਰਾਂਤ ‘ਚ ਕੋਰੋਨਾ ਵਾਇਰਸ Corona ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਪਹੁੰਚ ਗਈ ਜਦੋਂਕਿ 2714 ਜਣੇ ਇਸ ਦੇ ਲਪੇਟ ‘ਚ ਹਨ। ਸੂਬੇ ਦੇ ਸਿਹਤ ਕਮਿਸ਼ਨ ਨੇ ਇਸ ਦੀ ਸੂਚਨਾ ਦਿੱਤੀ। ਦੇਸ਼ ਭਰ ‘ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਤਾਜ਼ਾ ਅੰਕੜਾ ਅਜੇ ਜਨਤਕ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਦੇ ਮੁਤਾਬਿਕ ਕੁੱਲ 106 ਜਣਿਆਂ ਦੀ ਮੌਤ ਹੋਈ ਹੈ। ਬਿਆਨ ‘ਚ ਕਿਹਾ ਕਿ ਹੁਬੇਈ ਪ੍ਰਾਂਤ ‘ਚ ਅਜੇ ਤੱਕ ਕੋਰੋਨਾ ਵਾਇਰਸ ਨਾਲ 2714 ਜਣੇ ਗ੍ਰਸਤ ਹਨ ਜਿਨ੍ਹਾਂ ‘ਚ 1590 ਜਣੇ ਵੁਹਾਨ ‘ਚ ਪ੍ਰਭਾਵਿਤ ਹੋਏ ਹਨ ਜਦੋਂਕਿ ਇਸ ਨਾਲ 100 ਜਣਿਆਂ ਦੀ ਮੌਤ ਹੋਈ ਹੈ ਜਿਨ੍ਹਾਂ ‘ਚ 85 ਜਣੇ ਵੁਹਾਨ ‘ਚ ਮਰੇ ਹਨ।

  • ਸੋਮਵਾਰ ਤੱਕ ਹੁਬੇਈ ਪ੍ਰਸ਼ਾਸਨ ਨੇ 1291 ਮਾਮਲੇ ਦਰਜ਼ ਹੋਣ ਦੀ ਪੁਸ਼ਟੀ ਕੀਤੀ ਸੀ
  • ਜਿਸ ‘ਚੋਂ 24 ਦੀ ਮੌਤ ਹੋਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।