ਦੋ ਕਾਂਸਟੇਬਲਾਂ ਸਮੇਤ ਤਿੰਨ ਨੂੰ 6 6 ਮਹੀਨੇ ਦੀ ਸਜ਼ਾ ਤੇ ਜ਼ੁਰਮਾਨਾ

Crime News

(ਜਸਵੀਰ ਸਿੰਘ ਗਹਿਲ) ਲੁਧਿਆਣਾ। ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਵਧੀਕ ਸੈਸ਼ਨ ਜੱਜ ਕੇਕੇ ਗੋਇਲ ਦੀ ਅਦਾਲਤ ਵੱਲੋਂ ਦੋ ਕਾਂਸਟੇਬਲਾਂ ਸਮੇਤ 3 ਜਣਿਆਂ ਨੂੰ 6-6 ਮਹੀਨੇ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਅਦਾ ਕਰਨ ਦਾ ਹੁਕਮ ਵੀ ਸੁਣਾਇਆ ਗਿਆ ਹੈ। (Crime News)

ਮਾਮਲੇ ਦੇ ਪਿਛੋਕੜ ਅਨੁਸਾਰ 8 ਅਪਰੈਲ 2017 ਨੂੰ ਸਥਾਨਕ ਡਿਵੀਜਨ ਨੰਬਰ 5 ਦੀ ਪੁਲਿਸ ਨੇ ਦਲਵਿੰਦਰ ਸਿੰਘ ਵਾਸੀ ਪਿੰਡ ਬਿਲਗਾ, ਕਾਂਸਟੇਬਲ ਰਣਜੀਤ ਸਿੰਘ ਵਾਸੀ ਥਰੀਕੇ, ਕਾਂਸਟੇਬਲ ਗੁਰਿੰਦਰ ਸਿੰਘ ਵਾਸੀ ਬ੍ਰਹਮੀ, ਗੁਰਚਰਨ ਸਿੰਘ ਵਾਸੀ ਰਾਜਾਪੁਰਾ ਅਤੇ ਲਖਵੀਰ ਸਿੰਘ ਵਾਸੀ ਵੜੈਚ ਖਿਲਾਫ਼ ਐਨਡੀਪੀਐਸ ਐਕਟ ਸਮੇਤ ਹੋਰ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਸੀ। ਸੁਣਵਾਈ ਦੌਰਾਨ ਵਧੀਕ ਸੈਸ਼ਨ ਜੱਜ ਕੇਕੇ ਗੋਇਲ ਦੀ ਅਦਾਲਤ ਨੇ ਉਕਤ ਪੰਜੇ ਵਿਅਕਤੀਆਂ ਵਿੱਚੋਂ ਲਖਵੀਰ ਸਿੰਘ ਤੇ ਗੁਰਚਰਨ ਸਿੰਘ ਨੂੰ ਬਰੀ ਦੋਵੇਂ ਕਾਂਸਟੇਬਲਾਂ ਸਮੇਤ ਤਿੰਨ ਨੂੰ 6-6 ਮਹੀਨੇ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਹੈ। (Crime News)

ਦੋਵੇਂ ਕਾਂਸਟੇਬਲ ਲੁਧਿਆਣਾ ਵਿਖੇ ਹੀ ਤਾਇਨਾਤ ਸਨ ((Crime News))

ਦੋਵੇਂ ਕਾਂਸਟੇਬਲ ਲੁਧਿਆਣਾ ਵਿਖੇ ਹੀ ਤਾਇਨਾਤ ਸਨ। ਮਾਮਲੇ ਦੀ ਸੰਖੇਪ ਜਾਣਕਾਰੀ ਅਨੁਸਾਰ ਕਾਂਸਟੇਬਲ ਰਣਜੀਤ ਸਿੰਘ ਅਤੇ ਕਾਂਸਟੇਬਲ ਗੁਰਿੰਦਰ ਸਿੰਘ ਸਮੇਤ ਦਲਬਿੰਦਰ ਸਿੰਘ ਨੂੰ ਪੁਲਿਸ ਵੱਲੋਂ ਉਸ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਸਥਾਨਕ ਫ਼ਿਰੋਜਗਾਂਧੀ ਮਾਰਕੀਟ ’ਚ ਇੱਕ ਕਾਰ ’ਚ ਬੈਠ ਕੇ ਹੈਰੋਇਨ ਦਾ ਨਸ਼ਾ ਕਰਨ ਦੀ ਤਾਕ ’ਚ ਸਨ।

ਇਸ ਦੌਰਾਨ ਜਿੱਥੇ ਪੁਲਿਸ ਨੇ ਦਲਬਿੰਦਰ ਸਿੰਘ ਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਉੱਥੇ ਹੀ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਖਿਲੌਣਾ ਪਿਸਟਲ ਵੀ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਦਲਬਿੰਦਰ ਸਿੰਘ ਕੋਲੋਂ ਲਾਇਟਰ, ਕਾਂਸਟੇਬਲ ਰਣਜੀਤ ਸਿੰਘ ਪਾਸੋਂ ਚਾਂਦੀ ਦਾ ਇੱਕ ਕਾਗਜ ਅਤੇ ਕਾਂਸਟੇਬਲ ਗੁਰਿੰਦਰ ਸਿੰਘ ਦੇ ਕੋਲੋਂ ਸੜਿਆ ਹੋਇਆ 10 ਰੁਪਏ ਦੀ ਨੋਟ ਵੀ ਬਰਾਮਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਾਰ ਦੀ ਡੈਸਬੋਰਡ ਵਿੱਚੋਂ ਦੋ ਸਰਿੰਜ਼ਾਂ, 10 ਰੁਪਏ ਦੇ ਸੜੇ ਹੋਏ 4 ਨੋਟ ਅਤੇ ਚਾਰ ਲਾਇਟਰ ਵੀ ਪੁਲਿਸ ਨੂੰ ਮਿਲੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।