ਚੋਰੀ ਦੇ ਸਿਲੰਡਰਾਂ, ਚਾਂਦੀ ਅਤੇ ਹੋਰ ਸਮਾਨ ਸਮੇਤ ਤਿੰਨ ਗ੍ਰਿਫ਼ਤਾਰ

Cylinder

(ਸੱਚ ਕਹੂੰ ਨਿਊਜ਼) ਬਠਿੰਡਾ। ਇੱਥੋਂ ਦੇ ਬੰਦ ਪਏ ਰੇਲਵੇ ਕੁਆਟਰਾਂ ’ਚੋਂ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸਿਲੰਡਰ, ਐਲਸੀਡੀ, ਚਾਂਦੀ ਅਤੇ ਲੈਪਟਾਪ ਆਦਿ ਬਰਾਮਦ ਕੀਤਾ ਹੈ।

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫ਼ਸਰ ਥਾਣਾ ਕੈਨਾਲ ਕਲੋਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਰੀ ਦੇ ਸਬੰਧ ’ਚ 7 ਨਵੰਬਰ ਨੂੰ ਇੱਕ ਮਾਮਲਾ ਦਰਜ਼ ਕੀਤਾ ਗਿਆ ਸੀ ਜਿਸ ਦੇ ਸਬੰਧ ’ਚ 22 ਨਵੰਬਰ ਨੂੰ ਸੁਖਵਿੰਦਰ ਸਿੰਘ ਪੁੱਤਰ ਵਿਨੋਦ ਮੰਡਲ ਵਾਸੀ ਪਰਸਰਾਮ ਨਗਰ ਬਠਿੰਡਾ, ਰਾਜੂ ਪੁੱਤਰ ਨਾਮਾਲੂਮ, ਨੰਦੂ ਪੁੱਤਰ ਨਾਮਾਲੂਮ ਵਾਸੀਆਨ ਰੇਲਵੇ ਕਲੋਨੀ ਬਠਿੰਡਾ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ। ਇਸ ਸਬੰਧੀ ਅਗਲੀ ਕਾਰਵਾਈ ਕਰਦਿਆਂ 23 ਨਵੰਬਰ ਨੂੰ ਸੁਖਵਿੰਦਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਇਸ ਤੋਂ ਬਾਅਦ 24 ਨਵੰਬਰ ਨੂੰ ਮੁਕੱਦਮੇ ’ਚ ਅਰਜੁਨ ਸਿੰਘ ਉਰਫ ਕਾਲੂ ਪੁੱਤਰ ਦਰਸ਼ਨ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਅਤੇ ਸੰਜੇਪਾਲ ਪੁੱਤਰ ਉਦੇਵਾਨ ਵਾਸੀ ਝੁੱਟੀ ਪੱਤੀ ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ’ਚ ਅਰਜਨ ਸਿੰਘ ਅਤੇ ਸੰਜੇਪਾਲ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਜਦੋਂ ਬਾਕੀ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਤਹਿਤ ਤਫਤੀਸ਼ੀ ਅਫ਼ਸਰ ਬੂਟਾ ਸਿੰਘ ਨੇ 5 ਸਿਲੰਡਰ, ਇੱਕ ਐਲਸੀਡੀ, ਇੱਕ ਲੈਪਟਾਪ ਅਤੇ 6 ਤੋਲੇ ਚਾਂਦੀ ਬਰਾਮਦ ਕਰਵਾਈ ਗਈ। ਇਸ ਮਾਮਲੇ ’ਚ ਹੁਣ ਰਾਜੂ ਅਤੇ ਨੰਦੂ ਦੀ ਗਿ੍ਰਫ਼ਤਾਰੀ ਬਾਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here