ਸ਼ਰਧਾ ਵਾਕਰ ਕਤਲ ਕਾਂਡ ‘ਚ ਇਕ ਹੋਰ ਵੱਡਾ ਖੁਲਾਸਾ

ਸ਼ਰਧਾ ਵਾਕਰ ਦੇ ਕਤਲ ਤੋਂ ਬਾਅਦ ਆਫਤਾਬ ਦੇ ਘਰ ਆਈ ਲੜਕੀ ਦੀ ਹੋਈ ਪਛਾਣ

(ਏਜੰਸੀ) ਨਵੀਂ ਦਿੱਲੀ। ਸ਼ਰਧਾ ਵਾਕਰ ਕਤਲ ਕੇਸ (Shraddha Walker murder) ’ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਦਿੱਲੀ ਪੁਲਿਸ ਨੇ ਉਸ ਲੜਕੀ ਦੀ ਪਛਾਣ ਕਰ ਲਈ ਹੈ। ਜਿਸ ਨੂੰ ਆਫਤਾਬ ਨੇ ਆਪਣੇ ਕਮਰੇ ’ਚ ਸੱਦਿਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਲੜਕੀ ਪੇਸ਼ੇ ਤੋਂ ਡਾਕਟਰ ਹੈ ਅਤੇ ਮਨੋਵਿਗਿਆਨੀ ਵੀ ਹੈ। ਦੂਜੇ ਪਾਸੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਸੋਮਵਾਰ ਨੂੰ ਰੋਹਿਣੀ ਦੇ ਅੰਬੇਡਕਰ ਹਸਪਤਾਲ ਵਿੱਚ ਕੀਤਾ ਜਾ ਸਕਦਾ ਹੈ।

 ਹੁਣ ਦਿੱਲੀ ਪੁਲਿਸ ਨੇ ਇਸ ਲੜਕੀ ਨਾਲ ਸੰਪਰਕ ਕੀਤਾ ਹੈ। ਪੁਲਿਸ ਇਸ ਤੋਂ ਆਫਤਾਬ ਬਾਰੇ ਹੋਰ ਜਾਣਕਾਰੀ ਹਾਸਲ ਕਰੇਗੀ। ਆਫਤਾਬ ਨੇ ਇਸ ਲੜਕੀ ਨੂੰ ਆਪਣੇ ਘਰ ਵੀ ਬੁਲਾਇਆ ਸੀ। ਜਦੋਂ ਇਹ ਲੜਕੀ ਉਸ ਨੂੰ ਮਿਲਣ ਆਫਤਾਬ ਦੇ ਘਰ ਆਈ ਤਾਂ ਸ਼ਰਧਾ ਦੀ ਮ੍ਰਿਤਕ ਦੇਹ ਦੇ ਟੁਕੜੇ ਘਰ ਦੇ ਫਰਿੱਜ ਵਿੱਚ ਰੱਖੇ ਹੋਏ ਸਨ। ਇਸ ਤੋਂ ਪਹਿਲਾਂ, ਸ਼ਰਧਾ ਵਾਲਕਰ ਕਤਲ ਕੇਸ ਵਿੱਚ, ਦਿੱਲੀ ਪੁਲਿਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਦੋਸ਼ੀ ਆਫਤਾਬ ਪੂਨਾਵਾਲਾ ਨੇ ਸ਼ਰਧਾ ਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਕੱਟਣ ਲਈ ਪੰਜ ਚਾਕੂਆਂ ਦੀ ਵਰਤੋਂ ਕੀਤੀ ਸੀ, ਜੋ ਬਰਾਮਦ ਕਰ ਲਈਆਂ ਗਈਆਂ ਹਨ। ਹਾਲਾਂਕਿ, ਅਜੇ ਤੱਕ ਇੱਕ ਆਰੀ ਨਹੀਂ ਮਿਲੀ ਹੈ।

 ਇਸ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਗਏ। ਮ੍ਰਿਤਕ ਦੇਹ ਦੇ ਟੁਕੜਿਆਂ ਨੂੰ ਕਰੀਬ ਤਿੰਨ ਹਫ਼ਤਿਆਂ ਤੱਕ ਘਰ ਦੇ ਫਰਿੱਜ ਵਿੱਚ ਰੱਖਿਆ ਗਿਆ ਸੀ। ਉਹ ਰਾਤ ਨੂੰ ਇਨ੍ਹਾਂ ਲਾਸ਼ਾਂ ਦੇ ਟੁਕੜਿਆਂ ਨੂੰ ਦਿੱਲੀ-ਐਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟਦਾ ਸੀ। ਇਹ ਮਾਮਲਾ ਕਰੀਬ ਛੇ ਮਹੀਨਿਆਂ ਬਾਅਦ ਸਾਹਮਣੇ ਆਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ