ਥਾਣੇ ਦੀ ਬੈਰਕ ’ਚੋਂ ਭੱਜੇ ਤਿੰਨ ਮੁਲਜ਼ਮ, ਐੱਸਐੱਚਓ ਸਮੇਤ ਤਿੰਨ ਪੁਲਿਸ ਅਧਿਕਾਰੀਆਂ ’ਤੇ ਡਿੱਗੀ ਗਾਜ

Jail
ਫਾਈਲ ਫੋਟੋ।

ਸੀਸੀਟੀਵੀ ਫੁਟੇਜ਼ ’ਚ ਅਣਗਹਿਲੀ ਸਾਹਮਣੇ ਆਉਣ ਤੋਂ ਬਾਅਦ ਐੱਸਐੱਚਓ ਮੁਅੱਤਲ

(ਜਸਵੀਰ ਸਿੰਘ ਗਹਿਲ/ਵਰਿੰਦਰ ਮਣਕੂ) ਲੁਧਿਆਣਾ। ਥਾਣੇ ਦੀ ਹਵਾਲਾਤ ਤੋੜ ਕੇ ਤਿੰਨ ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ’ਤੇ ਡਵੀਜਨ ਨੰਬਰ 3 ਦੇ ਐੱਸਐੱਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਦੋਂ ਕਿ ਮੁਨਸ਼ੀ ਤੇ ਏਐੱਸਆਈ ਖਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ। (Police Station)

ਜਾਣਕਾਰੀ ਮੁਤਾਬਕ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਆਟੋ ਚੋਰੀ ਕਰਨ ਦੇ ਦੋਸ਼ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜੋ ਮੌਕਾ ਦੇਖਦਿਆਂ ਹਵਾਲਾਤ ਤੋੜ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਫ਼ਰਾਰ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਪੁਲਿਸ ਦੀ ਗਿ੍ਰਫ਼ਤ ’ਚੋਂ ਪੁਲਿਸ ਨੂੰ ਚਕਮਾ ਦੇ ਕੇ ਪੱਤਰੇ ਵਾਚ ਗਏ।

ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ’ਤੇ ਥਾਣਾ ਡਵੀਜਨ ਨੰਬਰ 3 ਦੇ ਐੱਸਐੱਚਓ ਸਣੇ ਮੁਨਸ਼ੀ ਅਤੇ ਇੱਕ ਸਿਪਾਹੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਗਿਆ ਹੈ ਅਤੇ ਸਸਪੈਂਸਨ ਆਰਡਰ ਜਾਰੀ ਕਰ ਦਿੱਤੇ ਹਨ। ਮੁਲਜ਼ਮਾਂ ਦੇ ਭੱਜਣ ਪਿੱਛੋਂ ਜਿਉਂ ਹੀ ਪੁਲਿਸ ਸਟੇਸਨ ਅੰਦਰ ਦੀ ਵੀਡੀਓ ਖੰਗਾਲੀ ਤਾਂ ਪਤਾ ਲੱਗਾ, ਇਸ ਵਿੱਚ ਏਐੱਸਆਈ ਜਸ਼ਨਦੀਪ ਸਿੰਘ ਅਤੇ ਮੁਨਸ਼ੀ ਰੇਸ਼ਮ ਸਿੰਘ ਨੇ ਅਣਗਹਿਲੀ ਕੀਤੀ ਹੈ, ਜਿਸ ਕਰਕੇ ਥਾਣੇ ਦੇ ਐੱਸਐੱਚਓ ਦੇ ਨਾਲ ਇਹਨਾਂ ’ਤੇ ਵੀ ਕਾਰਵਾਈ ਕੀਤੀ ਗਈ ਹੈ। (Police Station)

ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੋਗੀ ਸਰਕਾਰ : ਮੁੱਖ ਮੰਤਰੀ

ਇਸ ਸਬੰਧਿਤ ਏਸੀਪੀ ਕੇਂਦਰੀ ਅਸ਼ੋਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਫਰਾਰ ਹੋਏ ਤਿੰਨਾਂ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਏਸੀਪੀ ਅਸ਼ੋਕ ਕੁਮਾਰ ਮੁਤਾਬਿਕ ਐੱਸਐੱਚਓ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਨਸ਼ੇ ਕਰਨ ਦਾ ਆਦਿ ਸੀ। (Police Station) ਬੀਤੀ ਦੇਰ ਰਾਤ ਉਸਨੇ ਕਿਸੇ ਤਰ੍ਹਾਂ ਹਵਾਲਾਤ ਤੋੜ ਦਿੱਤੀ ਅਤੇ ਉਥੋਂ ਤਿੰਨੇ ਹੀ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਫਸਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਜਿਨ੍ਹਾਂ ਮੁਲਾਜ਼ਮਾਂ ਦੀ ਅਣਗਹਿਲੀ ਕਰਕੇ ਇਹ ਹੋਇਆ ਹੈ, ਉਨ੍ਹਾਂ ’ਤੇ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਹੋ ਗਏ ਹਨ।