ਸਾਡੇ ਨਾਲ ਸ਼ਾਮਲ

Follow us

16.3 C
Chandigarh
Sunday, February 15, 2026
More
    Home ਸੂਬੇ ਪੰਜਾਬ ਹਜ਼ਾਰਾਂ ਲਾਲ ਵ...

    ਹਜ਼ਾਰਾਂ ਲਾਲ ਵਰਦੀ ਧਾਰੀ ਬਨੇਗਾ ਵਲੰਟੀਅਰਾਂ ਵਲੋਂ ‘ਬਨੇਗਾ’ ਪ੍ਰਾਪਤੀ ਲਈ ਦੋ ਰੋਜ਼ਾ ਪੈਦਲ ਮਾਰਚ ਦਾ ਆਗਾਜ਼

    Bnega

    ਜਵਾਨੀ ਰੁਜ਼ਗਾਰ ਦੇ ਮੁੱਦੇ ‘ਤੇ ਦੇਸ਼ ਪਧਰ ‘ਤੇ ਲਾਮਬੰਧ ਹੋ ਕੇ ਪ੍ਰਾਪਤੀ ਵੱਲ ਵਧੇਗੀ : ਢਾਬਾਂ, ਧਰਮੂਵਾਲਾ | Banega volunteers

    ਘੁਬਾਇਆ/ਜਲਾਲਾਬਾਦ (ਰਜਨੀਸ਼ ਰਵੀ)। ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਦੋ ਰੋਜ਼ਾ ‘ਬਨੇਗਾ ਵਲੰਟੀਅਰ ਪੈਦਲ ਮਾਰਚ’ ਦਾ ਆਗਾਜ਼ ਕੀਤਾ ਗਿਆ। ਇਥੇ ਫ਼ਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਮੌਜੇ ਵਾਲਾ ਪੁੱਲ ਤੋਂ ਸਧਾਰਨ ਵਲੰਟੀਅਰਾਂ ਵਲੋਂ ਪੈਦਲ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

    Bhandara
    ਬਨੇਗਾ ਵਲੰਟੀਅਰਾਂ ਵਲੋਂ ‘ਬਨੇਗਾ’ ਪ੍ਰਾਪਤੀ ਲਈ ਦੋ ਰੋਜ਼ਾ ਪੈਦਲ ਮਾਰਚ ਦਾ ਆਗਾਜ਼ (ਰਜਨੀਸ਼ ਰਵੀ)

    ਇਸ ਪੈਦਲ ਮਾਰਚ ਵਿਚ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਵਿਚੋਂ ਹਜ਼ਾਰਾਂ ਲਾਲ ਵਰਦੀ ਧਾਰੀ ਵਲੰਟੀਅਰਾਂ (ਸਵੈ ਇੱਛਕ , ਭਗਤ ਸਿੰਘ ਦੀ ਫੋਟੋ ਅਤੇ BNEGA ਵਾਲੀ ਟੀ ਸ਼ਰਟ) ਵਲੋਂ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਪੈਦਲ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜਿਲ੍ਹਾ ਪ੍ਰਧਾਨ ਹਰਭਜਨ ਛਪੜੀ ਵਾਲਾ, ਜਿਲ੍ਹਾ ਸਕੱਤਰ ਸ਼ੁਬੇਗ ਸਿੰਘ ਝੰਗੜ ਭੈਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਰਮਨ ਧਰਮੂ ਵਾਲਾ, ਜਿਲ੍ਹਾ ਸਕੱਤਰ ਸਟਾਲਿਨ ਲਮੋਚੜ, ਵਿਦਿਆਰਥੀ ਲੜਕੀਆਂ ਦੀ ਸੂਬਾਈ ਕੋ ਕਨਵੀਨਰ ਸੰਜਨਾ ਢਾਬਾਂ, ਜਿਲ੍ਹਾ ਆਗੂ ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਆਦਿ ਨੇ ਕੀਤੀ।

    Banega volunteers

    ਇਸ ਪੈਦਲ ਮਾਰਚ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਕੇਰਲਾ ਤੋਂ ਸੀ ਪੀ ਆਈ ਦੇ ਸੰਸਦ ਮੈਂਬਰ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪੀ. ਸੰਦੋਸ਼ ਕੁਮਾਰ, ਮੌਜੂਦਾ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਵਰਿੰਦਰ ਖੁਰਾਣਾ, ਗੁਰਜੀਤ ਸਰਦੂਲ ਗੜ, ਕਰਮਵੀਰ ਕੌਰ ਬਧਨੀ, ਜਸਪ੍ਰੀਤ ਬਧਨੀ ਵੀ ਸ਼ਾਮਲ ਹੋਏ।

    ਇਸ ਮੌਕੇ ਉਹਨਾਂ ਨਾਲ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੁਰਿੰਦਰ ਸਿੰਘ ਢੰਡੀਆਂ, ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ, ਭਗਵਾਨ ਦਾਸ ਬਹਾਦਰ ਕੇ, ਸਾਬਕਾ ਜਿਲਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਬਨਵਾਲਾ, ਜੰਮੂ ਰਾਮ ਬਨਵਾਲਾ, ਬਲਵੰਤ ਚੌਹਾਨਾਂ ਆਦਿ ਵੀ ਹਾਜਰ ਸਨ।

    ਆਵਾਜ਼ ਬੁਲੰਦ ਕੀਤੀ ਹੈ ਤਾਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ

    ਬਨੇਗਾ ਵਲੰਟੀਅਰ ਪੈਦਲ ਮਾਰਚ ਰਵਾਨਾ ਕਰਨ ਮੌਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਵਿਦਿਆਰਥੀਆਂ ਦੇ ਜਿਲ੍ਹਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਕਿਹਾ ਹੁਣ ਤਕ ਬਣੀਆਂ ਸਰਕਾਰਾਂ ਨੇ ਜਵਾਨੀ ਨੂੰ ਸਿਰਫ ਆਪਣੀਆਂ ਵੋਟਾਂ ਲਈ ਹੀ ਵਰਤਿਆ ਹੈ ਅਤੇ ਬਾਦ ਵਿੱਚ ਉਹਨਾਂ ਨੂੰ ਆਪਣੇ ਹਾਲ ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਹੈ।

    ਜਵਾਨੀ ਨੇ ਜਦੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ ਤਾਂ ਸਰਕਾਰਾਂ ਵਲੋਂ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਮੰਡੀਰ, ਨਸ਼ੇੜੀ ਅਤੇ ਗੈਂਗਸਟਰ ਆਦਿ ਨਾਵਾਂ ਨਾਲ ਨਵਾਜਿਆ ਹੈ। ਆਗੂਆਂ ਨੇ ਅੱਗੇ ਕਿਹਾ ਦੇਸ਼ ਅਤੇ ਪੰਜਾਬ ਦੇ ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਇਕ ਪਾਸੇ ਆਧੁਨਿਕ ਮਸ਼ੀਨ ਨੇ ਮਨੁੱਖ ਨੂੰ ਸੌਖਾ ਕੀਤਾ ਹੈ ਪਰ ਮਸ਼ੀਨ ਦਾ ਮੁਨਾਫ਼ਾ ਕੁਝ ਕੁ ਹੱਥਾਂ ਵਿੱਚ ਜਾ ਰਿਹਾ ਹੈ। ਦੂਜੇ ਪਾਸੇ ਦੇਸ਼ ਦੀ 90 ਫੀਸਦੀ ਆਮ ਵਸੋਂ ਸਿਰਫ ਦਿਨ ਕਟੀ ਕਰਨ ਲਈ ਮਜਬੂਰ ਹੈ।

    ਜਵਾਨੀ ਰੁਜ਼ਗਾਰ ਦੀ ਮੰਗ ਤੇ ਦੇਸ਼ ਪਧਰ ਤੇ ਲਾਮਬੰਧ ਹੋ ਰਹੀ ਹੈ

    ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਚਲਾਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੇ ਪੰਜਾਬ ਵਿਚ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ਤੇ ਚੇਤਨ ਕੀਤਾ ਹੈ, ਜਿਸ ਦਾ ਨਤੀਜਾ ਹੈ ਕਿ ਅੱਜ ਨਿਰੋਲ ਜਵਾਨੀ ਰੁਜ਼ਗਾਰ ਦੀ ਮੰਗ ਤੇ ਦੇਸ਼ ਪਧਰ ਤੇ ਲਾਮਬੰਧ ਹੋ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਸ਼ੁਰੂ ਕੀਤਾ ਬਨੇਗਾ ਵਲੰਟੀਅਰ ਪੈਦਲ ਮਾਰਚ ਸਿਰਫ ਫਾਜ਼ਿਲਕਾ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਇਹ ਇਕ ਬਨੇਗਾ ਲਹਿਰ ਦਾ ਰੂਪ ਧਾਰ ਕੇ ਦੇਸ਼ ਦੀ ਜਵਾਨੀ ਨੂੰ ਬਨੇਗਾ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ ਹੈ। ਇਹ ਸਿਰਫ ਸ਼ਰੂਆਤ ਹੈ ਅੰਤ ਜਿੱਤ ਯਕੀਨੀ ਹੋਵੇਗੀ।

    ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ’ਚ ਸਤਿਸੰਗ ਭੰਡਾਰੇ ’ਚ ਆਇਆ ਸੰਗਤ ਦਾ ਹੜ੍ਹ

    ਇਸ ਮੌਕੇ ਬਨੇਗਾ ਵਲੰਟੀਅਰ ਪੈਦਲ ਮਾਰਚ ਰਵਾਨਾ ਹੋਣ ਤੋਂ ਪਹਿਲਾਂ ਇਥੇ ਪਿੰਡ ਦੇ ਲੋਕਾਂ ਅਤੇ ਸਮਾਜ ਸੇਵੀ ਵਿਅਕਤੀਆਂ ਵਲੋਂ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੇ ਵਲੰਟੀਅਰਾਂ ਲਈ ਵਿਸ਼ੇਸ਼ ਤੌਰ ਤੇ ਚਾਹ ਮੱਠੀਆਂ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਇਸ ਬਨੇਗਾ ਵਲੰਟੀਅਰ ਪੈਦਲ ਮਾਰਚ ਵਿੱਚ ਸੰਦੀਪ ਜੋਧਾ, ਕਰਨੈਲ ਬਘੇ ਕੇ, ਮਲਕੀਤ ਲਮੋਚੜ, ਕੁਲਦੀਪ ਬਖੂਸ਼ਾਹ, ਹੁਸ਼ਿਆਰ ਕਾਵਾਂ ਵਾਲਾ, ਹਰਮਨ ਕੌਰ ਦੋਨਾ ਨਾਨਕਾ, ਅਵਨ ਤੋਤਿਆਂ ਵਾਲੀਨੀਲਮ ਝੰਗੜ ਭੈਣੀ, ਜਰਨੈਲ ਢਾਬਾਂ, ਬਲਜੀਤ ਮਹੁਆਣਾ ਅਤੇ ਗੁਰਜੀਤ ਪਾਲੀ ਵਾਲਾ ਆਦਿ ਦੀ ਅਗਵਾਈ ਵਿੱਚ ਵਰਦੀ ਧਾਰੀ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।

    LEAVE A REPLY

    Please enter your comment!
    Please enter your name here