ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਇਹ 160ਵਾਂ ਨਵਾਂ ਭਲਾਈ ਕਾਰਜ ਹੋਇਆ ਸ਼ੁਰੂ

Dera Sacha Sauda

ਸਰਸਾ (ਸੱਚ ਕਹੂੰ ਟੀਮ)। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਪੂਜਨੀਕ ਗੁਰੂ ਜੀ ਵੱਲੋਂ 160ਵਾਂ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਸ ਤਹਿਤ ਥੈਲੇਸੀਮੀਆ ਪੀੜਤ ਮਰੀਜ਼ਾਂ ਦਾ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਤੇ ਖੂਨਦਾਨ ਕੀਤਾ ਜਾਵੇਗਾ। ਸਾਧ-ਸੰਗਤ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਇਸ ਭਲਾਈ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ ਗਿਆ। (Dera Sacha Sauda )

ਪੂਜਨੀਕ ਗੁਰੂ ਜੀ ਤੇ ਆਪ ਜੀ ਦੀ ਬੇਟੀ ਨੇ ਇੱਕ ਲੱਖ 32 ਹਜ਼ਾਰ ਦਾ ਕੀਤਾ ਪਰਮਾਰਥ | Dera Sacha Sauda

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਖੁਦ ਪਹਿਲਕਦਮੀ ਕਰਦੇ ਹਨ। ਆਪ ਜੀ ਵੱਲੋਂ ਆਪਣੀ ਮਿਹਨਤ ਦੀ ਕਮਾਈ ’ਚੋਂ ਦੀਨ-ਦੁਖੀਆਂ ਲਈ ਪਰਮਾਰਥ ਵੀ ਕੀਤਾ ਜਾਂਦਾ ਹੈ। ਪਵਿੱਤਰ ਅਵਤਾਰ ਦਿਹਾੜੇ ਮੌਕੇ ਵੀ ਪੂਜਨੀਕ ਗੁਰੂ ਜੀ ਅਤੇ ਰੂਹ ਦੀ ਹਨੀਪ੍ਰੀਤ ਜੀ ਇੰਸਾਂ ਵੱਲੋਂ 1 ਲੱਖ 32 ਹਜ਼ਾਰ ਰੁਪਏ ਦਾ ਚੈੱਕ ਮਾਨਵਤਾ ਭਲਾਈ ਕਾਰਜਾਂ ਲਈ ਦਿੱਤਾ ਗਿਆ।

Dera Sacha Sauda

ਐੱਮਐੱਸਜੀ ਭੰਡਾਰੇ ’ਤੇ ਸ਼ਰਧਾ ਦਾ ਸਮੁੰਦਰ, ਖੁਸ਼ੀ ਦਾ ਆਲਮ | Dera Sacha Sauda

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਐੱਮਐੱਸਜੀ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਤਦਾਦ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਸਾਧ-ਸੰਗਤ ਨੂੰ ਵਧਾਈ ਦਿੱਤੀ।

ਇਸ ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਲੋਕਾਂ ਨੂੰ ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ-ਸ਼ਬਦ ਦੀ ਦਾਤ ਬਖ਼ਸ਼ ਕੇ ਪ੍ਰਭੂ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸਿਆ। ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ 732 ਜ਼ਰੂਰਤਮੰਦਾਂ ਨੂੰ ਕੰਬਲ, 732 ਬੱਚਿਆਂ ਨੂੰ ਕੱਪੜੇ ਅਤੇ 7 ਲੋੜਵੰਦਾਂ ਨੂੰ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।

Dera Sacha Sauda

ਸਾਧ-ਸੰਗਤ ਦੀ ਸਹੂਲਤ ਲਈ ਜਿੰਮੇਵਾਰ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਾਧ-ਸੰਗਤ ਦੇ ਬੈਠਣ ਲਈ ਹੀ ਮੁੱਖ ਪੰਡਾਲ ਸਮੇਤ 10 ਪੰਡਾਲ ਤਿਆਰ ਕੀਤੇ ਗਏ ਸਨ ਜੋ ਕਿ ਭੰਡਾਰਾ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਖਚਾਖਚ ਭਰ ਗਏ ਤੇ ਸਾਧ-ਸੰਗਤ ਨੇ ਸੜਕਾਂ ਤੋਂ ਇਲਾਵਾ ਟਰੈਫਿਕ ਗਰਾਊਂਡ ’ਚ ਵੀ ਬੈਠ ਕੇ ਪਵਿੱਤਰ ਐੱਮਐੱਸਜੀ ਭੰਡਾਰਾ ਸੁਣਿਆ। ਇਸ ਮੌਕੇ ਦਿਵਿਆਂਗ ਅਤੇ ਬਜ਼ੁਰਗ ਸ਼ਰਧਾਲੂਆਂ ਨੂੰ ਟ੍ਰੈਫਿਕ ਪੰਡਾਲ ’ਚੋਂ ਮੁੱਖ ਪੰਡਾਲ ਤੱਕ ਲਿਆਉਣ ਦੇ ਵਿਸ਼ੇਸ਼ ਇੰਤਜਾਮ ਕੀਤੇ ਗਏ ।

ਠੰਢੀ-ਠੰਢੀ ਵਗਦੀ ਹਵਾ ’ਚ ਹਰ ਡੇਰਾ ਸ਼ਰਧਾਲੂ ਮਸਤੀ ਦੇ ਆਲਮ ’ਚ ਨੱਚਦਾ ਦਿਖਾਈ ਦਿੱਤਾ। ਬੱਚੇ, ਬੁੱਢੇ, ਜਵਾਨ ਹਰ ਕਿਸੇ ਨੇ ਆਪਣੇ-ਆਪਣੇ ਢੰਗ ਨਾਲ ਖੁਸ਼ੀ ਮਨਾਈ। ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਬਹੁਤ ਹੀ ਮਨਮੋਹਕ ਲੜੀਆਂ, ਰੰਗੋਲੀ ਆਦਿ ਨਾਲ ਸਜਾਇਆ ਗਿਆ। ਟ੍ਰੈਫਿਕ ਗਰਾਊਂਡਾਂ ਤੋਂ ਲੈ ਕੇ ਮੁੱਖ ਪੰਡਾਲ ਸਮੇਤ ਹੋਰ ਪੰਡਾਲਾਂ ਤੱਕ ਦੇਸ਼-ਵਿਦੇਸ਼ ਤੋਂ ਸਾਧ-ਸੰਗਤ ਨੱਚਦੀ ਗਾਉਂਦੀ ਪੁੱਜੀ। ਇਸ ਮੌਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਅਧਾਰਿਤ ਇੱਕ ਡਾਕਿਊਮੈਂਟ੍ਰੀ ਵੀ ਦਿਖਾਈ ਗਈ।

ਪ੍ਰਣ ਲਿਆ…

ਸਾਧ-ਸੰਗਤ ਵੱਲੋਂ ਇਸ ਪਵਿੱਤਰ ਅਵਤਾਰ ਮਹੀਨੇ ’ਚ ਰੋਜ਼ਾਨਾ ਕੋਈ ਨਾ ਕੋਈ ਬੁਰਾਈ ਛੱਡਣ ਦਾ ਪ੍ਰਣ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਐੱਮਐੱਸਜੀ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਦੇ ਸਨਮੱੁਖ ਸਾਧ-ਸੰਗਤ ਵੱਲੋਂ ਇੱਕ ਹੋਰ ਪ੍ਰਣ ਕੀਤਾ ਗਿਆ। ਸਾਧ-ਸੰਗਤ ਨੇ ਪ੍ਰਣ ਕੀਤਾ ਕਿ ‘ਕਦੇ ਵੀ ਗਰੁੱਪਬਾਜ਼ੀ ਵਿੱਚ ਨਹੀਂ ਪਵਾਂਗੇ, ਸਾਧ-ਸੰਗਤ ਨਾਲ ਏਕਤਾ ’ਚ ਰਹਾਂਗੇ ਤੇ ਹਮੇਸ਼ਾ ਆਪਣੇ ਗੁਰੂ ਦੀ ਮੰਨਾਂਗੇ।’

ਝਲਕੀਆਂ…

  • ਸਾਧ-ਸੰਗਤ ਲਈ ਬਣਾਏ ਮੁੱਖ ਪੰਡਾਲ ਸਮੇਤ 10 ਪੰਡਾਲ।
  • ਸਾਧ-ਸੰਗਤ ਦੀਆਂ ਗੱਡੀਆਂ ਲਈ 20 ਟੈ੍ਰਫਿਕ ਗਰਾਊਂਡ ਬਣਾਏ ਗਏ
  • ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ।
  • ਪੂਜਨੀਕ ਗੁਰੂ ਜੀ ਨੇ ਪਵਿੱਤਰ ਭੰਡਾਰੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦਿੱਤੀ ਵਧਾਈ।
  • ਰੰਗ-ਬਰੰਗੀਆਂ ਲੜੀਆਂ, ਆਤਿਸ਼ਬਾਜ਼ੀ, ਰੰਗੋਲੀਆਂ ਨਾਲ ਜਗਮਗ-ਜਗਮਗ ਕਰ ਰਹੇ ਸਨ ਦੋਵੇਂ ਦਰਬਾਰ।
  • ਠੰਢ ਦੇ ਬਾਵਜ਼ੂਦ ਸਾਧ-ਸੰਗਤ ਨੇ ਬੜੀ ਸ਼ਰਧਾ ਨਾਲ ਇਕਚਿੱਤ ਹੋ ਕੇ ਸੁਣਿਆ ਭੰਡਾਰਾ।

ਜਨ ਕਲਿਆਣ ਪਰਮਾਰਥੀ ਕੈਂਪ ’ਚ 836 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ

Dera Sacha Sauda

ਪਵਿੱਤਰ ਐੱਮਐੱਸਜੀ ਭੰਡਾਰੇ ਦੇ ਸ਼ੁੱਭ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ। ਕੈਂਪ ’ਚ 836 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਮਰੀਜ਼ਾਂ ’ਚ 375 ਪੁਰਸ਼ ਅਤੇ 461 ਔਰਤਾਂ ਸ਼ਾਮਲ ਸਨ। ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ, ਪੈਰਾਮੈਡੀਕਲ ਸਟਾਫ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

MSG ਭਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਏ ਪਵਿੱਤਰ ਬਚਨ