MSG ਭਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਏ ਪਵਿੱਤਰ ਬਚਨ

Saint Dr MSG

ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਐੱਮਐੱਸਜੀ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਪਵਿੱਤਰ ਐੱਮਐੱਸਜੀ ਭੰਡਾਰੇ ਦੌਰਾਨ ਆਨਲਾਈਨ ਮਾਧਿਅਮ ਰਾਹੀਂ ਪੂਜਨੀਕ ਗੁਰੂ ਜੀ (Saint Dr MSG) ਨੇ ਪਰਿਵਾਰ ਨੂੰ ਬਚਨ ਫ਼ਰਮਾਉਦੇ ਹੋਏ ਡੇਰਾ ਸੱਚਾ ਸੌਦਾ ਦੀ ਸਥਾਪਨਾ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਿੰਡ ਕੋਟੜਾ (ਬਿਲੋਚਿਸਤਾਨ) ’ਚ ਪੂਜਨੀਕ ਪਿਤਾ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਸਾਈਂ ਜੀ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਸਨ ਕਿਉਂਕਿ ਜਦੋਂ ਬਾਲ ਉਮਰੇ ਉਨ੍ਹਾਂ ਨੂੰ ਮਾਤਾ ਤੁਲਸਾਂ ਬਾਈ ਜੀ ਨੇ ਬਰਫੀ ਦੇ ਕੇ ਵੇਚਣ ਲਈ ਭੇਜਿਆ ਤਾਂ ਆਪ ਜੀ ਨੇ ਰਸਤੇ ’ਚ ਮਿਲੇ ਸਾਧੂਆਂ ਨੂੰ ਉਹ ਬਰਫੀ ਖਵਾ ਦਿੱਤੀ ਅਤੇ ਘਰ ਬਰਫੀ ਦੇ ਪੈਸੇ ਲਿਜਾਣ ਲਈ ਕਿਸੇ ਕਿਸਾਨ ਦੇ ਖੇਤ ’ਚ ਸ਼ਾਮ ਤੱਕ ਕੰਮ ਕੀਤਾ। (Saint Dr MSG)

ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਸਾਈਂ ਜੀ ਗਿਆਨ ਦੀ ਭਾਲ ’ਚ ਨਿੱਕਲੇ ਤਾਂ ਕਈ ਰਿਧੀ-ਸਿਧੀ ਵਾਲੇ ਮਿਲੇ ਪਰ ਸਾਈਂ ਜੀ ਨੇ ਕਿਹਾ ਕਿ ਸਾਨੂੰ ਤਾਂ ਅੰਦਰ ਵਾਲਾ ਪ੍ਰਭੂ ਪਰਮਾਤਮਾ ਚਾਹੀਦਾ ਹੈ। ਇਸੇ ਦੌਰਾਨ ਆਪ ਜੀ ਬਿਆਸ ਪੁੱਜੇ ਜਿੱਥੇ ਸਾਈਂ ਸਾਵਣ ਸ਼ਾਹ ਜੀ ਤੋਂ ਸੱਚਾ ਗਿਆਨ ਪ੍ਰਾਪਤ ਕੀਤਾ। ਆਪ ਜੀ ਪੈਰਾਂ ’ਚ ਘੁੰਗਰੂ ਬੰਨ੍ਹ ਕੇ ਸਾਵਣ ਸ਼ਾਹ ਜੀ ਅੱਗੇ ਖੂਬ ਨੱਚਦੇ ਤਾਂ ਸਾਈਂ ਸਾਵਣ ਸ਼ਾਹ ਜੀ ਨੇ ਆਪ ਜੀ ਨੂੰ ਮਸਤਾਨਾ ਸ਼ਾਹ ਕਹਿ ਕੇ ਨਿਵਾਜਿਆ। (Saint Dr MSG)

ਆਪ ਜੀ ਨੂੰ ਨੱਚਦਿਆਂ ਦੇਖ ਕੇ ਕੁਝ ਹੋਰ ਲੋਕ ਵੀ ਉਸੇ ਤਰ੍ਹਾਂ ਨੱਚਣ ਲੱਗਦੇ ਤਾਂ ਸਾਈਂ ਸਾਵਣ ਸ਼ਾਹ ਜੀ ਫ਼ਰਮਾਉਂਦੇ ਕਿ ‘ਮਸਤਾਨਾ ਤਾਂ ਇੱਕ ਹੀ ਹੈ, ਬਾਕੀ ਤਾਂ ਨਕਲੀ ਬਣੇ ਘੁੰਮ ਰਹੇ ਹਨ’। ਬੇਪਰਵਾਹ ਜੀ, ਸਾਈਂ ਸਾਵਣ ਸ਼ਾਹ ਜੀ ਨੂੰ ਆਪਣੇ ਮੱਖਣ ਮਲਾਈ, ਮੇਰੇ ਸਹਿਨਸ਼ਾਹ ਆਦਿ ਕਹਿ ਕੇ ਪੁਕਾਰਦੇ। ਕੁਝ ਲੋਕਾਂ ਨੇ ਉੱਥੇ ਇਤਰਾਜ ਕੀਤਾ ਤਾਂ ਸਾਈਂ ਸਾਵਣ ਸ਼ਾਹ ਜੀ ਨੇ ਸ਼ਾਹ ਮਸਤਾਨਾ ਜੀ ਨੂੰ ਕਿਹਾ ਕਿ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਦਿਆ ਕਰੋ। ਫਿਰ ਸਾਈਂ ਸਾਵਣ ਸ਼ਾਹ ਜੀ ਨੇ ਸ਼ਾਹ ਮਸਤਾਨਾ ਜੀ ਨੂੰ ਕਿਹਾ ਕਿ ਤੁਸੀਂ ਬਾਗੜ ’ਚ ਜਾਓ (ਸਰਸਾ ਖੇਤਰ ਨੂੰ ਪਹਿਲਾਂ ਬਾਗੜ ਕਿਹਾ ਜਾਂਦਾ ਸੀ) ਤੇ ਲੋਕਾਂ ਨੂੰ ਰਾਮ ਨਾਮ ਨਾਲ ਜੋੜੋ।

Also Read : ਭਗਤੀ ਨਾਲ ਹੀ ਮਿਲਦਾ ਹੈ ਪ੍ਰਭ…

ਇਸ ਗੱਲ ’ਤੇ ਸ਼ਾਹ ਮਸਤਾਨਾ ਜੀ ਨੇ ਅਰਜ਼ ਕੀਤੀ ਕਿ ਸਾਈਂ ਜੀ ਬਾਗੜ ਦੇ ਖੇਤਰ ਦੇ ਲੋਕਾਂ ਨੂੰ ਮੇਰੀ ਭਾਸ਼ਾ ਸਮਝ ਨਹੀਂ ਆਵੇਗੀ ਤਾਂ ਸਾਵਣ ਸ਼ਾਹ ਜੀ ਨੇ ਬਚਨ ਫਰਮਾਏ ਕਿ ‘ਤੁਹਾਡੀ ਆਵਾਜ਼ ਖੁਦਾ ਦੀ ਆਵਾਜ਼ ਹੋਵੇਗੀ, ਲੋਕ ਸੁਣ ਕੇ ਮਸਤ ਹੋ ਜਾਇਆ ਕਰਨਗੇ’। ਸ਼ਾਹ ਮਸਤਾਨਾ ਜੀ ਨੇ ਫਿਰ ਅਰਜ਼ ਕੀਤੀ ਕਿ ਸਾਈਂ ਜੀ ਜਿਸ ਨੂੰ ਵੀ ਨਾਮ ਦੇਈਏ ਉਸਦਾ ਇੱਕ ਪੈਰ ਇੱਥੇ ਤੇ ਦੂਜਾ ਸੱਚਖੰਡ ’ਚ ਹੋਵੇ। ਸਾਈਂ ਜੀ ਨੇ ਇਹ ਮੰਗ ਵੀ ਮਨਜ਼ੂਰ ਕਰ ਲਈ। ਸ਼ਾਹ ਮਸਤਾਨਾ ਜੀ ਨੇ ਇਹ ਬਚਨ ਵੀ ਮਨਜ਼ੂਰ ਕਰਵਾਏ ਕਿ ਜੇਕਰ ਕਿਸੇ ਪ੍ਰੇਮੀ ਵੱਲੋਂ ਕਿਸੇ ਔਖੀ ਘੜੀ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਜਾਵੇ ਤਾਂ ਉਸਦੇ ਭਿਆਨਕ ਕਰਮ ਕੱਟੇ ਜਾਣ। ਸਾਈਂ ਸਾਵਣ ਸ਼ਾਹ ਜੀ ਨੇ ਇਹ ਸਾਰੀਆਂ ਮੰਗਾਂ ਮਨਜ਼ੂਰ ਕੀਤੀਆਂ ਅਤੇ ਆਪ ਜੀ ਨੂੰ ਬਾਗੜ ਵੱਲ ਭੇਜ ਦਿੱਤਾ।

Also Read : Highlight of MSG Bhandara | ਭੰਡਾਰੇ ਦੀ ਰੂਹਾਨੀ ਸ਼ਾਮ ਦਾ ਨਜ਼ਾਰਾ, ਲੁੱਟ ਲਓ ਖੁਸ਼ੀਆਂ… ਦੇਖੋ ਵੀਡੀਓ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿੱਥੇ ਹੁਣ ਸ਼ਾਹ ਮਸਤਾਨਾ ਜੀ ਧਾਮ ਹੈ ਇੱਥੇ ਜੰਗਲਾਤ ਸੀ। ਜੰਗਲ ’ਚੋਂ ਸੱਪ , ਬਿੱਛੂ ਨਿੱਕਲਣ ਲੱਗੇ ਤਾਂ ਲੋਕਾਂ ਨੇ ਕਿਹਾ ਕਿ ਤੁਸੀਂ ਕਿੱਥੇ ਆ ਗਏ ਇੱਥੇ ਤਾਂ ਸੱਪ, ਬਿੱਛੂ ਹਨ। ਸਾਈਂ ਸ਼ਾਹ ਮਸਤਾਨਾ ਜੀ ਨੇ ਫ਼ਰਮਾਇਆ ਕਿ ਨਾਅਰਾ ਲਗਾ ਦੇਣਾ ਇਹ ਕਿਸੇ ਨੂੰ ਕੁਝ ਨਹੀਂ ਕਹਿਣਗੇ। ਉਸ ਦਿਨ ਤੋਂ ਅੱਜ ਤੱਕ ਡੇਰੇ ਅੰਦਰ ਭਾਵੇਂ ਵੱਡੇ-ਵੱਡੇ ਕੋਬਰੇ ਨਿੱਕਲਣ, ਕਿਸੇ ਵੀ ਸੱਪ ਆਦਿ ਨੂੰ ਮਾਰਿਆ ਨਹੀਂ ਜਾਂਦਾ ਸਗੋਂ ਫੜ ਕੇ ਜੰਗਲੀ ਖੇਤਰ ’ਚ ਛੱਡ ਦਿੱਤਾ ਜਾਂਦਾ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਸ਼ੁਰੂ ਕੀਤੇ ਗਏ ਇਸ ਸੱਚੇ ਸੌਦੇ ਦੀ ਅੱਜ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਹੈ, ਜੋ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ, ਇਹ ਸ਼ਾਹ ਮਸਤਾਨ, ਸ਼ਾਹ ਸਤਿਨਾਮ ਜੀ ਦੀ ਦਇਆ-ਮਿਹਰ ਸਦਕਾ ਹੀ ਹੋ ਰਿਹਾ ਹੈ।