ਦਿੱਲੀ ਬਾਰੇ ਸੋਚੋਂ, ਗਠਜੋੜ ਬਾਰੇ ਨਹੀਂ : ਅਮਿਤ ਸ਼ਾਹ

Lok Sabha

ਆਪ ਦੇ ਇੰਡੀਆ ਨੂੰ ਸਮਰੱਥਨ ’ਤੇ ਗ੍ਰਹਿ ਮੰਤਰੀ ਦਾ ਤੰਜ | Amit Shah

  • ਕਿਹਾ, ਜੋ ਪਾਰਟੀ ‘ਆਪ’ ਨਾਲ ਉਹ ਭਿ੍ਰਸ਼ਟਾਚਾਰ ਨਾਲ | Amit Shah

ਨਵੀਂ ਦਿੱਲੀ (ਏਜੰਸੀ)। ਲੋਕ ਸਭਾ ’ਚ ਦਿੱਲੀ ਸੇਵਾ ਬਿਲ ਸਬੰਧੀ ਵੀਰਵਾਰ ਨੂੰ ਬਹਿਸ ਹੋਈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਦਿੱਲੀ ਸਰਕਾਰ ਅਤੇ ਇੰਡੀਆ ਗਠਜੋੜ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਟ੍ਰਾਂਸਫਰ ਪੋਸਟਿੰਗ ਦਾ ਕੋਈ ਮਾਮਲਾ ਨਹੀਂ ਹੈ। ਦਿੱਲੀ ’ਚ ਜੋ ਮਾਮਲਾ ਹੈ ਉਹ ਇਹ ਹੈ ਕਿ ਇਸ ਦੇ ਬਹਾਨੇ ਵਿਜੀਲੈਂਸ ਵਿਭਾਗ ਨੂੰ ਆਪਣੇ ਅਧੀਨ ਲੈਣਾ ਹੈ। ਤਾਂਕਿ ਉਨ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਬੇਨਕਾਬ ਨਾ ਕੀਤਾ ਜਾ ਸਕੇ।

ਮੈਂ ਤਾਂ ਸਾਫ਼ ਕਹਿ ਰਿਹਾ ਹਾਂ ਕਿ ਜੋ ਵੀ ਪਾਰਟੀਆਂ ਇਸ ਸਮੇਂ ਦਿੱਲੀ ਸਰਕਾਰ ਨਾਲ ਖੜੀ ਹੈ ਉਹ ਭਿ੍ਰਸ਼ਟਾਚਾਰਾਂ ਨਾਲ ਖੜੇ ਹਨ। ਪਰ ਲੋਕ ਸਭ ਦੇਖ ਰਹੇ ਹਨ। ਮੈਂ ਇੰਨਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪ ਦਿੱਲੀ ਬਾਰੇ ਸੋਚੋਂ ਆਪਣੇ ਗਠਜੋੜ ਬਾਰੇ ਨਹੀਂ। ਕਿਉਕਿ ਭਾਵੇਂ ਤੁਸੀਂ ਕੁਝ ਵੀ ਕਰ ਲਓ ਕੋਈ ਵੀ ਗਠਜੋੜ ਬਣਾ ਲਓ, ਕੋਈ ਵੀ ਨਾਂਅ ਬਦਲ ਲਓ ਪਰ ਅਗਲੀਆਂ ਚੋਣਾਂ ’ਚ ਨਰਿੰਦਰ ਮੋਦੀ ਹੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਕੇ ਆਉਣ ਵਾਲੇ ਹਨ। ਲੋਕਾਂ ਨੇ ਆਪਣਾ ਮਨ ਪਹਿਲਾਂ ਹੀ ਬਣਾ ਲਿਆ ਹੈ।

ਇਹ ਵੀ ਪੜ੍ਹੋ : ਤਹਿਸੀਲਦਾਰ ਦੇ ਨਾਂਅ ’ਤੇ 7 ਹਜ਼ਾਰ ਦੀ ਰਿਸ਼ਵਤ ਮੰਗਣ ਵਾਲੇ ਫ਼ਰਜੀ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ