Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ

Jewels Stolen
ਸੰਗਤ ਮੰਡੀ: ਚੋਰਾਂ ਵੱਲੋਂ ਘਰ ’ਚ ਖਿਲਾਰਿਆ ਸਮਾਨ ਵਿਖਾਉਦੀ ਫੌਜੀ ਪਰਮਜੀਤ ਦੀ ਪਤਨੀ ਗਗਨਦੀਪ ਕੌਰ।

(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ ਲੈ ਕੇ ਬਠਿੰਡਾ ਗਏ ਸਨ, ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ, ਜਦੋਂ ਉਹ ਗੁਵਾਂਢੀਆਂ ਦੇ ਘਰੋਂ ਪੌੜੀ ਲਿਆ ਕੇ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। Jewels Stolen

ਇਹ ਵੀ ਪੜ੍ਹੋ: Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ

ਅਲਮਾਰੀ ’ਚ ਪਏ ਉਨ੍ਹਾਂ ਦੇ ਪੰਜ ਤੋਲੇ ਸੋਨੇ ਦੇ ਗਹਿਣੇ ਤੇ 10 ਕਿੱਲੋਂ ਚਾਂਦੀ ਤੋਂ ਇਲਾਵਾ ਕੁਝ ਨਗਦੀ ਗਾਇਬ ਸੀ। ਚੋਰਾਂ ਵੱਲੋਂ ਘਰ ’ਚ ਲੱਗੇ ਜਿੱਥੇ ਸੀਸੀਟੀਵੀ ਕੈਮਰੇ ਤੋੜ ਸੁੱਟੇ ਉਥੇ ਡੀਵੀਆਰ ਵੀ ਚੁੱਕ ਕੇ ਆਪਣੇ ਨਾਲ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। Jewels Stolen