ਚੋਰਾਂ ਨੇ ਨਹੀਂ ਬਖਸ਼ਿਆ ਫਿਰੋਜ਼ਪੁਰ ਸਿਵਲ ਹਸਪਤਾਲ

Ferozepur News

ਏਸੀ ਪਾਇਪ ਅਤੇ ਹੋਰ ਸਮਾਨ ਲੈ ਕੇ ਰਫੂ ਚੱਕਰ | Ferozepur News

ਫਿਰੋਜ਼ਪੁਰ (ਸਤਪਾਲ ਥਿੰਦ)। ਜਿਲ੍ਹੇ (Ferozepur News) ਵਿੱਚ ਲੁੱਟ ਖੋਹ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀ ਲੈ ਰਹੀਆਂ ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ । ਤਾਜਾ ਮਾਮਲਾਸਿਵਲ ਹਸਪਤਾਲ ਵਿੱਚ ਦੇਖਿਆ ਗਿਆ ਕਿ ਸਰਹੱਦੀ ਲੋਕਾਂ ਨੂੰ ਸਿਹਤ ਸੇਵਾਵਾ ਦੇ ਰਹੇ ਹਸਪਤਾਲ ਨੂੰ ਵੀ ਨਹੀ ਛੱਡਿਆ ਗਿਆ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਏਅਰ ਕੰਡੀਸ਼ਨਰ ਅਤੇ ਅਲੱਗ ਅਲੱਗ ਵਿਭਾਗਾਂ ਵਿੱਚ ਫਿੱਟ ਕੀਤੇ ਏਅਰ ਕੰਡੀਸ਼ਨਰ (Ac )ਪਾਇਪਾ ਚੋਰੀ ਕਰਕੇ ਲੈ ਗਏ।

ਮਰੀਜਾ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ | Ferozepur News

ਜਿਸ ਕਾਰਨ ਵੱਖ-ਵੱਖ ਵਿਭਾਗਾ ਵਿੱਚ ਗਰਮੀ ਕਾਰਨ ਭਾਰੀ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੈਕਸਰੇ ਵਿਭਾਗ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਭਾਗ ਦੇ ਏ ਸੀ ਪਾਇਪਾ ਦੀ ਚੋਰੀ ਸਬੰਧੀ ਅੈਸ ਅੈਮ ਦੇ ਧਿਆਨ ਵਿੱਚ ਮਾਮਲਾ ਲਿਆਦਾ ਹੈ ਅਤੇ ਆੈਕਸਰੇ ਏ ਸੀ ਚਾਲੂ ਕਰਨਾ ਬਹੁਤ ਜਰੂਰੀ ਹੈ ਏਸੀ ਬੰਦ ਹੋਣ ਕਾਰਨ ਊਨਾ ਨੂੰ ਅਤੇ ਮਰੀਜਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਰੈਡੀ ਏਸ਼ਨ ਦਾ ਉਨ੍ਹਾਂ ਦੇ ਸਰੀਰ ਤੇ ਮਾੜ੍ਾ ਅਸਰ ਪੈਦਾ ਹੈ ਅਤੇ ਉਨ੍ਹਾਂ ਕੋਲ ਟੀ ਅਾਰ ਡੀ ਬੈਗ ਵੀ ਨਹੀ ਹੈ। ਏਸੀ ਬਿਨਾਂ ਅੈਕਸਰੇ ਮਸ਼ੀਨਾ ਨੂੰ ਚਲਾਉਣਾ ਰਿਸਕ ਹੈ। ਦੂਸਰੇ ਪਾਸੇ ਹਸਪਤਾਲ ਦੇ ਡਾਇਲਿਸ ਵਿਭਾਗ ਵਿੱਚ ਦਾਖਲ ਮਰੀਜ ਨੇ ਦੱਸਿਆ ਕਿ ਚੋਰਾ ਨੇ ਡਾਇਲਿਸ ਵਿਭਾਗ ਵੀ ਨਹੀ ਛੱਡਿਆ ਜਿਸ ਕਾਰਨ ਏ ਸੀ ਬੰਦ ਪਏ ਹਨ ਜਿਸ ਕਾਰਨ ਕਿਡਨੀ ਦੇ ਆਉਦੇ ਕਾਫ਼ੀ ਮਰੀਜਾਂ ਨੂੰ ਦਿੱਕਤ ਆ ਰਹੀ ਹੈ।

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਰਥੋ ਸਰਜਨ ਡਾ ਨਿਖਿਲ ਗੁਪਤਾ ਨੇ ਦੱਸਿਆ ਕਿ ਅਪਰੇਸ਼ਨ ਵਾਰਡ ਦੇ ਏ ਸੀ ਦੀਆਂ ਪਾਇਪਾ ਚੋਰੀ ਹੋ ਜਾਣ ਕਾਰਨ ਮਰੀਜਾਂ ਨੂੰ ਭਾਰੀ ਮੁਸ਼ਕਲ ਅਾ ਰਹੀ ਹੈ ਅਤੇ ਉ ਟੀ ਵਿੱਚ ਤਾਪਮਾਨ ਬਰਕਰਾਰ ਰੱਖਣਾ ਪੈਂਦਾ ਕਿਉਂ ਕਿ ਅਪਰੇਸ਼ਨ 16 ਤੋ 18 ਡਿਗਰੀ ਵਿੱਚ ਕੀਤੇ ਜਾਦੇ ਹਨ । ਗਰਮੀ ਕਾਰਨ ਸਟਾਫ਼ ਤੇ ਮਰੀਜ ਪ੍ਰੇਸ਼ਾਨ ਹਨ ਉਨ੍ਹਾਂ ਨੇ ਪੁਲਿਸ ਫ਼ਿਰੋਜ਼ਪੁਰ ਨੂੰ ਅਪੀਲ ਕੀਤੀ ਕਿ ਚੋਰਾ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾ ਨੂੰ ਰੋਕ ਲੱਗੇ।

ਇਹ ਵੀ ਪੜ੍ਹੋ : ਫਰੀਦਕੋਟ ’ਚ ਮਹਿਲਾ ਸਬ-ਇੰਸਪੈਕਟਰ ਦੇ ਵੱਜੀ ਗੋਲੀ, ਹਾਲਤ ਗੰਭੀਰ