ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ

Neeraj-Chopra

ਦੋਹਾ Diamond League ’ਚ ਚੋਟੀ ’ਤੇ ਰਿਹਾ Neeraj Chopra

ਦੋਹਾ (ਏਜੰਸੀ)। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਸ਼ੁੱਕਰਵਾਰ ਨੂੰ ਡਾਇਮੰਡ ਲੀਗ (Diamond League) ਦੇ ਦੋਹਾ ਲੀਗ ’ਚ ਪਹਿਲੇ ਸਥਾਨ ’ਤੇ ਰਹੇ। ਇਸ ਸੀਜਨ ਵਿੱਚ ਆਪਣੇ ਈਵੈਂਟ ਵਿੱਚ ਮੁਕਾਬਲਾ ਕਰਦਿਆਂ ਨੀਰਜ 88.67 ਮੀਟਰ ਥਰੋਅ ਨਾਲ ਪਹਿਲੇ ਸਥਾਨ ’ਤੇ ਰਿਹਾ। ਉਹ ਆਪਣੀਆਂ ਅਗਲੀਆਂ ਪੰਜ ਕੋਸ਼ਿਸ਼ਾਂ ਵਿੱਚ ਇਸ ਥਰੋਅ ਨੂੰ ਬਿਹਤਰ ਬਣਾਉਣ ਵਿੱਚ ਅਸਮਰੱਥ ਰਿਹਾ, ਹਾਲਾਂਕਿ ਇਹ ਜਿੱਤ ’ਤੇ ਮੋਹਰ ਲਗਾਉਣ ਲਈ ਕਾਫੀ ਸੀ।

2020 ਟੋਕੀਓ ਓਲੰਪਿਕ ਦੇ ਚਾਂਦੀ ਦਾ ਤਮਗਾ ਜੇਤੂ ਜੈਕਬ ਵੈਡਲੇਚ ਨੇ 85 ਮੀਟਰ ਤੋਂ ਵੱਧ ਕੋਸ਼ਿਸ਼ ਕੀਤੀਆਂ ਅਤੇ 88.63 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਦੂਜੇ ਸਥਾਨ ’ਤੇ ਰਿਹਾ। ਵਿਸਵ ਚੈਂਪੀਅਨ ਐਂਡਰਸਨ ਪੀਟਰਸ 85.88 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜੇ ਸਥਾਨ ’ਤੇ ਰਹੇ। ਜ਼ਿਕਰਯੋਗ ਹੈ ਕਿ ਨੀਰਜ ਪਿਛਲੇ ਸਾਲ ਜਿਊਰਿਖ ’ਚ ਡਾਇਮੰਡ ਲੀਗ ਦੇ ਲੁਸਾਨੇ ਲੇਗ ਅਤੇ ਫਾਈਨਲ ’ਚ ਟਾਪ ਕਰਕੇ ਡਾਇਮੰਡ ਟਰਾਫੀ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਸੀ। ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ ਜੂਨ 2022 ਵਿੱਚ ਡਾਇਮੰਡ ਲੀਗ ਦੇ ਸਟਾਕਹੋਮ ਪੜਾਅ ’ਤੇ ਆਈ ਜਦੋਂ ਉਸ ਨੇ 89.94 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਿਆ।

ਬੈਂਗਲੁਰੂ ’ਚ ਪ੍ਰਧਾਨ ਮੰਤਰੀ ਦਾ ਸਾਢੇ 4 ਘੰਟੇ ਦਾ ਰੋਡ ਸ਼ੋਅ: ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ