ਅਗਨੀਵੀਰ ਸਕੀਮ ’ਚ ਹੋਵੇਗਾ ਬਦਲਾਅ? ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤੇ ਸੰਕੇਤ

Agnipath Scheme

ਨਵੀਂ ਦਿੱਲੀ। ਅਗਨੀਵੀਰ ਸਕੀਮ ਸਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਸਰਕਾਰ ਅਗਨੀਵੀਰ ਭਰਤੀ ਸਕੀਮ ’ਚ ਬਦਲਾਅ ਲਈ ਵੀ ਤਿਆਰ ਹੈ। ਉਹ ਕਿਸੇ ਨਿੱਜੀ ਨਿਊਜ਼ ਚੈਨਲ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਕਰਾਰ ਨੇ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਗਨੀਵੀਰਾਂ ਦਾ ਭਵਿੱਖ ਸੁਰੱਖਿਅਤ ਰਹੇ। (Agnipath Scheme)

ਉਨ੍ਹਾਂ ਯੋਜਨਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਫੌਜ ’ਚ ਜਵਾਨਾਂ ਦੀ ਜ਼ਰੂਰਤ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਫੌਜ ’ਚ ਨੌਜਵਾਨ ਹੋਣੇ ਚਾਹੀਦੇ ਹਨ। ਮੇਰਾ ਮੰਨਣਾ ਹੈ ਕਿ ਨੌਜਵਾਨਾਂ ’ਚ ਜ਼ਿਆਦਾ ਜਨੂੰਨ ਹੁੰਦਾ ਹੈ। ਉਹ ਤਕਨੀਕ ਦੇ ਮਾਮਲੇ ’ਚ ਵੀ ਜ਼ਿਆਦਾ ਬਿਹਤਰ ਹੁੰਦੇ ਹਨ। ਉਨ੍ਹਾਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਹੈ ਕਿ ਉਨ੍ਹਾਂ ਦਾ ਭਵਿੱਖ ਸੇਫ਼ ਰਹੇ। ਜੇਕਰ ਲੋੜ ਪੈਂਦੀ ਹੈ ਤਾਂ ਅਸੀਂ ਯੋਜਨਾ ’ਚ ਬਦਲਾਅ ਲਈ ਤਿਆਰ ਹਾਂ। (Agnipath Scheme)

ਕੀ ਹੈ ਅਗਨੀਵੀਰ ਭਰਤੀ ਯੋਜਨਾ | Agnipath Scheme

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਫਿਲਹਾਲ ਅਗਨੀਵੀਰ ਭਰਤੀ ਯੋਜਨਾ ਦੇ ਤਹਿਤ ਚਾਰ ਸਾਲਾਂ ਦਾ ਕਾਰਜਕਾਲ ਹੁੰਦਾ ਹੈ। ਇਸ ’ਚ ਛੇ ਮਹੀਨਿਆਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਫਿਰ 3.5 ਸਾਲਾਂ ਲਈ ਤਾਇਨਤੀ ਮਿਲਦੀ ਹੈ। ਇਸ ਮਿਆਦ ਦੇ ਪੂਰਾ ਹੋਣ ਤੋਂ ਬਾਅਦ ਉਹ ਫੌਜ ’ਚ ਨਿਯਮਿਤ ਸੇਵਾ ਲਈ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੇਣੀ ਪਵੇਗੀ।

Also Read : ਹਰਿਆਣਾ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਮੁਲਜ਼ਮ ਕਾਬੂ

ਇਸ ਤੋਂ ਇਲਾਵਾ ਜੇਕਰ ਉਹ ਫੌਜ ’ਚੋ ਐਗਜ਼ਿਟ ਹੁੰਦੇ ਹਨ ਤਾਂ ਸੂਬਿਆਂ ਦੀ ਪੁਲਿਸ ਤੇ ਅਰਧ ਸੈਨਿਕ ਬਲਾਂ ਦੀ ਭਰਤੀ ’ਚ ਉਨ੍ਹਾਂ ਨੂੰ ਪਹਿਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਫੌਜ ਨੂੰ ਮਜ਼ਬੂਤ ਕਰ ਰਹੇ ਹਾਂ। ਹਥਿਆਰਾਂ ਦੀ ਸਥਿਤੀ ਇਹ ਹੈ ਕਿ ਅਸੀਂ ਸਿਰਫ਼ ਆਯਾਤ ਨਹੀਂ ਕਰ ਰਹੇ ਸਗੋਂ ਵੱਡੇ ਪੱਧਰ ’ਤੇ ਹਥਿਆਰਾਂ ਨੂੰ ਐਕਸਪੋਰਟ ਵੀ ਕਰ ਰਹੇ ਹਾਂ। ਆਤਮਨਿਰਭਰ ਭਾਰਤ ਯੋਜਨਾ ਦੇ ਤਹਿਤ ਅਸੀਂ ਅੱਗੇ ਵਧ ਰਹੇ ਹਾਂ।