ਅਦਾਲਤ ’ਚ ਹੋਈ ਘਟਨਾ ਨਾਲ ਪੈ ਗਿਆ ਚੀਕ-ਚਿਹਾੜਾ, ਬਜ਼ੁਰਗ ਔਰਤ ਦੀ ਮੌਤ

Jalandhar News

ਜਲੰਧਰ। ਜਲੰਧਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਕੋਰਟ ਕੰਪਲੈਕਸ ’ਚ ਆਪਣੇ ਪੋਤੇ ਦੀ ਤਰੀਕ ’ਤੇ ਆਈ ਬਜ਼ੁਰਗ ਔਰਤ ਦੀ ਦੂਜੀ ਮੰਜਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਦਰਅਸਲ ਔਰਤ ਨੇ ਇੱਕ ਦਰਵਾਜ਼ੇ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਲਿਆ, ਜਿਸ ਨੂੰ ਖੋਲ੍ਹਣ ’ਤੇ ਉਹ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਔਰਤ ਹੇਠਾਂ ਡਿੱਗੀ ਉਹ ਜਗ੍ਹਾ ਬਾਥਰੂਮ ਬਣਾਉਣ ਲਈ ਛੱਡੀ ਗਈ ਸੀ ਤੇ ਦਰਵਾਜ਼ਾ ਲਾ ਕੇ ਉਸ ਨੂੰ ਲੌਕ ਨਹੀਂ ਕੀਤਾ ਗਿਆ ਸੀ। ਜਿਵੇਂ ਹੀ ਔਰਤ ਨੇ ਉਕਤ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੇਠਾਂ ਆ ਡਿੱਗੀ। (Jalandhar News)

ਮ੍ਰਿਤਕਾ ਦੀ ਪਛਾਣ ਕਾਂਤਾ ਦੇਵੀ (76) ਨਿਵਾਸੀ ਜਲੰਧਰ ਕੈਂਟ ਵਜੋਂ ਹੋਈ ਹੈ। ਪੁਲਿਸ ਦੀ ਮੰਨੀਏ ਤਾਂ ਕਾਂਤਾ ਦੇਵੀ ਆਪਣੇ ਪੋਤੇ ਮੰਥਨ ਦੀ ਪੇਸ਼ੀ ’ਤੇ ਕੋਰਟ ਕੰਪਲੈਕਸ ਵਿੱਚ ਉਸ ਨੂੰ ਮਿਲਣ ਆਈ ਸੀ। ਮੰਥਨ ਖਿਲਾਫ਼ ਦੀਵਾਲੀ ਮੌਕੇ ਇੱਕ ਕਤਲ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਹ ਜੇਲ੍ਹ ਵਿੱਚ ਬੰਦ ਹੈ। ਔਰਤ ਕੋਰਟ ਕੰਪਲੈਕਸ ਦੀ ਦੂਜੀ ਮੰਜਲ ’ਤੇ ਸੀ, ਜੋ ਬਾਥਰੂਮ ਦੇ ਨਿਰਮਾਣ ਲਈ ਖਾਲੀ ਛੱਡੀ ਜਗ੍ਹਾ ’ਤੇ ਪਹੁੰਚ ਗਈ ਤੇ ਉੱਥੋਂ ਹੇਠਾਂ ਡਿੱਗ ਗਈ। ਦੂਜੀ ਮੰਜਲ ਤੋਂ ਹੇਠਾਂ ਡਿੱਗਣ ਕਾਰਨ ਖੂਨ ਵਿੱਚ ਲਥਪਥ ਔਰਤ ਨੂੰ ਦੇਖ ਕੇ ਕੋਰਟ ਕੰਪਲੈਕਸ ਵਿੱਚ ਹਫੜਾ ਦਫ਼ੜੀ ਮੱਚ ਗਈ। (Jalandhar News)

Also Read : ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨ ਲਾਈਨਾਂ ’ਤੇ ਡਟੇ, ਰੇਲ ਗੱਡੀਆਂ ਦਾ ਕੀਤਾ ਚੱਕਾ ਜਾਮ

ਸੂਚਨਾ ਮਿਲਦੇ ਹੀ ਮਾਣਯੋਗ ਸੀਜੇਐੱਮ ਗੁਰਪ੍ਰੀਤ ਕੌਰ ਮੌਕੇ ’ਤੇ ਪੁੱਜੇ ਜਿਨ੍ਹਾਂ ਤੁਰੰਤ ਔਰਤ ਨੂੰ ਹਸਪਤਾਲ ਭੇਜਿਆ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੂੰ ਬਜ਼ੁਰਗ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਵੀ ਸੂਚਨੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।

LEAVE A REPLY

Please enter your comment!
Please enter your name here