Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ

Sach Kahoon Punjabi Desk Picture
Published On

ਰੂਹਾਨੀਅਤ: ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint dr MSG) ਫ਼ਰਮਾਉਦੇ ਹਨ ਕਿ ਮਨੁੱਖੀ ਸਰੀਰ ’ਚ ਅੱਲ੍ਹਾ, ਮਾਲਕ ਦਾ ਨਾਮ ਜਪਿਆ ਜਾਵੇ ਤਾਂ ਇਹ ਬਹੁਕੀਮਤੀ ਬਣ ਸਕਦਾ ਹੈ ਅਤੇ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਪਰ ਇਸ ਲਈ ਸਿਮਰਨ ਕਰਨਾ ਪਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਆਪਣੇ ਸਰੀਰ ਦੀ ਤਾਕਤ ਲਈ ਬਹੁਤ ਕੁਝ ਖਾਂਦਾ ਹੈ ਪਰ ਜਿਸ ਦੀ ਵਜ੍ਹਾ ਨਾਲ ਸਰੀਰ ਤੰਦਰੁਸਤ ਹੈ, ਆਤਮਾ ਨੂੰ ਸੁਖ-ਸ਼ਾਂਤੀ ਮਿਲਦੀ ਹੈ ਉਹ ਤਰੀਕਾ ਕੋਈ-ਕੋਈ ਹੀ ਅਪਣਾਉਦਾ ਹੈ। ਉਹ ਤਰੀਕਾ (ਮਾਲਕ ਦਾ ਨਾਮ) ਤੁਸੀਂ ਕਦੇ ਵੀ, ਕਿਤੇ ਵੀ ਅਪਣਾ ਸਕਦੇ ਹੋ। ਜਿਵੇਂ ਤੁਸੀਂ ਪੈਦਲ ਜਾ ਰਹੇ ਹੋ, ਪੈਰਾਂ ਨਾਲ ਚਲਦੇ ਜਾਓ, ਅੱਖਾਂ ਨਾਲ ਵੇਖਦੇ ਜਾਓ ਅਤੇ ਜ਼ੁਬਾਨ ਅਤੇ ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ।

ਤੁਸੀਂ ਜਿੱਥੇ ਜਾਣਾ ਚਾਹੋਗੇ ਉਥੇ ਵੀ ਪਹੁੰਚ ਜਾਓਗੇ ਅਤੇ ਮਾਲਕ ਦੀ ਭਗਤੀ ਵੀ ਹੋ ਰਹੀ ਹੈ। ਕੰਮ-ਧੰਦਾ ਕੁਝ ਵੀ ਨਹੀਂ ਛੱਡਣਾ, ਸਗੋਂ ਕੰਮ-ਧੰਦਾ ਕਰਦੇ, ਲੇਟਕੇ, ਖਾਂਦੇ-ਪੀਂਦੇ, ਸੌਂਦੇ-ਜਾਗਦੇ ਤੁਸੀਂ ਜ਼ੁਬਾਨ ਅਤੇ ਖਿਆਲਾਂ ਨਾਲ ਮਾਲਕ ਦਾ ਨਾਮ ਜਪ ਸਕਦੇ ਹੋ। ਜੇਕਰ ਤੁਹਾਡੇ ਦਿਲੋ-ਦਿਮਾਗ ’ਚ ਮਾਲਕ ਦੀ ਤਾਰ ਜੁੜ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਸਹਾਰੇ ਦੀ ਜ਼ਰੂਰਤ ਨਹੀਂ ਪਵੇਗੀ। (Saint dr MSG)

ਮਾਲਕ ਪ੍ਰਤੀ ਅਜਿਹਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਸੱਚਾ ਸੁੱਖ ਮਿਲਦਾ ਹੈ, ਉਸ ਦੀ ਆਤਮਾ ਆਵਾਗਮਨ ਤੋਂ ਆਜ਼ਾਦ ਹੋ ਜਾਂਦੀ ਹੈ ਅਤੇ ਮਾਲਕ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣ ਜਾਂਦੀ ਹੈ। ਜੋ ਲੋਕ ਸੇਵਾ-ਸਿਮਰਨ ਨੂੰ ਗਹਿਣੇ ਬਣਾ ਲੈਂਦੇ ਹਨ, ਅਮਲ ਕਰਦੇ ਹਨ, ਮਾਲਕ ਉਨ੍ਹਾਂ ’ਤੇ ਆਪਣੀ ਦਇਆ-ਮਿਹਰ, ਰਹਿਮਤ ਜ਼ਰੂਰ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts