ਅਸਟਰੇਲੀਆ ਖਿਲਾਫ ਭਾਰਤੀ ਟੀਮ ’ਚ ਹੋ ਸਕਦਾ ਹੈ ਇਹ ਬਦਲਾਅ, ਵੇਖੋ ਪਲੇਇੰਗ ਇਲੈਵਨ

World Cup Final

ਅਸ਼ਵਿਨ ਨੂੰ ਦਿੱਤਾ ਜਾ ਸਕਦਾ ਹੈ ਮੌਕਾ

  • ਮੁਹੰਮਦ ਸਿਰਾਜ ਨੂੰ ਬੈਠਣਾ ਪੈ ਸਕਦਾ ਹੈ ਬਾਹਰ

ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਲਕੇ ਭਾਵ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤੀ ਟੀਮ ਅਸਟਰੇਲੀਆ ਨੂੰ ਧੂੜ ਚਟਾਉਣ ਲਈ ਤਿਆਰ ਹੈ। ਫਾਈਨਲ ਮੁਕਾਬਲੇ ’ਚ ਕਈ ਸਮੀਕਰਨ ਵੀ ਭਾਰਤ ਦੇ ਪੱਖ ’ਚ ਹਨ, ਭਾਰਤੀ ਟੀਮ ਦੀ ਮੌਜ਼ੂਦਾ ਸਥਿਤੀ ਨੂੰ ਵੇਖਦੇ ਹੋਏ ਖਿਤਾਬ ਦਾ ਪੂਰਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਭਾਰਤੀ ਟੀਮ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਫਾਈਨਲ ’ਚ ਪਹੁੰਚੀ ਹੈ। (World Cup Final)

World Cup Final

ਹਾਲਾਂਕਿ ਰੋਹਿਤ ਸ਼ਰਮਾ ਟੀਮ ’ਚ ਇੱਕ ਬਦਲਾਅ ਕਰ ਸਕਦੇ ਹਨ, ਜਿਸ ਦੇ ਸੰਕੇਤ ਸ਼ੁੱਕਰਵਾਰ ਨੂੰ ਭਾਰਤੀ ਟੀਮ ਦੇ ਅਭਿਆਸ ਤੋਂ ਮਿਲੇ ਹਨ। ਭਾਰਤੀ ਟੀਮ ਨੇ ਕੱਲ੍ਹ ਨਰਿੰਦਰ ਮੋਦੀ ਸਟੇਡੀਅਮ ’ਚ ਪੂਰਾ ਅਭਿਆਸ ਕੀਤਾ, ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਸਲਿੱਪ ’ਤੇ ਕੈਚ ਦਾ ਕਾਫੀ ਅਭਿਆਸ ਕੀਤਾ, ਇਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪਿੱਚ ਸਪਿਨਰਾਂ ਨੂੰ ਮੱਦਦ ਦੇ ਸਕਦੀ ਹੈ, ਕਿਉਂਕਿ ਆਫ ਸਪਿਨਰ ਆਰ ਅਸ਼ਵਿਨ ਨੇ ਵੀ ਕੱਲ੍ਹ ਗੇਂਦਬਾਜ਼ੀ ਦਾ ਕਾਫੀ ਅਭਿਆਸ ਕੀਤਾ। (World Cup Final)

ਤਿੰਨ ਸਪਿਨਰਾਂ ਨਾਲ ਉੱਤਰ ਸਕਦੀ ਹੈ ਭਾਰਤੀ ਟੀਮ | World Cup Final

ਕਪਤਾਨ ਰੋਹਿਤ ਸ਼ਰਮਾ ਦੀ ਸਲਿੱਪ ’ਤੇ ਕੈਚ ਦੀ ਫੀਲਡਿੰਗ ਅਤੇ ਅਸ਼ਵਿਨ ਦੇ ਗੇਂਦਬਾਜ਼ੀ ਦੇ ਅਭਿਆਸ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਭਾਰਤੀ ਟੀਮ ਤਿੰਨ ਸਪਿਨਰਾਂ ਨਾਲ ਉੱਤਰ ਸਕਦੀ ਹੈ। ਜੇਕਰ ਪਲੇਇੰਗ ਇਲੈਵਨ ਨੂੰ ਅਸ਼ਵਿਨ ਨੂੰ ਜਗ੍ਹਾ ਮਿਲਦੀ ਹੈ ਤਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਟੀਮ ’ਚ ਕੋਈ ਬਦਲਾਅ ਨਹੀਂ ਹੈ। (World Cup Final)

ਅਸ਼ਵਿਨ ਨੂੰ ਖਿਡਾਉਣ ਦੇ ਹਨ ਕਈ ਕਾਰਨ | World Cup Final

ਫਾਈਨਲ ’ਚ ਅਸ਼ਵਿਨ ਨੂੰ ਖਿਡਾਉਣ ਦੇ ਕਈ ਕਾਰਨ ਹਨ, ਕਿਉਂਕਿ ਆਰ ਅਸ਼ਵਿਨ ਦਾ ਅਸਟਰੇਲੀਆ ਖਿਲਾਫ ਪੱਲਾ ਭਾਰੀ ਰਿਹਾ ਹੈ। ਇਸ ਤੋਂ ਇਲਾਵਾ ਉਹ ਅਸਟਰੇਲੀਆ ਦੇ ਡੇਵਿਡ ਵਾਰਨਰ ਖਿਲਾਫ ਵੀ ਬਹੁਤ ਅਸਰਦਾਰ ਰਹੇ ਹਨ, ਇਸ ਤੋਂ ਇਲਾਵਾ ਅਸਟਰੇਲੀਆ ਦੇ ਦੋਵੇਂ ਬੱਲੇਬਾਜ਼ ਖੱਬੇਪੱਖੀ ਹਨ। ਇਹ ਵੀ ਇੱਕ ਵਜ੍ਹਾ ਹੈ ਕਿ ਭਾਰਤੀ ਟੀਮ ’ਚ ਆਫ ਸਪਿਨਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਪਲੇਇੰਗ ਇਲੈਵਨ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜ਼ਾ, ਮੁਹੰਮਦ ਸਿਰਾਜ/ਆਰ ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ। (World Cup Final)

ਇਹ ਵੀ ਪੜ੍ਹੋ : ਭਾਰਤ-ਆਸਟਰੇਲੀਆ ਦੇ World cup final ਮੈਚ ਦੌਰਾਨ ਲੱਗੀਆਂ ਪਾਬੰਦੀਆਂ, ਪੜ੍ਹੋ ਤੇ ਜਾਣੋ