ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਦੇ ਇਲਾਹੀ ਬਚਨ

shah-mastana ji

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ (Shah Mastana Ji) ਦੇ ਇਲਾਹੀ ਬਚਨ

(ਇੱਕ ਸ਼ਾਮ ਬੇਪਰਵਾਸੀ ਉਸ ਸਮੇਂ ਫ਼ਰਮਾਏ ਗਏ ਇਲਾਹੀ ਬਚਨ) ਬੱਲੇ! ਬੱਲੇ!! ਇਹ ਸਮਝ ਰਹੇ ਨੇ ਕਿ ਅਸੀਂ ਆਪਣੇ ਘਰ ਜਾ ਰਹੇ ਹਾਂ ਇਨ੍ਹਾਂ ਨੂੰ ਪਤਾ ਨਹੀਂ ਕਿ ਆਪਣਾ ਘਰ ਕਿੱਥੇ ਹੈ ਇੱਥੇ ਤਾਂ ਸਭ ਦਾ ਪਰਾਇਆ ਘਰ ਹੈ । ਇਸ ਦੁੱਖ ਦਾ ਤਾਂ ਮਸਤਾਨੇ (Shah Mastana Ji) ਨੂੰ ਹੀ ਪਤਾ ਹੈ ਅੰਨ੍ਹਾ ਆਦਮੀ ਖੱਡੇ ’ਚ ਡਿੱਗੇ ਤਾਂ ਸੁਜਾਖ਼ੇ (ਅੱਖਾਂ ਵਾਲਾ) ਨੂੰ ਦੁੱਖ ਹੁੰਦਾ ਹੈ। ਇੱਥੇ ਸਾਰੀ ਉਮਰ ਬਨਾ ਕਰ ਬੈਠੇ ਹਨ ਕਾਲ ਮੌਤ ਆਵੇਗਾ ਤਾਂ ਬੋਲੇਗਾ- ਨਿੱਕਲ ਮਕਾਨ ਤੋਂ ਬਾਹਰ, ਤੇਰੇ ਬਾਪ ਦਾ ਹੈ ਇਹ ਕਿਸ ਦਾ ਮਕਾਨ ਹੈ? ਧੰਨ-ਦੌਲਤ, ਬਾਲ-ਬੱਚੇ, ਮੱਝਾਂ-ਗਾਂਵਾਂ ਕਿਸ ਦੀਆਂ ਹਨ? ਹੁਣ ਮੌਤ ਦੇ ਸਮੇਂ ਬੋਲਦਾ ਹੈ ਪਹਿਲਾਂ ਬੋਲਦਾ ਤਕਲੀਫ਼ ਕਿਉਂ ਹੁੰਦੀ? ਤਾਂ ਚਾਹੀਦਾ ‘ਮੈਂ’ ਨੂੰ ਅੰਦਰੋਂ ਕੱਢਦਾ ਜਾਏ, ‘ਤੂੰ-ਤੂੰ’ ਕਰਦਾ ਜਾਏ।

ਲੁਧਿਆਣਾ ਰੇਲਵੇ ਸਟੇਸ਼ਨ, ਰਾਤ ਦੇ ਸਮੇਂ ਰੇਲ ਦੇ ਡੱਬੇ ’ਚ ਆਪ ਜੀ ਸੇਵਾਦਾਰਾਂ ਨਾਲ ਸਵਾਰ ਸਨ ਇੱਕ ਚਾਹ ਵੇਚਣ ਵਾਲੇ ਨੇ ਖਿੜਕੀ ਵਿੱਚੋਂ ਅਵਾਜ ਮਾਰੀ, ਚਾਹ, ਗਰਮ ਚਾਹ ਆਪ ਜੀ ਨੇ ਲੰਮਾ ਸਾਹ ਲੈਂਦੇ ਹੋਏ ਫ਼ਰਮਾਇਆ, ‘‘ਦੇਖ ਵਰੀ, ਯਹ ਚਾਹ ਬੇਚਨੇ ਕੇ ਲਿਏ ਤੋ ਜਾਗਤਾ ਹੈ ਪ੍ਰਮੇਸ਼ਰ ਕੀ ਭਜਨ ਬੰਦਗੀ ਕਰਨੇ ਕੇ ਵਾਸਤੇ ਮਨ ਜਾਗਨੇ ਨਹੀਂ ਦੇਤਾ।’’

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਦੇ ਇਲਾਹੀ ਬਚਨ

ਜੇ ਕੋਈ ਨਾਮ ਦਾ ਸਿਮਰਨ ਮਰਿਯਾਦਾ ਅਨੁਸਾਰ ਕਰੇ ਤਾਂ ਅੰਦਰ ਦੀ ਚੜ੍ਹਾਈ ਜਲਦੀ ਹੁੰਦੀ ਹੈ ਪਰ ਸ਼ਰਤ ਇਹ ਹੈ ਕਿ ਅਭਿਆਸੀ ਦੇ ਦਿਲ ’ਚ ਕਿਸੇ ਪ੍ਰਤੀ ਨਿੰਦਿਆ ਦਾ ਭਾਵ ਨਾ ਆਵੇ। ਬਹੁਤ ਸਾਰੇ ਸਤਿਸੰਗੀ ਮਾਲਿਕ ਦੇ ਦਰਸ਼ਨਾਂ ਤੋਂ ਵਾਂਝੇ ਇਸ ਲਈ ਰਹਿ ਜਾਂਦੇ ਹਨ ਕਿ ਆਪਣੇ ਦਿਲ ’ਚ ਨਿੰਦਿਆ ਦਾ ਭਾਵ ਰੱਖ ਕੇ ਦੂਜਿਆਂ ਦੀਆਂ ਚੁਗਲੀਆਂ ਕਰਦੇ ਹਨ। ਜੇਕਰ ਉਹ ਅਜਿਹਾ ਨਾ ਕਰਨ ਅਤੇ ਪੂਰੇ ਸਤਿਗੁਰੂ ਦਾ ਦਿਲੋਂ ਸਿਮਰਨ ਕਰਨ ਤਾਂ ਪੂਰੇ ਸਰੀਰ ’ਚ ਸਮਾਈ ਹੋਈ ਰੂਹ ਦਸਵੇਂ ਦੁਆਰ ਤੱਕ ਪਹੁੰਚ ਜਾਂਦੀ ਹੈ ਉਸ ਰੂਹ ਨੂੰ ਤਾਰਾ ਮੰਡਲ, ਚੰਦ ਅਤੇ ਸੂਰਜ ਦਿਸਣ ਲੱਗਦੇ ਹਨ ਰੂਹ ਜਦੋਂ ਇਸ ਮੰਡਲ ਨੂੰ ਪਾਰ ਕਰ ਲੈਂਦੀ ਹੈ ਤਾਂ ਅੱਗੇ ਉਸ ਨੂੰ ਗੁਰੂ ਦੇ ਪਵਿੱਤਰ ਨੂਰੀ ਸਵਰੂਪ ਦੇ ਦਰਸ਼ਨ ਹੁੰਦੇ ਹਨ ਜੋ ਰੂਹ ਨੂੰ ਮਾਲਿਕ ਦੀ ਦਰਗਾਹ ਤੱਕ ਲੈ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ