ਏਟੀਐਮ ਚੋਰੀ ਕਰਕੇ ਡੇਢ ਲੱਖ ਰੁਪਏ ਉਡਾਉਣ ਵਾਲਾ ਕਾਬੂ, ਇੱਕ ਫਰਾਰ਼

ATM

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਏਟੀਐਮ ATM ਚੋਰੀ ਕਰਕੇ ਕਰੀਬ ਡੇਢ ਲੱਖ ਰੁਪਏ ਉਡਾਉਣ ਵਾਲੇ ਇੱਕ ਨੂੰ ਕਾਬੂ ਕੀਤਾ ਹੈ, ਜਦੋਂਕਿ ਉਸਦਾ ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਦੱਸਆ ਕਿ ਪੀੜਤ ਹੀਮ ਬਹਾਦੁਰ ਵਾਸੀ ਬੇਹੜਾ ਨੇ ਦੱਸਿਆ ਕਿ ਉਹ ਜੀ ਸਨ ਇੰਡੀਆ ਫੈਕਟਰੀ ’ਚ ਕੰਮ ਕਰਦਾ ਹੈ ਜਿੱਥੇ ਉਸ ਨਾਲ ਬਤੌਰ ਸੁਪਰਵਾਇਜ਼ਰ ਗੁਰਪ੍ਰੀਤ ਸਿੰਘ ਉਰਫ਼ ਰੂਬਲ ਵਾਸੀ ਟਿੱਬਾ ਕਲੋਨੀ ਮੁੰਡੀਆਂ ਖੁਰਦ ਕਰਦਾ ਹੈ। ਇਸ ਦੇ ਨਾਲ ਹੀ ਮੁਲਾਇਮ ਸਿੰਘ ਵਾਸੀ ਉਤਰ ਪ੍ਰਦੇਸ਼ ਵੀ ਉਨਾਂ ਨਾਲ ਕੰਮ ਕਰਦਾ ਹੈ। ਹੀਮ ਬਹਾਦੁਰ ਮੁਤਾਬਕ ਲੰਘੀ ਰਾਤ ਕਰੀਬ 8 ਵਜੇ ਉਕਤ ਦੋਵੇਂ ਉਸਦੇ ਕਮਰੇ ’ਚ ਆਏ, ਜਿੱਥੋਂ ਉਨਾਂ ਨੇ ਮੌਕਾ ਦੇਖਦਿਆਂ ਇੱਕ ਬਕਸੇ ’ਚ ਪਿਆ ਉਸਦਾ ਏਟੀਐਮ ਕਾਰਡ ਚੋਰੀ ਕਰ ਲਿਆ।

ਇਸ ਗੱਲਾਂ ਦਾ ਉਸ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਦੇ ਖਾਤੇ ਵਿੱਚੋਂ ਤਕਰੀਬਨ ਡੇਢ ਲੱਖ ਰੁਪਏ ਕੱਟ ਜਾਣ ਦਾ ਮੈਸਜ ਆਇਆ। ਜਿਉਂ ਹੀ ਉਸਨੇ ਆਪਣਾ ਬਕਸਾ ਚੈੱਕ ਕੀਤਾ ਤਾਂ ਉਸਦਾ ਏਟੀਐਮ ATM ਕਾਰਡ ਉੱਥੇ ਨਹੀਂ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਹੀਮ ਬਹਾਦੁਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਏਟੀਐਮ ਕਮਰੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਗਈ। ਜਿਸ ’ਚ ਉਕਤ ਗੁਰਪ੍ਰੀਤ ਸਿੰਘ ਉਰਫ਼ ਰੂਬਲ ਅਤੇ ਉਸਦਾ ਸਾਥੀ ਇੱਕ ਏਟੀਐਮ ਰਾਹੀਂ ਪੈਸੇ ਇੱਧਰ ਉੱਧਰ ਕਰ ਰਹੇ ਹਨ। ਉਨਾਂ ਕਿਹਾ ਕਿ ਉਕਤ ਮਾਮਲੇ ’ਚ ਗੁਰਪ੍ਰੀਤ ਸਿੰਘ ਉਰਫ਼ ਰੂਬਲ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਉਸਦਾ ਸਾਥੀ ਮੁਲਾਇਮ ਸਿੰਘ ਹਾਲੇ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ, ਜਿਸ ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ