ਜਿੱਤ ਸਾਡੇ ਲਈ ਇਮਤਿਹਾਨ ਸੀ : ਅਸ਼ਵਿਨ

Victory, was, a, test, for, us : Ashwin

ਨਵੀਂ ਦਿੱਲੀ (ਏਜੰਸੀ)। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਵਿਰੁੱਧ ਜਿੱਤ ਤੋਂ ਬਾਅਦ ਕਿਹਾ ਕਿ ਇਸ ਮੈਚ ਵਿੱਚ ਸਾਨੂੰ ਮਿਲੀ ਜਿੱਤ ਸਾਡਾ ਇਮਤਿਹਾਨ ਸੀ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਪੰਜਾਬ ਨੇ ਰਾਜਸਥਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। (Ashwin)

ਅਸ਼ਵਿਨ ਨੇ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਚੰਗਾ ਨਹੀਂ ਖੇਡ ਰਹੇ ਸੀ ਪਿਛਲੇ ਦੋ ਹਫ਼ਤਿਆਂ ਤੋਂ ਅਸੀਂ ਇੱਕ ਵੀ ਅੰਕ ਨਹੀਂ ਲਿਆ ਸੀ । ਅਜਿਹੇ ‘ਚ ਅਸੀਂ ਨਿਰਾਸ਼ ਸੀ ਸ਼ੁਕਰ ਹੈ ਕਿ ਸਾਡੇ ਕੋਲ ਹੁਣ ਅੰਕ ਹੈ ਇਹ ਜਿੱਤ ਸਾਡੇ ਲਈ ਇਮਤਿਹਾਨ ਸੀ ਅਸ਼ਵਿਨ ਨੇ ਕਿਹਾ ਕਿ ਸਾਨੂੰ ਜ਼ਿਆਦਾਤਰ ਮੈਚਾਂ ‘ਚ ਜਿੱਤ ਸਾਡੇ ਗੇਂਦਬਾਜ਼ਾਂ ਕਾਰਨ ਮਿਲੀ ਹੈ ਅਤੇ ਹੁਣ ਸਾਡੇ ਬੱਲੇਬਾਜ਼ਾਂ ‘ਚੋਂ ਇੱਕ ਨੇ ਆਖ਼ਰ ਤੱਕ ਪਾਰੀ ਨੂੰ ਸੰਭਾਲਿਆ ਅਤੇ ਇਸ ਤੋਂ ਮੈਂ ਕਾਫ਼ੀ ਖੁਸ਼ ਹਾਂ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਾਡੇ ਆਦਤਰ ਭਾਰਤੀ ਬੱਲੇਬਾਜ਼ਾਂ ਕੋਲ ਜ਼ਿਆਦਾ ਤਜ਼ਰਬਾ ਨਹੀਂ ਹੈ ਪਰ ਉਹ ਬਿਹਤਰ ਹੋ ਰਹੇ ਹਨ। (Ashwin)

ਐਤਵਾਰ ਨੂੰ ਕਿੰਗਜ਼ ਪੰਜਾਬ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੁਪਰ ਸੰਡੇ ਮਨਾਇਆ ਪੰਜਾਬ ਦੇ ਗੇਂਦਬਾਜ਼ ਮੁਜੀਬ ਉਰ ਰਹਿਮਾਨ ਨੇ 4 ਓਵਰਾਂ ‘ਚ 27 ਦੌੜਾਂ ਦੇ ਕੇ ਤਿੰਨ ਅਹਿਮ ਵਿਕਟਾਂ ਹਾਸਲ ਕੀਤੀਆਂ ਹਾਲਾਂਕਿ ਪੰਜਾਬ ਦੀ ਉਮੀਦ ਕ੍ਰਿਸ ਗੇਲ (8) ਫੇਲ ਹੋ ਗਏ, ਪਰ ਲੋਕੇਸ਼ ਰਾਹੁਲ ਨੇ ਸ਼ੁਰੂ ਤੋਂ ਆਖ਼ਰ ਤੱਕ ਕ੍ਰੀਜ਼ ‘ਤੇ ਡਟੇ ਰਹਿ ਕੇ 54 ਗੇਂਦਾਂ ‘ਤੇ 84 ਦੌੜਾਂ ਦੀ ਜੁਝਾਰੂ ਪਾਰੀ ਖੇਡ ਕੇ ਪੰਜਾਬ ਨੂੰ ਅੱਠ ਗੇਂਦਾਂ ਰਹਿੰਦਿਆਂ ਜਿੱਤ ਦਿਵਾਈ ਰਾਜਸਥਾਨ ਤੋਂ 152 ਦੌੜਾਂ ਦੇ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਸ਼ੁਰੂਆਤ ਰਾਜਸਥਾਨ ਵਾਂਗ ਹੀ ਖ਼ਰਾਬ ਰਹੀ ਅਤੇ ਟੀਮ ਨੇ 29 ਦੌੜਾਂ ਤੱਕ ਗੇਲ ਸਮੇਤ ਦੋ ਵਿਕਟਾਂ ਗੁਆ ਦਿੱਤੀਆਂ ਸਨ ਪਰ ਰਾਹੁਲ ਨੇ ਇੱਕ ਪਾਸਾ ਸੰਭਾਲਦਿਆਂ ਇਸ ਸੈਸ਼ਨ ‘ਚ ਤੀਸਰਾ ਅਰਧ ਸੈਂਕੜਾ ਪੂਰਾ ਕੀਤਾ ਅਤੇ 19ਵੇਂ ਓਵਰ ‘ਚ ਮੈਚ ਸਮਾਪਤ ਕਰ ਦਿੱਤਾ। (Ashwin)