ਬਟੂਆ

ਬਟੂਆ

ਇੱਕ ਦਿਨ ਚਿੰਪੂ ਖਰਗੋਸ਼ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ, ਉਸ ਦੇ ਨਾਲ ਉਸ ਦੇ ਦੋਸਤ ਰਾਣੂ ਬਾਂਦਰ ਤੇ ਸੋਨੂੰ ਭਾਲੂ ਵੀ ਸਾਈਕਲ ’ਤੇ ਸਨ। ਫਿਰ ਚਿੰਪੂ ਦੀ ਸਾਈਕਲ ਚੈਨ ਉੱਤਰ ਗਈ। ‘‘ਅਰੇ, ਰੁਕੋ-ਰੁਕੋ, ਮੈਨੂੰ ਸਾਈਕਲ ਦੀ ਚੈਨ ਚੜ੍ਹਾਉਣ ਦਿਓ!’’ ਇਹ ਕਹਿ ਕੇ ਉਹ ਸਾਈਕਲ ਤੋਂ ਹੇਠਾਂ ਉੱਤਰ ਕੇ ਚੈਨ ਚੜ੍ਹਾਉਣ ਲੱਗਾ। ‘‘ਯਾਰ ਚਿੰਪੂ, ਤੂੰ ਇਹ ਖਟਾਰਾ ਸਾਈਕਲ ਕਦੋਂ ਤੱਕ ਚਲਾਵੇਂਗਾ? ਤੁਸੀਂ ਨਵਾਂ ਸਾਈਕਲ ਕਿਉਂ ਨਹੀਂ ਖਰੀਦਦੇ?’’ ਰਾਣੂ ਬਾਂਦਰ ਨੇ ਉਸ ਦੀ ਸਾਈਕਲ ਵੱਲ ਇਸ਼ਾਰਾ ਕਰਦਿਆਂ ਕਿਹਾ

‘‘ਰਾਣੂ ਠੀਕ ਕਹਿੰਦਾ ਹੈ’’, ਸੋਨੂੰ ਭਾਲੂ ਰਾਣੂ ਦੀ ਗੱਲ ਦਾ ਸਮੱਰਥਨ ਕਰਦਾ ਹੋਇਆ ਕਹਿੰਦਾ ਹੈ, ‘‘ਤੂੰ ਜਲਦੀ ਨਵੀਂ ਸਾਈਕਲ ਖਰੀਦ ਨਹੀਂ ਤਾਂ ਅਸੀਂ ਤੇਰੇ ਨਾਲ ਸਾਈਕਲ ’ਤੇ ਕਿਤੇ ਨਹੀਂ ਜਾਵਾਂਗੇ ਰਸਤੇ ’ਚ 10 ਵਾਰ ਤੇਰੇ ਸਾਈਕਲ ਦੀ ਚੈਨ ਉੱਤਰ ਜਾਏਗੀ ਤਾਂ ਕੀ ਅਸੀਂ ਵਾਰ-ਵਾਰ ਰੁਕ ਕੇ ਤੇਰਾ ਇੰਤਜਾਰ ਕਰਾਂਗੇ?’’ ਚਿੰਪੂ ਸਾਈਕਲ ਦੀ ਚੈਨ ਚੜ੍ਹਾਉਣ ਤੋਂ ਬਾਅਦ ਹੱਥ ਪੂੰਝਦਾ  ਹੋਇਆ ਬੋਲਿਆ, ‘‘ਯਾਰ ਤੁਸੀਂ ਲੋਕ ਚੰਗੀ-ਭਲੀ ਸਾਈਕਲ ਨੂੰ ਖਟਾਰਾ ਕਿਉਂ ਦੱਸ ਰਹੇ ਹੋ ਹਾਂ, ਇਸ ਦੀ ਚੈਨ ਬਹੁਤ ਪੁਰਾਣੀ ਹੋ ਚੁੱਕੀ ਹੈ ਚੈਨ ਨਵੀਂ ਖਰੀਦ ਕੇ ਅੱਜ ਲਵਾਊਂਗਾ ਚੈਨ ਲਈ ਪਿਤਾ ਜੀ ਤੋਂ ਪੈਸੇ ਅੱਜ ਮੈਂ ਲੈ ਲਏ ਹਨ’’

ਤਿੰਨੋ ਫਿਰ ਆਪਣੀਆਂ-ਆਪਣੀਆਂ ਸਾਈਕਲਾਂ ’ਤੇ ਚੜ੍ਹ ਕੇ ਜਲਦੀ-ਜਲਦੀ ਸਕੂਲ ਵੱਲ ਚੱਲ ਪਏ। ਅਜੇ ਉਹ ਕੁਝ ਦੂਰ ਹੀ ਗਏ ਹੋਣਗੇ ਕਿ ਉਨ੍ਹਾਂ ਨੂੰ ਸੜਕ ਦੇ ਵਿਚਕਾਰ ਇੱਕ ਮੋਟੀ ਲੱਕੜ ਪਈ ਦਿਖਾਈ ਦਿੱਤੀ।
ਸੜਕ ਦੇ ਦੋਵੇਂ ਪਾਸੇ ਡੂੰਘੇ ਟੋਏ ਪੈ ਗਏ। ਸਾਈਕਲ ਨੂੰ ਉੁਥੋਂ ਕੱਢਣਾ ਮੁਸ਼ਕਲ ਸੀ, ਇਸ ਲਈ ਤਿੰਨੇ ਦੋਸਤ ਸਾਈਕਲ ਤੋਂ ਹੇਠਾਂ ਉੱਤਰ ਗਏ ਤੇ ਉਸ ਲੱਕੜ ਨੂੰ ਇੱਕ ਪਾਸੇ ਹਟਾਉਣਾ ਸ਼ੁਰੂ ਕਰ ਦਿੱਤਾ।

ਤਾਂ ਫਿਰ ਲੁਟੇਰਾ ਰੰਗਾ ਗਿੱਦੜ ਆਇਆ। ਉਸ ਦੇ ਹੱਥ ਵਿੱਚ ਇੱਕ ਵੱਡਾ ਚਾਕੂ ਸੀ। ਤਿੰਨਾਂ ਨੂੰ ਲੱਕੜ ਹਟਾਉਂਦੇ ਦੇਖ ਕੇ ਹੱਸਦਿਆਂ ਕਹਿਦਾ, ‘‘ਲਾਓ, ਜਿੰਨੀ ਮਰਜੀ ਜਾਨ ਲਾ ਲਓ। ਇਹ ਮੋਟੀ ਲੱਕੜ ਤੁਹਾਡੇ ਤੋਂ ਪਾਸੇ ਨਹੀਂ ਹੋਵੇਗੀ।’’ ਜਦੋਂ ਤਿੰਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ, ‘‘ਓਏ! ਇਹ ਰੰਗਾ ਹੈ’’ ਤਿੰਨੋਂ ਉਸ ਨੂੰ ਜਾਣਦੇ ਸਨ। ਰੰਗਾ ਅਕਸਰ ਸਕੂਲ ਜਾਣ ਵਾਲੇ ਬੱਚਿਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਖੋਹ ਲੈਂਦਾ ਸੀ।

‘‘ਤੁਹਾਨੂੰ ਲੋਕਾਂ ਨੂੰ ਰੋਕਣ ਲਈ ਹੀ ਤਾਂ ਮੈਂ ਇਸ ਲੱਕੜ ਨੂੰ ਸੜਕ ਦੇ ਵਿਚਕਾਰ ਰੱਖ ਦਿੱਤਾ ਸੀ’’ ਰੰਗਾ ਨੇ ਤਿੰਨਾਂ ਨੂੰ ਚਾਕੂ ਦਿਖਾਉਂਦੇ ਹੋਏ ਕਿਹਾ, ‘‘ਆਓ, ਜਲਦੀ ਤਿੰਨੋਂ ਆਪਣਾ-ਆਪਣਾ ਬਟੂਆ ਮੇਰੇ ਹਵਾਲੇ ਕਰੋ ਨਹੀਂ ਤਾਂ ਮੈਂ ਤੁਹਾਡੀ ਜਾਨ ਲੈ ਲਵਾਂਗਾ।’’
ਚਾਕੂ ਦੇਖ ਕੇ ਤਿੰਨਾਂ ਦੀ ਸਿੱਟੀ-ਪਿੱਟੀ ਗਾਇਬ ਹੋ ਗਈ। ਨਿਹੱਥੇ ਤਿੰਨੋਂ ਉਸ ਬਦਮਾਸ਼ ਨਾਲ ਲੜ ਵੀ ਨਹੀਂ ਸਕਦੇ ਸੀ ਅਤੇ ਨਾ ਹੀ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਸਕਦੇ ਸੀ ਕਿਉਂਕਿ ਤਿੰਨਾਂ ਦੇ ਸਾਈਕਲ ਰੰਗੇ ਦੇ ਕਬਜ਼ੇ ’ਚ ਸਨ।
ਕੁਝ ਸੋਚ ਕੇ ਚਿੰਪੂ ਨੇ ਰੰਗੇ ਨੂੰ ਕਿਹਾ, ‘‘ਦੇਖ ਸਾਡੇ ਕੋਲ ਪੈਸੇ ਨਹੀਂ ਹਨ। ਸਾਨੂੰ ਜਾਣ ਦਿਓ’’

ਇਹ ਸੁਣ ਕੇ ਰੰਗਾ ਗੁੱਸੇ ਨਾਲ ਬੋਲਿਆ, ‘‘ਮੈਂ ਇਸ ਤਰ੍ਹਾਂ ਕਿਵੇਂ ਜਾਣ ਦੇ ਸਕਦਾ ਹਾਂ। ਅੱਜ ਤੁਸੀਂ ਸਕੂਲ ਵਿੱਚ ਫੀਸ ਜਮ੍ਹਾ ਕਰਵਾਉਣੀ ਹੈ। ਤੁਹਾਨੂੰ ਘਰੋਂ ਫੀਸ ਦੇ ਪੈਸੇ ਮਿਲ ਹੋਣਗੇ। ਚੱਲੋ, ਜਲਦੀ ਆਪਣੇ ਬਟੂਏ ਕੱਢੋ।’’
ਤਿੰਨਾਂ ਨੇ ਡਰਦੇ ਮਾਰੇ ਆਪਣੇ ਬਟੂਏ ਕੱਢ ਕੇ ਰੰਗੇ ਨੂੰ ਦੇ ਦਿੱਤੇ।
ਰੰਗੇ ਨੇ ਤਿੰਨਾਂ ਦੇ ਬਟੂਏ ਖੋਲ੍ਹ ਕੇ ਦੇਖੇ। ਇਨ੍ਹਾਂ ਵਿੱਚ ਪੈਸੇ ਸਨ। ਤਿੰਨੇ ਬਟੂਏ ਜੇਬ੍ਹ ਵਿਚ ਪਾਉਂਦਿਆਂ ਰੰਗਾ ਬੋਲਿਆ, ‘‘ਤੁਸੀਂ ਲੋਕ ਬਹੁਤ ਸਮਝਦਾਰ ਬੱਚੇ ਹੋ। ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਪਿਆਰ ਕਰਦੇ ਹੋ।’’
ਇਹ ਕਹਿ ਕੇ ਉਹ ਉਥੋਂ ਜਾਣ ਲੱਗਾ ਤਾਂ ਤਿੰਨਾਂ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ, ‘‘ਅਰੇ ਭਾਈ, ਇਸ ਲੱਕੜ ਨੂੰ ਸੜਕ ਤੋਂ ਹਟਾਉਂਦੇ ਜਾਓ। ਅਸੀਂ ਸਕੂਲ ਜਾਣਾ ਹੈ।’’

ਰੰਗਾ ਨੇ ਜੋਰ ਲਾਇਆ ਤੇ ਇੱਕ ਝਟਕੇ ਵਿੱਚ ਲੱਕੜ ਨੂੰ ਉੱਥੋਂ ਇੱਕ ਪਾਸੇ ਕਰ ਦਿੱਤਾ। ਫਿਰ ਆਪਣੀ ਛਾਤੀ ਚੌੜੀ ਕਰਦੇ ਹੋਏ ਬੋਲਿਆ, ‘‘ਮੇਰੇ ਵਾਂਗ ਮਜ਼ਬੂਤ ਬਣੋ।’’
‘‘ਤੁਸੀਂ ਸਿਰਫ਼ ਤਾਕਤਵਰ ਹੀ ਨਹੀਂ, ਦਿਆਲੂ ਵੀ ਹੋ!’’ ਤਾਂ ਕੁਝ ਸੋਚ ਕੇ ਚਿੰਪੂ ਨੇ ਕਿਹਾ, ‘‘ਤੁਸੀਂ ਕਿਰਪਾ ਕਰਕੇ ਇਸ ਤਣੇ ਨੂੰ ਇੱਥੋਂ ਹਟਾ ਦਿੱਤਾ, ਨਹੀਂ ਤਾਂ ਅਸੀਂ ਸਕੂਲ ਕਿਵੇਂ ਜਾਂਦੇ?’’

ਆਪਣੀ ਦੀ ਸਿਫਤ ਸੁਣ ਕੇ ਰੰਗਾ ਖੁਸ਼ੀ ਨਾਲ ਭਰ ਗਿਆ। ਉਸ ਨੇ ਕਿਹਾ, ‘‘ਮੈਂ ਬੱਚਿਆਂ ’ਤੇ ਜ਼ੁਲਮ ਨਹੀਂ ਕਰਦਾ। ਮੈਂ ਉਨ੍ਹਾਂ ਨੂੰ ਕੁੱਟਦਾ ਵੀ ਨਹੀਂ, ਉਨ੍ਹਾਂ ਨੂੰ ਧਮਕੀਆਂ ਦਿੰਦਾ ਹਾਂ ਅਤੇ ਉਨ੍ਹਾਂ ਤੋਂ ਪੈਸੇ ਖੋਹਦਾ ਹਾਂ।’’
‘‘ਸੱਚਮੁੱਚ ਤੁਸੀਂ ਚੰਗੇ ਹੋ’’ ਚਿੰਪੂ ਨੇ ਰੰਗਾ ਨੂੰ ਮੱਖਣ ਲਾਉਂਦੇ ਹੋਏ ਕਿਹਾ, ‘‘ਰੰਗਾ ਭਰਾ, ਕੀ ਤੁਸੀਂ ਸਾਡਾ ਬਟੂਆ ਸਾਨੂੰ ਵਾਪਸ ਨਹੀਂ ਦੇ ਸਕਦੇ?’’

‘‘ਬਹੁਤ ਚਲਾਕ ਹੈਂ, ਮੱਖਣ ਲਾ ਕੇ ਮੈਨੂੰ ਮੂਰਖ ਬਣਾਉਣਾ ਚਾਹੁੰਦਾ ਹੈਂ। ਲੁੱਟਿਆ ਮਾਲ ਮੈਂ ਕਦੇ ਵੀ ਵਾਪਸ ਨਹੀਂ ਕਰਦਾ।’’
‘‘ਬਟੂਏ ’ਚੋਂ ਪੈਸੇ ਕੱਢ ਕੇ ਘੱਟੋ-ਘੱਟ ਸਾਡਾ ਬਟੂਆ ਤਾਂ ਵਾਪਸ ਕਰ ਦਿਓ’’ ਚਿੰਪੂ ਨੇ ਕਿਹਾ। ਇਹ ਸੁਣ ਕੇ ਰੰਗਾ ਕੁਝ ਸੋਚਣ ਲੱਗਾ। ਫਿਰ ਉਸ ਨੇ ਆਪਣੀ ਜੇਬ੍ਹ ਵਿੱਚੋਂ ਬਟੂਏ ਕੱਢੇ ਅਤੇ ਉਨ੍ਹਾਂ ਵਿੱਚ ਰੱਖੇ ਪੈਸੇ ਕੱਢ ਕੇ ਤਿੰਨਾਂ ਨੂੰ ਬਟੂਏ ਵਾਪਸ ਕਰਦਿਆਂ ਕਿਹਾ, ‘‘ਲੈ ਲਓ, ਆਪਣੇ ਬਟੂਏ ਲੈ ਜਾਓ। ਮੈਂ ਇਨ੍ਹਾਂ ਬਟੂਆਂ ਦਾ ਕੀ ਕਰਾਂਗਾ?’’

ਰੰਗਾ ਦੇ ਜਾਣ ਤੋਂ ਬਾਅਦ ਰਾਣੂ ਅਤੇ ਸੋਨੂੰ ਨੇ ਚਿੰਪੂ ਨੂੰ ਕਿਹਾ, ‘‘ਤੂੰ ਖਾਲੀ ਬਟੂਆ ਮੰਗ ਕੇ ਕੀ ਸਮਝਦਾਰੀ ਦਾ ਕੰਮ ਕੀਤਾ?’’
‘‘ਅਰੇ, ਬੁੱਧੀਮਾਨੀ ਤਾਂ ਉਦੋਂ ਹੁੰਦੀ ਜੇ ਤੁਸੀਂ ਪੈਸੇ ਵੀ ਵਾਪਸ ਮੰਗਦੇ।’’
ਚਿੰਪੂ ਨੇ ਦੋਹਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਉਸ ਨੇ ਸਾਡੇ ਬਟੂਏ ਜ਼ਰੂਰ ਕਿਤੇ ਸੁੱਟ ਦੇਣੇ ਸਨ। ਮੈਂ ਚੰਗਾ ਕੀਤਾ ਮੰਗ ਲਏ। ਸਾਨੂੰ ਕੋਈ ਹੋਰ ਬਟੂਆ ਖਰੀਦਣ ਦੀ ਲੋੜ ਨਹੀਂ ਪਵੇਗੀ।
‘‘ਅਰੇ, ਇਹ ਗੱਲ ਤਾਂ ਅਸੀਂ ਸੋਚੀ ਵੀ ਨਹੀਂ ਸੀ, ਮੰਨ ਗਏ ਤੇਰੀ ਅਕਲ!’’ ਦੋਵੇਂ ਇਕੱਠਿਆਂ ਬੋਲੇ।

ਤਿੰਨੇ ਆਪਣੇ-ਆਪਣੇ ਬਟੂਏ ਨੂੰ ਉਲਟਾ-ਪੁਲਟਾ ਕੇ ਦੇਖਣ ਲੱਗੇ। ਫਿਰ ਚਿੰਪੂ ਨੇ ਹੈਰਾਨ ਹੋ ਕੇ ਕਿਹਾ, ‘‘ਅਰੇ, ਗਲਤੀ ਨਾਲ ਰੰਗਾ ਨੇ ਆਪਣਾ ਬਟੂਆ ਮੈਨੂੰ ਫੜਾ ਦਿੱਤਾ। ਦੇਖੀਏ ਇਸ ਵਿੱਚ ਕੀ ਹੈ?’’ ਇਹ ਕਹਿ ਕੇ ਉਸ ਨੇ ਰੰਗੇ ਦਾ ਬਟੂਆ ਖੋਲ੍ਹਿਆ ਤੇ ਦੇਖਣ ਲੱਗਾ। ਉਸ ਬਟੂਏ ਵਿਚ ਕੁਝ ਰੁਪਏ ਤੇ ਉਸ ਦਾ ਪਛਾਣ ਪੱਤਰ ਅਤੇ ਪਤਾ ਸੀ।

ਸਕੂਲ ਜਾਣ ਦੀ ਬਜਾਏ ਤਿੰਨੋਂ ਥਾਣੇ ਚਲੇ ਗਏ। ਤਿੰਨਾਂ ਨੇ ਬਟੂਆ ਥਾਣੇਦਾਰ ਸ਼ੇਰ ਸਿੰਘ ਨੂੰ ਸੌਂਪਦਿਆਂ ਸਾਰੀ ਗੱਲ ਦੱਸੀ। ‘‘ਬੱਚਿਓ, ਇਸ ਬਟੂਏ ਦੀ ਮੱਦਦ ਨਾਲ ਉਹ ਬਦਮਾਸ਼ ਜਰੂਰ ਫੜਿਆ ਜਾਵੇਗਾ’’ ਸ਼ੇਰ ਸਿੰਘ ਨੇ ਕਿਹਾ, ‘‘ਤੁਸੀਂ ਤਿੰਨਾਂ ਨੇ ਪੁਲਿਸ ਨੂੰ ਬਟੂਆ ਦੇ ਕੇ ਬਹੁਤ ਸਿਆਣਪ ਕੀਤੀ ਹੈ’’ ਇਹ ਕਹਿ ਕੇ ਉਸ ਨੇ ਤਿੰਨਾਂ ਦੀ ਪਿੱਠ ਥਾਪੜੀ ਅਗਲੇ ਹੀ ਦਿਨ ਰੰਗਾ ਨੂੰ ਪੁਲਿਸ ਨੇ ਫੜ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ